
ਰੈਵੀਨਿਊ ਵਧਾਉਣ ਦਾ ਯਤਨ, ਐਨਓਸੀ ਦੇ ਰੇਟ ਵੀ ਵਧਣਗੇ ਕਈ ਗੁਣਾ...
ਚੰਡੀਗੜ੍ਹ: ਚੰਡੀਗੜ੍ਹ ਨਗਰ ਨਿਗਮ ਦੀ ਪ੍ਰਾਪਰਟੀ ਦੀ ਟਰਾਂਸਫਰ ਆਫ ਆਨਰਸ਼ਿਪ ਅਤੇ ਐਨਓਸੀ ਲਈ ਜੇਬ ਹੋਰ ਢਿੱਲੀ ਕਰਨੀ ਪਵੇਗੀ। ਕਿਉਂ ਕਿ ਨਗਰ ਨਿਗਮ ਅਸਟੇਟ ਬ੍ਰਾਂਚ ਵੱਲੋਂ ਦਿੱਤੀਆਂ ਜਾਣ ਵਾਲੀਆਂ ਕਈ ਸੇਵਾਵਾਂ ਦੀ ਫ਼ੀਸ ਚ ਵਾਧਾ ਹੋਣ ਜਾ ਰਿਹਾ ਹੈ। ਇਹਨਾਂ ਵਿਚੋਂ ਜ਼ਿਆਦਾਤਰ ਫ਼ੀਸ ਨੂੰ ਨਗਰ ਨਿਗਮ ਵੱਲੋਂ ਚੰਡੀਗੜ੍ਹ ਹਾਊਸਿੰਗ ਬੋਰਡ ਵੱਲੋਂ ਚਾਰਜ ਕੀਤੀ ਜਾਣ ਵਾਲੀ ਫ਼ੀਸ ਦੇ ਬਰਾਬਰ ਕੀਤਾ ਜਾ ਰਿਹਾ ਹੈ।
Photo ਇਸ ਸਬੰਧ ਵਿਚ ਅਗਲੀ ਨਿਗਮ ਹਾਊਸ ਦੀ ਬੈਠਕ ਵਿਚ ਅਪਰੂਵਲ ਲਈ ਪ੍ਰਸਤਾਵ ਲਿਆਂਦਾ ਜਾਵੇਗਾ। ਨਗਮ ਦ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਨਿਗਮ ਦੀ ਅਸਟੇਟ ਬ੍ਰਾਂਚ ਵੱਲੋਂ ਵੱਖ-ਵੱਖ ਸੇਵਾਵਾਂ ਲਈ ਚਾਰਜ ਕੀਤੀ ਜਾਣ ਵਾਲੀ ਫੀਸ ਬਹੁਤ ਘਟ ਹੈ ਜਦਕਿ ਬੋਰਡ ਵੱਲੋਂ ਇਹਨਾਂ ਕੰਮਾਂ ਲਈ ਜ਼ਿਆਦਾ ਫੀਸ ਚਾਰਜ ਕੀਤੀ ਜਾਂਦੀ ਹੈ। ਇਹੀ ਕਾਰਨ ਹੈ ਕਿ ਉਹ ਅਸਟੇਟ ਬ੍ਰਾਂਚ ਦੀ ਇਸ ਸਾਰੀ ਫ਼ੀਸ ਨੂੰ ਰਿਵਾਈਜ਼ ਕਰਨ ਜਾ ਰਹੇ ਹਨ।
Photoਨਿਗਮ ਹਾਊਸ ਵਿਚ ਅਪਰੂਵਲ ਮਿਲਦੇ ਹੀ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ। ਨਿਗਮ ਦੀ ਵਿੱਤੀ ਸਥਿਤੀ ਪਹਿਲਾਂ ਹੀ ਠੀਕ ਨਹੀਂ ਹੈ। ਇਹੀ ਕਾਰਨ ਹੈ ਕਿ ਨਿਗਮ ਅਪਣੀਆਂ ਸੇਵਾਵਾਂ ਨਾਲ ਰੈਵੀਨਿਊ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਟਰਾਂਸਫਰ ਆਫ ਆਨਰਸ਼ਿਪ, ਲੀਜ਼ ਰਾਈਟਸ, ਸੇਲ ਲਈ ਐਨਓਸੀ, ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਪ੍ਰਾਪਰਟੀ ਲਈ ਐਨਓਸੀ, ਆਨਰਸ਼ਿਪ ਸਰਟੀਫਿਕੇਟ ਲਈ ਪ੍ਰੋਸੈਸਿੰਗ ਫ਼ੀਸ ਪਹਿਲਾਂ ਤੋਂ ਕਈ ਗੁਣਾ ਵਧਾਉਣ ਦੀ ਸਿਫਾਰਿਸ਼ ਕੀਤੀ ਗਈ ਹੈ।
Photoਰੈਜ਼ੀਡੈਂਸ਼ੀਅਲ ਲਈ ਇਸ ਨੂੰ 2000 ਤੋਂ ਵਧਾ ਕੇ 6000, ਬੂਥਾਂ ਲਈ 1500 ਤੋਂ ਵਧਾ ਕੇ 5000 ਐਸਸੀਐਫ ਲਈ 2500 ਤੋਂ ਵਧਾ ਕੇ 10000 ਅਤੇ ਐਸਸੀਓ ਲਈ 5000 ਤੋਂ ਵਧਾ ਕੇ 10000 ਰੁਪਏ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਇਸ ਤਰ੍ਹਾਂ ਡਾਕੂਮੈਂਟਸ ਦੀ ਡੁਪਲੀਕੇਟ ਕਾਪੀ ਲਈ 50 ਰੁਪਏ ਦੀ ਥਾਂ 500 ਰੁਪਏ ਚਾਰਜ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ।
Photoਇਸ ਤੋਂ ਇਲਾਵਾ ਪ੍ਰਸਤਾਵ ਵਿਚ ਇੰਸਪੈਕਸ਼ਨ ਫ਼ੀਸ ਨੂੰ 100 ਰੁਪਏ ਤੋਂ ਵਧਾ ਕੇ 500 ਰੁਪਏ ਕਰਨਾ ਸ਼ਾਮਲ ਕੀਤਾ ਗਿਆ ਹੈ। ਇਸ ਤਰ੍ਹਾਂ ਪ੍ਰਸਤਾਵ ਵਿਚ ਕਨਵੇਂਸ, ਲੀਜ਼ ਡੀਡ ਦੀ ਐਗਜ਼ੀਕਿਊਸ਼ਨ ਆਫ ਡੀਡ, ਲੀਜ਼ ਹੋਲਡ ਤੋਂ ਫ੍ਰੀ ਹੋਲਡ ਅਤੇ ਐਸਸੀਐਫ ਤੋਂ ਐਸਸੀਓ ਵਿਚ ਕਨਵਰਸ਼ਨ ਲਈ ਵੀ ਪ੍ਰੋਸੈਸਿੰਗ ਫ਼ੀਸ ਲਗਾਉਣ ਦਾ ਫ਼ੈਸਲਾ ਲਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।