
ਪ੍ਰਦੂਸ਼ਣ ਸਮਾਜ ਲਈ ਬਹੁਤ ਜਿਆਦਾ ਹਾਨੀਕਾਰਕ ਹੋ ਰਿਹਾ....
ਚੰਡੀਗੜ੍ਹ : ਪ੍ਰਦੂਸ਼ਣ ਸਮਾਜ ਲਈ ਬਹੁਤ ਜਿਆਦਾ ਹਾਨੀਕਾਰਕ ਹੋ ਰਿਹਾ ਹੈ, ਜਿਸ ਨਾਲ ਅਨੇਕਾਂ ਤਰ੍ਹਾ ਦੀਆਂ ਬਿਮਾਰੀਆਂ ਲੱਗ ਰਹੀਆਂ ਹਨ। ਵਾਹਨਾਂ ਦੇ ਪ੍ਰੈਸ਼ਰ ਹਾਰਨਾਂ ਅਤੇ ਮੋਟਰਸਾਈਕਲਾਂ ਦੇ ਪਟਾਕੇ ਪਾਊ ਸਾਈਲੈਂਸਰਾਂ ਤੋਂ ਪੈਦਾ ਹੋਣ ਵਾਲੇ ਸ਼ੋਰ ਪ੍ਰਦੂਸ਼ਣ 'ਤੇ ਰੋਕ ਲਾਉਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਅਥਾਰਟੀਆਂ ਨੂੰ ਸੂਬਾ ਪੱਧਰ 'ਤੇ ਵਿਸ਼ੇਸ਼ ਮੁਹਿੰਮ ਚਲਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। 'ਮਿਸ਼ਨ ਤੰਦਰੁਸਤ' ਪੰਜਾਬ ਦੇ ਡਾਇਰੈਕਟਰ ਕੇ.ਐਸ. ਪੰਨੂੰ ਨੇ ਕਿਹਾ ਕਿ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ 'ਮਿਸ਼ਨ ਤੰਦਰੁਸਤ' ਪੰਜਾਬ ਦੇ ਉਦੇਸ਼ਾਂ ਦੀ ਤਰਜ਼ 'ਤੇ ਇਹ ਜ਼ਰੂਰੀ ਹੈ
Bullet Motorcycle
ਕਿ ਵਾਹਨਾਂ ਦੇ ਪ੍ਰੈਸ਼ਰ ਹਾਰਨਾਂ ਅਤੇ ਮੋਟਰਸਾਈਕਲਾਂ ਦੇ ਪਟਾਕੇ ਪਾਊ ਸਾਈਲੈਸਰਾਂ 'ਤੇ ਰੋਕ ਲਾਈ ਜਾਵੇ ਕਿਉਂ ਜੋ ਇਸ ਨਾਲ ਲੋਕਾਂ ਦੀ ਸਿਹਤ ਉਪਰ ਸਰੀਰਕ ਤੇ ਮਾਨਸਿਕ ਤੌਰ 'ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਇਸ ਲਈ ਹਰ ਮੰਗਲਵਾਰ ਸੂਬੇ ਦੀਆਂ ਮੁੱਖ ਅਤੇ ਪੇਂਡੂ ਸੜਕਾਂ 'ਤੇ ਚੈਕਿੰਗ ਲਈ ਵਿਸ਼ੇਸ਼ ਮੁਹਿੰਮ ਚਲਾਉਣ ਲਈ ਕਿਹਾ ਗਿਆ ਹੈ। ਇਸ ਐਕਟ ਅਧੀਨ ਮੋਟਰਸਾਈਕਲਾਂ ਦੇ ਪਟਾਕਾ ਪਾਊ ਸਾਈਲੈਂਸਰਾਂ ਅਤੇ ਵਾਹਨਾਂ ਦੇ ਪ੍ਰੈਸ਼ਰ ਹਾਰਨਾਂ 'ਤੇ ਰੋਕ ਲਾਈ ਗਈ ਹੈ ਜਿਸ ਕਰਕੇ ਕਿ ਨਿਯਮਾਂ ਦਾ ਉਲੰਘਣ ਕਰਨ ਵਾਲੇ ਵਿਅਕਤੀ ਦਾ ਚਲਾਨ ਕੀਤਾ ਜਾਣਾ ਚਾਹੀਦਾ ਹੈ।
Bullet Motorcycle
ਪੰਨੂ ਨੇ ਦੱਸਿਆ ਕਿ ਏਅਰ ਐਕਟ ਦੀ ਧਾਰਾ 37 ਹੇਠ ਉਲੰਘਣਾ ਕਰਨ ਵਾਲੇ ਨੂੰ 6 ਸਾਲ ਤੱਕ ਦੀ ਕੈਦ ਕੀਤੀ ਜਾ ਸਕਦੀ ਹੈ ਅਤੇ ਮੋਟਰਵਹੀਕਲ ਐਕਟ ਤਹਿਤ ਭਾਰੀ ਜੁਰਮਾਨਾ ਵੀ ਰੱਖਿਆ ਗਿਆ ਹੈ। ਨਿਰਧਾਰਤ 55 ਡੈਸੀਬਲ ਦੇ ਵਿਰੁੱਧ ਇਹ ਪ੍ਰੈਸ਼ਰ ਹਾਰਨ 100 ਡੈਸੀਬਲ ਤੋਂ ਵੀ ਜ਼ਿਆਦਾ ਆਵਾਜ਼ ਪੈਦਾ ਕਰਦੇ ਹਨ ਜਿਸ ਨਾਲ ਨਾਗਕਿਰਾਂ ਖਾਸ ਕਰ ਔਰਤਾਂ ਅਤੇ ਬੱਚਿਆਂ ਦੀ ਸਿਹਤ 'ਤੇ ਮਾੜਾ ਪ੍ਰਭਾਵ ਪੈਂਦਾ ਹੈ।
ਇਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ। ਦੱਸ ਦਈਏ ਕਿ ਪੰਜਾਬ ਵਿਚ ਬੁਲਟ ਪਟਾਕਿਆਂ ਦਾ ਕਹਿਰ ਇਨ੍ਹਾਂ ਜਿਆਦਾ ਵੱਧ ਗਿਆ ਹੈ ਜਿਸ ਉਤੇ ਠੱਲ ਪਾਉਣ ਲਈ ਇਹ ਅਹਿਮ ਕਦਮ ਚੁੱਕੇ ਜਾ ਰਹੇ ਹਨ।