ਭ੍ਰਿਸ਼ਟਾਚਾਰ ਖਿਲਾਫ਼ ਮਾਨ ਸਰਕਾਰ ਦੀ ਕਾਰਵਾਈ,  Rice Mill ਖ਼ਿਲਾਫ਼ ਲਿਆ ਇਹ ਐਕਸ਼ਨ 
Published : Dec 28, 2022, 5:16 pm IST
Updated : Dec 28, 2022, 5:29 pm IST
SHARE ARTICLE
 action was taken against Rice Mill
action was taken against Rice Mill

ਚੇਅਰਮੈਨ ਮੋਹੀ ਨੇ ਕਿਹਾ ਕਿ ਰਾਈਸ ਮਿੱਲਰਜ਼ ਭ੍ਰਿਸ਼ਟਾਚਾਰ ਤੋਂ ਬਚਣ ਨਹੀਂ ਤਾਂ ਸਖ਼ਤ ਕਾਰਵਾਈ ਹੋਵੇਗੀ। 

 

ਚੰਡੀਗੜ੍ਹ - ਆਮ ਆਦਮੀ ਪਾਰਟੀ (ਆਪ) ਸਰਕਾਰ ਦੀ ਭ੍ਰਿਸ਼ਟਾਚਾਰ ਵਿਰੁੱਧ 'ਜ਼ੀਰੋ ਟੋਲਰੈਂਸ ਨੀਤੀ' 'ਤੇ ਚਲਦਿਆਂ ਮਾਰਕਫੈੱਡ ਦੇ ਚੇਅਰਮੈਨ ਅਮਨਦੀਪ ਸਿੰਘ ਮੋਹੀ ਨੇ ਮਲੇਰਕੋਟਲਾ ਵਿਖੇ ਲਕਸ਼ਮੀ ਰਾਇਸ ਮਿੱਲ, ਅਹਿਮਦਗੜ੍ਹ ਖ਼ਿਲਾਫ਼ ਨਿਯਮਾਂ ਦੀ ਉਲੰਘਣਾ ਦੀ ਸ਼ਿਕਾਇਤ ਮਿਲਣ 'ਤੇ ਕਾਰਵਾਈ ਕਰਦਿਆਂ ਅੱਜ ਮਿੱਲ 'ਤੇ ਅਚਨਚੇਤ ਛਾਪੇਮਾਰੀ ਕੀਤੀ।

Mann Sarkar's big action against corruptionMann Sarkar's big action against corruption

ਬੁੱਧਵਾਰ ਨੂੰ ਲਕਸ਼ਮੀ ਚੌਲ ਮਿੱਲ ਦੀ ਭੌਤਿਕ ਪੜਤਾਲ ਦੌਰਾਨ ਚੇਅਰਮੈਨ ਅਮਨਦੀਪ ਸਿੰਘ ਮੋਹੀ ਦੀ ਅਗਵਾਈ ਵਾਲੀ ਮਾਰਕਫੈੱਡ ਦੀ ਫਲਾਇੰਗ ਸਕੁਆਇਡ ਨੂੰ ਟੋਟੇ ਦੀਆਂ 804 ਅਣ-ਐਲਾਨੀਆਂ ਬੋਰੀਆਂ ਮਿਲੀਆਂ ਨਾਲ ਹੀ 253 ਚੌਲਾਂ ਦੀਆਂ ਬੋਰੀਆਂ ਘੱਟ ਪਾਈਆਂ ਗਈਆਂ। ਇਸ ਤੋਂ ਇਲਾਵਾ ਮਿੱਲ ਵਿੱਚ 9 ਵੇਗਨ (ਗੱਡੀਆਂ, 580×9 ਬੋਰੀਆਂ) ਚੌਲ ਵਾਧੂ ਪੀੜ ਕੇ ਰੱਖੇ ਗਏ ਸਨ।

Mann Sarkar's big action against corruptionMann Sarkar's big action against corruption

ਅਮਨਦੀਪ ਮੋਹੀ ਨੇ ਕਿਹਾ ਕਿ 9 ਗੱਡੀਆਂ ਵਾਧੂ ਪੀੜ ਕੇ ਰੱਖਣ ਲਈ ਸੰਬੰਧਤ ਸ਼ੈੱਲਰ 'ਤੇ ਕਾਰਵਾਈ ਬਣਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅਣ-ਐਲਾਨੀਆਂ ਟੋਟੇ ਦੀਆਂ ਬੋਰੀਆਂ, ਜੋ ਸ਼ੈੱਲਰ ਵੱਲੋਂ ਚਾਵਲਾਂ 'ਚ ਮਿਲਾ ਕੇ ਸਰਕਾਰ ਨੂੰ ਵੇਚਿਆ ਜਾ ਰਿਹਾ ਸੀ, ਲਈ ਉਨ੍ਹਾਂ 'ਤੇ ਪੈਡੀ ਪਾਲਿਸੀ ਦੇ ਕਲਾੱਸ ਨੰ. 9 ਦੇ ਸਬ-ਕਲਾੱਸ V ਅਨੁਸਾਰ ਕਾਰਵਾਈ ਕੀਤੀ ਜਾਵੇਗੀ। 

Mann Sarkar's big action against corruptionMann Sarkar's big action against corruption

ਚੇਅਰਮੈਨ ਮੋਹੀ ਨੇ ਕਿਹਾ ਕਿ ਮਾਨ ਸਰਕਾਰ ਦੀ ਪਹਿਲੇ ਦਿਨ ਤੋਂ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟੋਲਰੈਂਸ ਦੀ ਨੀਤੀ ਹੈ। ਮਾਰਕਫੈੱਡ ਵੀ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਫ਼ ਸੁਥਰੇ ਅਤੇ ਪਾਰਦਰਸ਼ੀ ਪ੍ਰਣਾਲੀ ਲਈ ਵਚਨਬੱਧ ਹੈ। ਉਨ੍ਹਾਂ ਰਾਈਸ ਮਿੱਲਰਜ਼ ਨੂੰ ਤਾੜਨਾ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੇ ਭ੍ਰਿਸ਼ਟਾਚਾਰ ਅਤੇ ਮਿਲਾਵਟ ਤੋਂ ਪਰਹੇਜ਼ ਕਰਨ। ਉਨ੍ਹਾਂ ਕਿਹਾ ਕਿ ਲਕਸ਼ਮੀ ਰਾਇਸ ਮਿੱਲ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਛਾਪੇਮਾਰੀ ਦੌਰਾਨ ਪਾਈਆਂ ਗਈਆਂ ਕਮੀਆਂ ਅਤੇ ਨਿਯਮਾਂ ਦੀ ਉਲੰਘਣਾ ਦੀ ਮੁੱਢਲੀ ਰਿਪੋਰਟ ਤਿਆਰ ਕਰਕੇ ਅਗਲੀ ਕਾਰਵਾਈ ਲਈ ਦਾਖਲ ਕੀਤੀ ਜਾ ਚੁੱਕੀ ਹੈ।

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement