Punjab Mid-day Meal: ਪੰਜਾਬ ਸਿੱਖਿਆ ਵਿਭਾਗ ਨੇ ਮਿਡ-ਡੇ-ਮੀਲ ਵਿਚ ਕੀਤੇ ਬਦਲਾਅ, ਹੁਣ ਬੱਚਿਆਂ ਨੂੰ ਮਿਲੇਗਾ ਫਲ

By : GAGANDEEP

Published : Dec 28, 2023, 9:50 am IST
Updated : Dec 28, 2023, 11:38 am IST
SHARE ARTICLE
Punjab Education Department has included fruit in the mid-day meal
Punjab Education Department has included fruit in the mid-day meal

Punjab Mid-day Meal: ਭੋਜਨ 'ਚ ਕਾਲੇ ਛੋਲੇ, ਰਾਜਮਾ ਦਾ ਸਵਾਦ ਵੀ ਲੈਣਗੇ ਵਿਦਿਆਰਥੀ

Punjab Education Department has included fruit in the mid-day meal: ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਮਿਡ-ਡੇ-ਮੀਲ ਵਿੱਚ ਫਲ ਸ਼ਾਮਲ ਕੀਤੇ ਗਏ ਹਨ। ਨਵੇਂ ਸਾਲ (2024) ਤੋਂ ਵਿਦਿਆਰਥੀਆਂ ਨੂੰ ਹਫ਼ਤੇ ਵਿਚ ਇੱਕ ਵਾਰ ਭੋਜਨ ਦੇ ਨਾਲ ਕੇਲਾ ਵੀ ਮਿਲੇਗਾ। ਸਿੱਖਿਆ ਵਿਭਾਗ ਨੇ ਮਿਡ-ਡੇ-ਮੀਲ ਵਿੱਚ ਮਾਮੂਲੀ ਬਦਲਾਅ ਕੀਤੇ ਹਨ। ਹੁਣ ਵਿਦਿਆਰਥੀ ਆਪਣੇ ਭੋਜਨ 'ਚ ਕਾਲੇ ਛੋਲੇ, ਰਾਜਮਾ ਦਾ ਸਵਾਦ ਵੀ ਲੈ ਸਕਣਗੇ।

ਇਹ ਵੀ ਪੜ੍ਹੋ: Punjab Bande Bharat: ਯਾਤਰੀਆਂ ਲਈ ਖੁਸ਼ਖਬਰੀ, ਪੰਜਾਬ ਨੂੰ ਮਿਲਣਗੀਆਂ ਦੋ 'ਵੰਦੇ ਭਾਰਤ ਟਰੇਨਾਂ', ਇਨ੍ਹਾਂ ਥਾਵਾਂ 'ਤੇ ਜਾਣਾ ਹੋਵੇਗਾ ਆਸਾਨ  

ਕੇਂਦਰ ਸਰਕਾਰ ਦੇ ਹੁਕਮਾਂ 'ਤੇ ਪੰਜਾਬ ਦੇ ਸਿੱਖਿਆ ਵਿਭਾਗ ਨੇ ਸੂਬੇ ਦੇ 10 ਜ਼ਿਲ੍ਹਿਆਂ 'ਚ ਮਿਡ-ਡੇ-ਮੀਲ ਸਕੀਮ ਦਾ ਸੋਸ਼ਲ ਆਡਿਟ ਕਰਵਾਇਆ ਸੀ।  ਇਸ ਦੌਰਾਨ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਮਿਡ-ਡੇਅ 'ਚ ਫਲ ਦੇਣ ਦਾ ਸੁਝਾਅ ਦਿੱਤਾ ਸੀ | ਫਿਰ ਸਿੱਖਿਆ ਵਿਭਾਗ ਨੇ ਉਪਰੋਕਤ ਹੁਕਮ ਜਾਰੀ ਕੀਤੇ ਹਨ।

ਇਹ ਵੀ ਪੜ੍ਹੋ: Punjab Vigilance: ਸੱਤ ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਤਹਿਸੀਲਦਾਰ ਤੇ ਦੋ ਪਟਵਾਰੀ ਗ੍ਰਿਫ਼ਤਾਰ

ਸਿੱਖਿਆ ਵਿਭਾਗ ਵੱਲੋਂ ਜਨਵਰੀ ਤੋਂ ਮਾਰਚ ਤੱਕ ਦਾ ਨਵਾਂ ਮੈਨਿਊਜਾਰੀ ਕੀਤਾ ਗਿਆ ਹੈ। ਵਿਭਾਗ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਫਲਾਂ ਲਈ 5 ਰੁਪਏ ਪ੍ਰਤੀ ਕੇਲਾ ਦੇ ਹਿਸਾਬ ਨਾਲ ਫੰਡ ਜਾਰੀ ਕਰੇਗਾ। ਸੂਬੇ  ਦੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ, ਪ੍ਰਾਇਮਰੀ ਅਤੇ ਐਲੀਮੈਂਟਰੀ ਸਕੂਲਾਂ ਵਿੱਚ ਪੜ੍ਹਦੇ 17 ਲੱਖ ਵਿਦਿਆਰਥੀਆਂ ਨੂੰ ਭੋਜਨ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਕੰਮ ਵਿੱਚ 42 ਹਜ਼ਾਰ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ। ਸਕੂਲ ਕਮੇਟੀਆਂ ਹਰ ਚੀਜ਼ 'ਤੇ ਨਜ਼ਰ ਰੱਖਣਗੀਆਂ।

ਇਸ ਤਰ੍ਹਾਂ ਹੋਵੇਗਾ ਮਿਡ ਡੇ ਮੀਲ 
ਸੋਮਵਾਰ - ਦਾਲ (ਮੌਸਮੀ ਸਬਜ਼ੀਆਂ ਮਿਲਾ ਕੇ), ਰੋਟੀ ਅਤੇ ਕੇਲਾ
ਮੰਗਲਵਾਰ- ਰਾਜਮਾ ਅਤੇ ਚੌਲ
ਬੁੱਧਵਾਰ- ਕਾਲੇ ਜਾਂ ਚਿੱਟੇ ਛੋਲੇ, ਪੁਰੀ
ਵੀਰਵਾਰ- ਕੜ੍ਹੀ ਚੌਲ
ਸ਼ੁੱਕਰਵਾਰ- ਮੌਸਮੀ ਸਬਜ਼ੀ ਅਤੇ ਰੋਟੀ
ਸ਼ਨੀਵਾਰ- ਮੌਸਮੀ ਸਬਜ਼ੀ ਅਤੇ ਚੌਲ

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from Punjab Education Department has included fruit in the mid-day meal News in punjabi , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement