ਮੁਰਗਿਆਂ ਦਾ ਮੀਟ ਖਾਣ ਵਾਲੇ ਜਰੂਰ ਪੜ੍ਹਨ ਇਹ ਖ਼ਬਰ, ਨਹੀਂ ਹੋ ਸਕਦੈ ਵੱਡਾ ਨੁਕਸਾਨ
Published : Nov 28, 2019, 1:41 pm IST
Updated : Nov 28, 2019, 1:45 pm IST
SHARE ARTICLE
Hen
Hen

ਰਿੰਟੂ ਕਮਿਸ਼ਨਰ ਕੋਮਲ ਮਿੱਤਲ ਤੇ ਨਗਰ ਨਿਗਮ ਮੇਅਰ ਕਰਮਜੀਤ ਸਿੰਘ ਦੇ ਨਿਰਦੇਸ਼ਾਂ 'ਤੇ ਸਿਹਤ...

ਅੰਮ੍ਰਿਤਸਰ: ਰਿੰਟੂ ਕਮਿਸ਼ਨਰ ਕੋਮਲ ਮਿੱਤਲ ਤੇ ਨਗਰ ਨਿਗਮ ਮੇਅਰ ਕਰਮਜੀਤ ਸਿੰਘ ਦੇ ਨਿਰਦੇਸ਼ਾਂ 'ਤੇ ਸਿਹਤ ਅਧਿਕਾਰੀ ਡਾ. ਅਜੇ ਕੰਵਰ ਨੇ ਆਪਣੀ ਟੀਮ ਸਮੇਤ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਚੈਕਿੰਗ ਮੁਹਿੰਮ ਚਲਾਈ ਤੇ ਰਾਏ ਚਿਕਨ ਹਾਊਸ ਦੀਆਂ ਬ੍ਰਾਂਚਾਂ 'ਚ ਗੰਦਗੀ ਦੇਖ ਕੇ ਚਲਾਨ ਕੱਟ ਕੇ ਕਿਹਾ ਕਿ ਉਹ ਨੋਟਿਸ ਦੇ ਕੇ 3 ਦਿਨਾਂ 'ਚ ਸੀਲਿੰਗ ਕਰਨਗੇ। ਉਕਤ ਰਾਏ ਚਿਕਨ ਦੀ ਬੱਸ ਸਟੈਂਡ ਵਾਲੀ ਬ੍ਰਾਂਚ 'ਚ ਇਕ ਮਜ਼ਦੂਰ ਦੇ ਹੱਥ ਜ਼ਖਮੀ ਸਨ, ਜੋ ਮੁਰਗਿਆਂ ਨੂੰ ਕੱਟ ਰਿਹਾ ਸੀ। ਮਜ਼ਦੂਰ ਮੀਟ 'ਤੇ ਜੁੱਤੀਆਂ ਪਾ ਕੇ ਘੁੰਮ ਰਹੇ ਸਨ।

Chiken ShopChiken Shop

ਇਸ ਦੌਰਾਨ ਡਾ. ਦਰਸ਼ਨ ਕਸ਼ਯਪ, ਚੀਫ ਸੈਨੇਟਰੀ ਇੰਸਪੈਕਟਰ ਮਨਿੰਦਰ ਬਾਬਾ ਤੇ ਵਿਜੇ ਗਿੱਲ ਸਮੇਤ ਪੁਲਸ ਫੋਰਸ ਮੌਜੂਦ ਸੀ। ਸਿਹਤ ਅਧਿਕਾਰੀ ਡਾ. ਕੰਵਰ ਨੇ ਟੀਮ ਸਮੇਤ ਪਹਿਲਾਂ ਚਮਰੰਗ ਰੋਡ 'ਤੇ ਛਾਪਾ ਮਾਰਿਆ, ਉਥੇ ਪਿਛਲੇ ਦਿਨ ਦਾ ਚਿਕਨ ਪਿਆ ਹੋਇਆ ਸੀ, ਪੈਰਾਂ ਹੇਠਾਂ ਫਰਸ਼ 'ਤੇ ਵੀ ਚਿਕਨ ਖਿਲਰਿਆ ਪਿਆ ਸੀ। ਡਾ. ਕਸ਼ਯਪ ਨੇ ਦੱਸਿਆ ਕਿ ਉਕਤ ਆਦਾਰਾ ਨੇ ਸਲਾਟਰਿੰਗ ਦੀ ਸਿਰਫ 10 ਹਜ਼ਾਰ ਦੀ ਰਸੀਦ ਕਟਵਾਈ ਜਾਂਦੀ ਸੀ, ਜਦਕਿ ਹਰ ਰੋਜ਼ ਜਿਥੇ 4 ਹਜ਼ਾਰ ਰੁਪਏ ਦੇ ਲਗਭਗ ਸਲਾਟਰਿੰਗ ਹੁੰਦੀ ਹੈ, ਜਿਸ ਨਾਲ ਹਰ ਮਹੀਨੇ ਲੱਖ ਰੁਪਏ ਦੀ ਸਲਾਟਰਿੰਗ ਫੀਸ 'ਚ ਨਿਗਮ ਪ੍ਰਸ਼ਾਸਨ ਦੀਆਂ ਅੱਖਾਂ 'ਚ ਧੂੜ ਪਾਈ ਜਾ ਰਹੀ ਸੀ।

Chiken ShopChiken Shop

ਜਿਸ ਨੂੰ ਲੈ ਕੇ ਪਿਛਲੇ 3 ਸਾਲਾਂ ਦੇ ਪੈਸੇ ਉਨ੍ਹਾਂ ਨੂੰ ਦੇਣੇ ਪੈਣਗੇ। ਉਥੇ ਬੱਸ ਸਟੈਂਡ ਸਥਿਤ ਸ਼ਹੀਦ ਊਧਮ ਸਿੰਘ ਮਾਰਕੀਟ 'ਚ ਰਾਏ ਚਿਕਨ ਹਾਊਸ 'ਚ ਛਾਪੇਮਾਰੀ ਦੌਰਾਨ ਗੰਦਗੀ ਦਾ ਆਲਮ ਦੇਖਿਆ ਗਿਆ, ਉਥੇ ਕੁਝ ਮਰੇ ਹੋਏ ਮੁਰਗਿਆਂ ਦਾ ਮੀਟ ਵੀ ਬਰਾਮਦ ਹੋਇਆ, ਜਿਸ ਨਾਲ ਸਿਹਤ ਅਧਿਕਾਰੀ ਨੇ ਸਾਰੇ ਮੀਟ 'ਤੇ ਫਰਨੈਲ ਪਾ ਕੇ ਨਸ਼ਟ ਕਰਵਾਇਆ। ਮਹਾ ਸਿੰਘ ਗੇਟ ਚੌਕ 'ਤੇ ਏ. ਸੀ. ਚਿਕਨ ਹਾਊਸ ਅਤੇ ਗੋਲਡਨ ਫਰੈੱਸ਼ ਫੂਡ 'ਚ ਵੀ ਚੈਕਿੰਗ ਕੀਤੀ ਗਈ, ਜਿਸ ਵਿਚ ਉਨ੍ਹਾਂ ਪੁਰਾਣੇ ਚਿਕਨ 'ਤੇ ਫਰਨੈਲ ਪਾ ਕੇ ਨਸ਼ਟ ਕਰਵਾ ਦਿੱਤਾ।

Hen Hen

ਉਥੇ ਹੀ ਉਨ੍ਹਾਂ ਨੇ ਪੰਜਾਂ ਸੰਸਥਾਵਾਂ ਦੇ ਚਲਾਨ ਕੱਟ ਦਿੱਤੇ ਅਤੇ ਟੀਮ ਨੂੰ ਨਿਰਦੇਸ਼ ਦਿੱਤੇ ਕਿ ਇਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਜਾਣ। ਰਾਏ ਚਿਕਨ, ਮਹਾ ਸਿੰਘ ਗੇਟ ਤੇ ਏ. ਸੀ. ਚਿਕਨ ਬਾਰ 'ਚ ਜਦੋਂ ਟੀਮ ਪਹੁੰਚੀ ਤਾਂ ਉਕਤ ਸੰਸਥਾਵਾਂ ਦੇ ਮਾਲਕਾਂ ਨੇ ਸਿਹਤ ਅਧਿਕਾਰੀ ਨਾਲ ਗੱਲ ਕਰਵਾਉਣੀ ਚਾਹੀ ਅਤੇ ਕਿਹਾ ਕਿ ਪ੍ਰਧਾਨ ਜੀ, ਤੁਹਾਡੇ ਹੈਲਥ ਡਿਪਾਰਟਮੈਂਟ ਵਾਲੇ ਆਏ ਨੇ, ਜ਼ਰਾ ਦੇਖੋ ਤੇ ਸਿਹਤ ਅਧਿਕਾਰੀ ਨੇ ਕਿਸੇ ਨਾਲ ਫੋਨ 'ਤੇ ਗੱਲ ਨਹੀਂ ਕੀਤੀ ਅਤੇ ਸਾਰਿਆਂ ਦੇ ਚਲਾਨ ਕੱਟ ਦਿੱਤੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement