
ਸ਼੍ਰੋਮਣੀ ਅਕਾਲੀ ਲੀਡਰਸ਼ਿਪ ਵੱਲੋਂ ਸ਼੍ਰੀ ਦਰਬਾਰ ਸਾਹਿਬ ਵਿਖੇ ਆਪ ਮੋਹਾਰੀ ਹੋ ਕੇ ਭੁੱਲਾਂ ਬਖਸ਼ਾਉਣ ਤੋਂ ਬਾਅਦ ਵੀ ਵਿਰੋਧ ਦੀ ਅੱਗ ਭਖ ਰਹੀ ਹੈ...
ਚੰਡੀਗੜ੍ਹ (ਭਾਸ਼ਾ) : ਸ਼੍ਰੋਮਣੀ ਅਕਾਲੀ ਲੀਡਰਸ਼ਿਪ ਵੱਲੋਂ ਸ਼੍ਰੀ ਦਰਬਾਰ ਸਾਹਿਬ ਵਿਖੇ ਆਪ ਮੋਹਾਰੀ ਹੋ ਕੇ ਭੁੱਲਾਂ ਬਖਸ਼ਾਉਣ ਤੋਂ ਬਾਅਦ ਵੀ ਵਿਰੋਧ ਦੀ ਅੱਗ ਭਖ ਰਹੀ ਹੈ। ਅੰਮ੍ਰਿਤਸਰ ਤੋਂ ਸਮਾਜ ਸੇਵਾ ਮਨਦੀਪ ਸਿੰਘ ਮੰਨਾ ਨੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰ-ਏ-ਕੌਮ ਦਾ ਐਵਾਰਡ ਵਾਪਿਸ ਲੈਣ ਦੀ ਮੰਗ ਕੀਤੀ। ਇਸਦੇ ਨਾਲ ਹੀ ਮੰਨਾ ਨੇ ਬਾਦਲ ਪਰਿਵਾਰ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਕਿ ਅਕਾਲੀਆਂ ਦੇ ਰਾਜ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ।
Badal Family
ਉਧਰ ਮੌਕੇ 'ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾ ਮਿਲਣ 'ਤੇ ਮਨਦੀਪ ਸਿੰਘ ਮੰਨਾ ਨੇ ਦਫਤਰ ਦੇ ਕਰਮਚਾਰੀ ਨੂੰ ਮੰਗ ਪੱਤਰ ਸੌਂਪਿਆ। ਦੱਸ ਦੇਈਏ ਕਿ ਬਹਿਬਲ ਕਲਾਂ ਗੋਲੀ ਕਾਂਡ ਅਤੇ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਲਗਾਤਾਰ ਅਕਾਲੀ ਦਲ ਦਾ ਵਿਰੋਧ ਹੋ ਰਿਹਾ ਹੈ ਅਤੇ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰ-ਏ-ਐਵਾਰਡ ਲੈਣ ਦੀ ਮੰਗ ਵੀ ਉੱਠ ਰਹੀ ਹੈ। ਹੁਣ ਦੇਖਣਾ ਇਹ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਹ ਮੰਗ ਉਪਰ ਕੀ ਕਾਰਵਾਈ ਕੀਤੀ ਜਾਂਦੀ ਹੈ ?