ਸਵਾਤੀ ਮਾਲੀਵਾਲ ਨੇ ਸੌਦਾ ਸਾਧ ਦੀ ਪੈਰੋਲ ਦਾ ਕੀਤਾ ਵਿਰੋਧ
Published : Oct 28, 2022, 7:03 am IST
Updated : Oct 28, 2022, 7:03 am IST
SHARE ARTICLE
image
image

ਸਵਾਤੀ ਮਾਲੀਵਾਲ ਨੇ ਸੌਦਾ ਸਾਧ ਦੀ ਪੈਰੋਲ ਦਾ ਕੀਤਾ ਵਿਰੋਧ


ਖੱਟਰ ਬੋਲੇ, ਇਸ 'ਚ ਮੇਰੀ ਕੋਈ ਭੂਮਿਕਾ ਨਹੀਂ
ਨਵੀਂ ਦਿੱਲੀ, 27 ਅਕਤੂਬਰ : ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਸੌਦਾ ਸਾਧ ਦੀ ਪੈਰੋਲ ਦਾ ਵਿਰੋਧ ਕੀਤਾ ਹੈ | ਉਨ੍ਹਾਂ ਨੇ ਟਵਿੱਟਰ 'ਤੇ ਇਕ ਟਵੀਟ ਕਰਦਿਆਂ ਮਨੋਹਰ ਸਰਕਾਰ ਤੋਂ ਪੁਛਿਆ ਹੈ ਕਿ ਅਜਿਹੇ ਖ਼ਤਰਨਾਕ ਵਿਅਕਤੀ ਨੂੰ  ਵਾਰ-ਵਾਰ ਪੈਰੋਲ ਕਿਵੇਂ ਦਿਤੀ ਜਾ ਰਹੀ ਹੈ | ਮਾਲੀਵਾਲ ਨੇ ਕਿਹਾ ਕਿ ਹਰਿਆਣਾ ਸਰਕਾਰ ਨੂੰ  ਗੁਰਮੀਤ ਰਾਮ ਰਹੀਮ ਦੀ ਪੈਰੋਲ ਤੁਰਤ ਖ਼ਤਮ ਕਰ ਕੇ ਉਸ ਨੂੰ  ਜੇਲ ਭੇਜਣਾ ਚਾਹੀਦਾ ਹੈ | ਸਵਾਤੀ ਮਾਲੀਵਾਲ ਨੇ ਟਵੀਟ ਕਰਦਿਆਂ ਲਿਖਿਆ, 'ਅਦਾਲਤ ਨੇ ਗੁਰਮੀਤ ਰਾਮ ਰਹੀਮ ਨੂੰ  ਬਲਾਤਕਾਰ ਅਤੇ ਹਤਿਆ ਦੇ ਜੁਰਮ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ | ਅਜਿਹੇ ਖ਼ਤਰਨਾਕ ਵਿਅਕਤੀ ਨੂੰ  ਵਾਰ-ਵਾਰ ਪੈਰੋਲ ਕਿਉਂ ਦਿਤੀ ਜਾ ਰਹੀ ਹੈ? ਉਹ ਪੈਰੋਲ 'ਤੇ ਭਜਨ ਅਤੇ ਗੀਤ ਬਣਾਉਂਦਾ ਹੈ ਅਤੇ ਹਰਿਆਣਾ ਸਰਕਾਰ ਦੇ ਕੱੁਝ ਨੇਤਾ ਤਾੜੀਆਂ ਵਜਾਉਂਦੇ ਹਨ, 'ਭਗਤੀ' ਵਿਚ ਲੀਨ ਹੋ ਜਾਂਦੇ ਹਨ | ਹਰਿਆਣਾ ਸਰਕਾਰ ਤੁਰਤ ਰਾਮ ਰਹੀਮ ਦੀ ਪੈਰੋਲ ਖ਼ਤਮ ਕਰੇ | ਉਧਰ ਰਾਮ ਰਹੀਮ ਦੀ ਪੈਰੋਲ 'ਤੇ ਸਵਾਲ ਉੱਠਣ ਤੋਂ ਬਾਅਦ ਹਰਿਆਣਾ ਸਰਕਾਰ ਨੂੰ  ਅੱਗੇ ਆ ਕੇ ਜਵਾਬ ਦੇਣਾ ਪਿਆ | ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ, ਮੈਂ ਇਸ ਬਾਰੇ ਕੁੱਝ ਨਹੀਂ ਕਹਿਣਾ ਚਾਹੁੰਦਾ, ਇਸ ਵਿਚ ਮੇਰੀ ਕੋਈ ਭੂਮਿਕਾ ਨਹੀਂ ਹੈ | ਅਦਾਲਤਾਂ ਕੈਦ ਦੀ ਸਜ਼ਾ ਦਿੰਦੀਆਂ ਹਨ ਅਤੇ ਦੋਸ਼ੀ ਜੇਲ ਜਾਂਦਾ ਹੈ | ਉਸ ਤੋਂ ਬਾਅਦ ਜੇਲ ਦੇ ਨਿਯਮ ਸਾਰੇ ਕੈਦੀਆਂ 'ਤੇ ਲਾਗੂ ਹੁੰਦੇ ਹਨ | (ਏਜੰਸੀ)

SHARE ARTICLE

ਏਜੰਸੀ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement