
ਕਿਹਾ ਕਿ ਖੇਤੀਬਾੜੀ ਦੇ ਸੰਦਾਂ ਨਾਲ ਜੱਟ ਦਾ ਪਿਆਰ ਹੋਣਾ ਕੋਈ ਵੱਖਰੀ ਗੱਲ ਨਹੀਂ ਹੈ, ਜੱਟ ਜਿੰਨੇ ਸ਼ੌਕ ਨਾਲ ਖੇਤੀ ਕਰਦਾ ਹੈ ।
ਫਤਹਿਗੜ੍ਹ ਸਾਹਿਬ, ਅਰਪਨ ਕੌਰ : ਖੇਤੀਬਾੜੀ ਅਤੇ ਖੇਤੀ ਸੰਦ ਹੀ ਹਨ ਜਿਸ ਨਾਲ ਪਿਆਰ ਹੀ ਜੱਟ ਨੂੰ ਖੇਤੀ ਨਾਲ ਜੋੜੀ ਰੱਖਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਫਤਿਹਗੜ੍ਹ ਸਾਹਿਬ ਪਹੁੰਚੇ ਸੰਗਰੂਰ ਜ਼ਿਲ੍ਹੇ ਤੋਂ ਪਹੁੰਚੇ ਜੱਟ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ।
Farmer Protestਸ਼ੌਕੀਨ ਜੱਟ ਨੇ ਕਿਹਾ ਕਿ ਖੇਤੀਬਾੜੀ ਦੇ ਸੰਦਾਂ ਨਾਲ ਜੱਟ ਦਾ ਪਿਆਰ ਹੋਣਾ ਕੋਈ ਵੱਖਰੀ ਗੱਲ ਨਹੀਂ ਹੈ, ਜੱਟ ਜਿੰਨੇ ਸ਼ੌਕ ਨਾਲ ਖੇਤੀ ਕਰਦਾ ਹੈ ਉਸ ਤੋਂ ਵੱਧ ਸ਼ੌਂਕ ਉਸ ਨੂੰ ਆਪਣੀ ਖੇਤੀ ਸੰਦਾਂ ਨੂੰ ਬਣਾਉਣ ਦਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਉਸ ਨੇ ਟਰਾਲੀ ਨੂੰ ਲਗਜ਼ਰੀ ਗੱਡੀ ਬਣਾਇਆ ਹੋਇਆ ਹੈ, ਜਿਸ ਦੀ ਕੀਮਤ ਲਗਪਗ 16 ਲੱਖ ਰੁਪਏ ਬਣਦੀ ਹੈ । ਉਨ੍ਹਾਂ ਦੱਸਿਆ ਕਿ ਇਹ ਸਾਰੀ ਰਕਮ ਉਸ ਨੇ ਖੇਤੀਬਾੜੀ ਕਿੱਤੇ ਵਿਚੋਂ ਹੀ ਪ੍ਰਾਪਤ ਕੀਤੀ ਹੈ, ਉਸ ਨੇ ਟਰਾਲੀ ਬਣਾਉਣ ਦੇ ਲਈ ਕੋਈ ਕਰਜ਼ਾ ਨਹੀਂ ਚੁੱਕਿਆ।
photoਉਨ੍ਹਾਂ ਕਿਹਾ ਕਿ ਉਹ ਹਰ ਸਾਲ ਫਤਹਿਗੜ੍ਹ ਸਾਹਿਬ ਸਭਾ ਦੇ ਮੇਲੇ ‘ਤੇ ਆਪਣੇ ਪਰਿਵਾਰ ਸਮੇਤ ਆਉਂਦੇ ਹਨ, ਉਨ੍ਹਾਂ ਨੇ ਇਸ ਵਾਰ ਇਸ ਲਗਜਰੀ ਟਰਾਲੀ ਵਿੱਚ ਫਤਹਿਗੜ੍ਹ ਸਾਹਿਬ ਪਹੁੰਚ ਕੇ ਦਰਸ਼ਨ ਮਿਲੇ ਕਰਨ ਦਾ ਮਨ ਬਣਾਇਆ ਸੀ। ਕਿਸਾਨ ਨੇ ਕਿਸਾਨੀ ਸੰਘਰਸ਼ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪ ਖ਼ੁਦ ਦਿੱਲੀ ਕਿਸਾਨੀ ਅੰਦੋਲਨ ਵਿਚ ਜਾ ਕੇ ਆਏ ਹਨ,
photoਉਨ੍ਹਾਂ ਕਿਹਾ ਕਿ ਉਹ ਕਿਸਾਨੀ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕਰਦੇ ਹਨ , ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਵਿਰੋਧੀ ਬਿੱਲ ਬਣਾ ਕੇ ਦੇਸ਼ ਦੀ ਕਿਸਾਨੀ ਨੂੰ ਤਬਾਹ ਕਰਨਾ ਚਾਹੁੰਦੀ ਹੈ, ਦੇਸ਼ ਦੇ ਕਿਸਾਨ ਕੜਾਕੇ ਦੀ ਠੰਢ ਵਿੱਚ ਦਿੱਲੀ ਦੀ ਬਾਰਡਰ ਉੱਤੇ ਧਰਨੇ ਲਾ ਰਹੇ ਹਨ, ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਜਿੱਤ ਯਕੀਨੀ ਹੈ, ਮੋਦੀ ਸਰਕਾਰ ਨੂੰ ਆਖ਼ਰ ਵਿੱਚ ਹਾਰਨਾ ਹੀ ਪੈਣਾ ਹੈ।