Chandigarh News: ਨਾਬਾਲਗ ਨੌਕਰਾਣੀ ’ਤੇ ਤਸ਼ੱਦਦ ਕਰਨ ਵਾਲੀ ਕਾਰੋਬਾਰੀ ਦੀ ਪਤਨੀ ਗ੍ਰਿਫ਼ਤਾਰ; ਖਾਣ ਲਈ ਨਹੀਂ ਦਿੰਦੇ ਸੀ ਖਾਣਾ
Published : Nov 28, 2023, 10:14 am IST
Updated : Nov 28, 2023, 10:51 am IST
SHARE ARTICLE
Businessman's wife arrested for torturing minor maid
Businessman's wife arrested for torturing minor maid

ਚੰਡੀਗੜ੍ਹ ਦੇ ਸੈਕਟਰ-46 ਤੋਂ ਸਾਹਮਣੇ ਆਇਆ ਮਾਮਲਾ; ਮੁਲਜ਼ਮ ਮਹਿਲਾ ਦਾ ਭਰਾ ਫਰਾਰ

Chandigarh News: ਚੰਡੀਗੜ੍ਹ ਪੁਲਿਸ ਵਲੋਂ ਸੈਕਟਰ 46 ਵਿਚ ਨਾਬਾਲਗ ਨੌਕਰਾਣੀ ’ਤੇ ਤਸ਼ੱਦਦ ਕਰਨ ਵਾਲੀ ਕਾਰੋਬਾਰੀ ਦੀ ਪਤਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ ਮੁਲਜ਼ਮ ਮਹਿਲਾ ਦਾ ਭਰਾ ਫਰਾਰ ਹੈ। ਮਿਲੀ ਜਾਣਕਾਰੀ ਅਨੁਸਾਰ ਮਲੋਟ ਦੀ ਔਰਤ ਨੇ ਸੈਕਟਰ-46 ਦੇ ਕਾਰੋਬਾਰੀ ਦੇ ਘਰ ਅਪਣੀ ਧੀ ਨੂੰ ਭਵਿੱਖ ਬਣਾਉਣ ਲਈ ਭੇਜਿਆ ਸੀ ਪਰ ਪਰਿਵਾਰ ਨੇ ਉਸ ਉਤੇ ਇਸ ਹੱਦ ਤਕ ਤਸ਼ੱਦਦ ਕੀਤਾ ਕਿ ਉਸ ਨੇ ਜਿਊਣ ਦੀ ਉਮੀਦ ਹੀ ਛੱਡ ਦਿਤੀ। ਲੜਕੀ ਨੂੰ ਕਦੇ ਕੱਪੜੇ ਧੋਣ ਵਾਲੀ ਥਾਪੀ ਅਤੇ ਕਦੇ ਡੰਡੇ ਨਾਲ ਕੁੱਟਿਆ ਜਾਂਦਾ। ਕਈ ਵਾਰ ਉਸ ਨੂੰ ਖਾਣਾ ਨਹੀਂ ਦਿਤਾ ਅਤੇ ਪਾਲਤੂ ਕੁੱਤੇ ਕੋਲ ਸੌਣ ਲਈ ਮਜਬੂਰ ਕੀਤਾ ਗਿਆ। ਸੈਕਟਰ-34 ਥਾਣੇ ਦੀ ਪੁਲਿਸ ਨੇ ਇਸ ਮਾਮਲੇ ਵਿਚ ਕਾਰੋਬਾਰੀ ਦੀ ਪਤਨੀ ਨੂੰ ਗ੍ਰਿਫ਼ਤਾਰ ਕਰਕੇ ਬੁੜੈਲ ਜੇਲ੍ਹ ਭੇਜ ਦਿਤਾ ਹੈ। ਜਦਕਿ ਔਰਤ ਦਾ ਭਰਾ ਫਰਾਰ ਹੈ।

ਨਾਬਾਲਗ ਦੀ ਮਾਂ ਦੇ ਬਿਆਨਾਂ 'ਤੇ ਵਪਾਰੀ ਦੀ ਪਤਨੀ ਅਤੇ ਉਸ ਦੇ ਭਰਾ ਵਿਰੁਧ ਆਈਪੀਸੀ ਦੀ ਧਾਰਾ 342, 323, 506, ਜੁਵੇਨਾਈਲ ਐਕਟ 2015 ਦੀ ਧਾਰਾ 75, 79 ਅਤੇ ਬਾਲ ਮਜ਼ਦੂਰੀ ਐਕਟ 1986  ਦੀ ਧਾਰਾ 14 (1ਏ) ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਐਫ.ਆਈ.ਆਰ. ਮੁਤਾਬਕ ਨਾਬਾਲਗ ਲੜਕੀ ਦੀ ਮਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਸ ਨੇ ਅਪਣੀ ਲੜਕੀ ਨੂੰ ਇਕ ਰਿਸ਼ਤੇਦਾਰ ਰਾਹੀਂ ਸੈਕਟਰ-46 ਸਥਿਤ ਇਸ ਘਰ ਵਿਚ ਭੇਜਿਆ ਸੀ। ਘਰ ਵਿਚ ਔਰਤ ਇਕੱਲੀ ਰਹਿੰਦੀ ਸੀ, ਇਸੇ ਲਈ ਧੀ ਉਸ ਕੋਲ ਰਹਿ ਗਈ ਸੀ। ਬੇਟੀ ਨੂੰ ਉਥੇ ਗਏ ਨੂੰ ਕਰੀਬ 11 ਮਹੀਨੇ ਹੋ ਗਏ ਸਨ। ਪਹਿਲਾਂ 2-3 ਮਹੀਨੇ ਬੇਟੀ ਨਾਲ ਹਰ ਰੋਜ਼ ਮੋਬਾਇਲ 'ਤੇ ਗੱਲ ਹੁੰਦੀ ਸੀ, ਬਾਅਦ 'ਚ ਗੱਲ ਬੰਦ ਹੋ ਗਈ। ਕਈ ਵਾਰ ਲੜਕੀ ਦਾ ਭਰਾ ਉਸ ਨੂੰ ਮਿਲਣ ਗਿਆ, ਪਰ ਉਸ ਨੂੰ ਮਿਲਣ ਨਹੀਂ ਦਿਤਾ ਗਿਆ। ਹਾਲ ਹੀ 'ਚ ਮਹਿਲਾ ਜ਼ਬਰਦਸਤੀ ਅਪਣੇ ਬੇਟੇ ਨਾਲ ਬੇਟੀ ਨੂੰ ਮਿਲਣ ਲਈ ਚੰਡੀਗੜ੍ਹ ਆਈ ਸੀ ਪਰ ਮੁਲਜ਼ਮ ਔਰਤ ਨੇ ਉਸ ਨੂੰ ਮਿਲਣ ਤੋਂ ਇਨਕਾਰ ਕਰ ਦਿਤਾ।

ਕਿਸੇ ਤਰ੍ਹਾਂ ਬੇਟਾ ਅਪਣੀ ਭੈਣ ਨੂੰ ਬਾਹਰ ਲੈ ਕੇ ਆਇਆ। ਜਿਵੇਂ ਹੀ ਲੜਕੀ ਨੇ ਅਪਣੀ ਮਾਂ ਨੂੰ ਦੇਖਿਆ, ਉਹ ਉੱਚੀ-ਉੱਚੀ ਰੋਣ ਲੱਗੀ ਅਤੇ ਸਾਰੀ ਗੱਲ ਦੱਸੀ। ਉਸ ਨੇ ਦਸਿਆ ਕਿ ਮੁਲਜ਼ਮ ਔਰਤ ਅਤੇ ਉਸ ਦਾ ਭਰਾ ਰੋਜ਼ਾਨਾ ਉਸ ਦੀ ਕੁੱਟਮਾਰ ਕਰਦੇ ਸਨ। ਨਾ ਤਾਂ ਉਸ ਨੂੰ ਪੜ੍ਹਾਇਆ ਤੇ ਨਾ ਹੀ ਕਿਸੇ ਸਕੂਲ ਵਿਚ ਦਾਖਲ ਕਰਵਾਇਆ। ਕਈ ਵਾਰ ਉਹ ਖਾਣਾ ਵੀ ਨਹੀਂ ਦਿੰਦੇ ਸਨ ਅਤੇ ਪਾਲਤੂ ਕੁੱਤੇ ਨੂੰ ਬੰਨ੍ਹਣ ਵਾਲੀ ਜਗ੍ਹਾ ਦੇ ਨੇੜੇ ਸੌਣ ਲਈ ਮਜਬੂਰ ਕਰਦੇ ਸਨ।  ਔਰਤ ਦਾ ਭਰਾ ਅਕਸਰ ਉਸ ਨੂੰ ਲੱਤਾਂ ਅਤੇ ਮੁੱਕਿਆਂ ਨਾਲ ਕੁੱਟਦਾ ਸੀ। ਔਰਤ ਅਪਣੇ ਨਹੁੰਆਂ ਨਾਲ ਲੜਕੀ ਦੀਆਂ ਗੱਲ੍ਹਾਂ 'ਤੇ ਵਾਰ ਕਰਦੀ ਸੀ, ਉਸ ਦੇ ਹੱਥਾਂ 'ਤੇ ਵੀ ਚਾਕੂ ਮਾਰਿਆ ਗਿਆ। ਦੋਵਾਂ ਨੇ ਕਿਸੇ ਨੂੰ ਕੁੱਝ ਦੱਸਣ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿਤੀਆਂ।

ਪੀੜਤ ਪਰਿਵਾਰ ਨੇ ਤਿੰਨ ਦਿਨ ਪਹਿਲਾਂ ਪੁਲਿਸ ਨੂੰ ਸ਼ਿਕਾਇਤ ਦਿਤੀ ਸੀ। ਇਹ ਪਰਿਵਾਰ ਇਥੇ ਗੁਰੂਘਰ ਵਿਚ ਰਹਿ ਰਿਹਾ ਹੈ। ਸੋਮਵਾਰ ਸਵੇਰੇ ਹੀ ਥਾਣਾ ਸਦਰ ਦੀ ਪੁਲਿਸ ਨੇ ਪੀੜਤ ਪਰਿਵਾਰ ਨੂੰ ਥਾਣੇ ਬੁਲਾਇਆ ਅਤੇ ਦੋਸ਼ੀ ਦੇ ਘਰ ਲੈ ਗਈ। ਲੜਕੀ ਦੇ ਭਰਾ ਮੁਤਾਬਕ ਜਦੋਂ ਪੁਲਿਸ ਨੇ ਦੋਸ਼ੀ ਔਰਤ ਨੂੰ ਥਾਣੇ ਜਾਣ ਲਈ ਕਿਹਾ ਤਾਂ ਉਹ ਬਾਥਰੂਮ 'ਚ ਲੁਕ ਗਈ ਅਤੇ ਦਰਵਾਜ਼ਾ ਬੰਦ ਕਰ ਦਿਤਾ। ਕਾਫੀ ਮੁਸ਼ੱਕਤ ਤੋਂ ਬਾਅਦ ਪੁਲਿਸ ਉਸ ਨੂੰ ਬਾਹਰ ਕੱਢ ਕੇ ਥਾਣੇ ਲੈ ਗਈ।

ਉਧਰ ਸੈਕਟਰ-34 ਥਾਣੇ ਦੇ ਐਸ.ਐਚ.ਓ. ਇੰਸਪੈਕਟਰ ਬਲਦੇਵ ਕੁਮਾਰ ਨੇ ਕਿਹਾ ਕਿ ਪੁਲਿਸ ਵਲੋਂ ਭਰਾ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਨਾਬਾਲਗ ਲੜਕੀ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਔਰਤ ਅਤੇ ਉਸ ਦੇ ਭਰਾ ਵਿਰੁਧ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਅਦਾਲਤ ਦੇ ਨਿਰਦੇਸ਼ਾਂ ਅਨੁਸਾਰ ਦੋਸ਼ੀ ਔਰਤ ਨੂੰ ਸੋਮਵਾਰ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜ ਦਿਤਾ ਗਿਆ।

 (For more news apart from Businessman's wife arrested for torturing minor maid, stay tuned to Rozana Spokesman)

Tags: chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਅਮਰੀਕਾ 'ਚੋਂ ਕੱਢੇ ਪੰਜਾਬੀਆਂ ਦੀ ਹਾਲਤ ਮਾੜੀ, ਕਰਜ਼ਾ ਚੁੱਕ ਕੇ ਗਏ ਵਿਦੇਸ਼, ਮਹੀਨੇ 'ਚ ਹੀ ਘਰਾਂ ਨੂੰ ਤੋਰਿਆ

07 Feb 2025 12:14 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

07 Feb 2025 12:09 PM

ਅਸੀਂ ਬਾਹਰ ਜਾਣ ਲਈ ਜ਼ਮੀਨ ਗਹਿਣੇ ਰੱਖੀ, ਸੋਨਾ ਵੇਚਿਆ ਪਰ...

06 Feb 2025 12:15 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

06 Feb 2025 12:11 PM

America ਤੋਂ Deport ਹੋਏ ਗੈਰ ਕਾਨੂੰਨੀ ਪ੍ਰਵਾਸੀਆਂ 'ਚੋਂ 30 ਪੰਜਾਬੀ ਸ਼ਾਮਿਲ, ਸਾਹਮਣੇ ਆਈ ਪੂਰੀ

05 Feb 2025 12:36 PM
Advertisement