
ਸੁਖਬੀਰ ਵਲੋਂ ਨਸ਼ੇੜੀ ਕਹੇ ਜਾਣ 'ਤੇ ਜ਼ੀਰਾ ਨੇ ਦਿਤਾ ਸੀ ਚੈਲੰਜ......
ਚੰਡੀਗੜ੍ਹ : ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦਿਤੇ ਗਏ ਡੋਪ ਟੈਸਟ ਦੇ ਚੈਲੰਜ ਨੂੰ ਕਬੂਲਣ ਦੀ ਬਜਾਏ ਸੁਖਬੀਰ ਬਾਦਲ ਨੇ ਕੁਲਬੀਰ ਜ਼ੀਰਾ ਨੂੰ ਪਛਾਣਨ ਤੋਂ ਹੀ ਇਨਕਾਰ ਕਰ ਦਿਤਾ ਹੈ। ਜਦੋਂ ਪੱਤਰਕਾਰਾਂ ਨੇ ਉੁਨ੍ਹਾਂ ਨੂੰ ਡੋਪ ਟੈਸਟ ਚੈਲੰਜ ਵਿਚ ਜਾਣ ਸਬੰਧੀ ਪੁੱਛਿਆ ਤਾਂ ਸੁਖਬੀਰ ਬਾਦਲ ਨੇ ਕਿਹਾ ਕਿ ਜ਼ੀਰਾ ਕੌਣ ਹੈ। ਮੈਨੂੰ ਨਹੀਂ ਪਤਾ!
Sukhbir Badal
ਉਧਰ ਕੁਲਬੀਰ ਸਿੰਘ ਜ਼ੀਰਾ ਨੇ ਸੁਖਬੀਰ ਬਾਦਲ ਦੇ ਇਸ ਰਵੱਈਏ ਬਾਰੇ ਬੋਲਦਿਆਂ ਆਖਿਆ ਕਿ ਜਿਹੜਾ ਅਪਣੇ ਪਿਓ ਨੂੰ ਨਹੀਂ ਜਾਣਦਾ, ਹੋ ਸਕਦੈ ਉਹ ਮੈਨੂੰ ਵੀ ਨਾ ਜਾਣਦਾ ਹੋਵੇ। ਉਨ੍ਹਾਂ ਆਖਿਆ ਕਿ ਇਸ ਕਰਕੇ ਹੀ ਸੁਖਬੀਰ ਬਾਦਲ ਨੂੰ ਉਨ੍ਹਾਂ ਨੇ ਇਥੇ ਬੁਲਾਇਆ ਸੀ ਕਿ ਨਾਲੇ ਮਿਲਣੀ ਹੋ ਜਾਵੇਗੀ ਅਤੇ ਨਾਲੇ ਡੋਪ ਟੈਸਟ। ਦਸ ਦਈਏ ਕਿ ਬੀਤੇ ਦਿਨੀਂ ਸੁਖਬੀਰ ਬਾਦਲ ਨੇ ਜ਼ੀਰਾ ਵਲੋਂ ਨਸ਼ਿਆਂ ਵਿਰੁੱਧ ਉਠਾਈ ਆਵਾਜ਼ ਨੂੰ ਸਹੀ ਕਰਾਰ ਦੇਣ ਦੀ ਬਜਾਏ ਉਲਟਾ ਜ਼ੀਰਾ ਨੂੰ ਹੀ ਨਸ਼ੇੜੀ ਆਖ ਦਿਤਾ ਸੀ।
Kulbir Singh Zira
ਜਿਸ ਤੋਂ ਬਾਅਦ ਹੀ ਵਿਧਾਇਕ ਜ਼ੀਰਾ ਨੇ ਸੁਖਬੀਰ ਬਾਦਲ ਨੂੰ ਇਕੱਠਿਆਂ ਡੋਪ ਟੈਸਟ ਕਰਵਾਉਣ ਦਾ ਚੈਲੰਜ ਦਿਤਾ ਹੈ, ਪਰ ਅਫ਼ਸੋਸ ਕਿ ਸੁਖਬੀਰ ਬਾਦਲ ਇਸ ਚੈਲੰਜ ਨੂੰ ਕਬੂਲਣ ਦੀ ਬਜਾਏ ਜ਼ੀਰਾ ਨੂੰ ਪਹਿਚਾਨਣ ਤੋਂ ਹੀ ਇਨਕਾਰ ਰਹੇ ਹਨ। ਇਸ ਦੌਰਾਨ ਸੁਖਬੀਰ ਬਾਦਲ ਦੇ ਚਿਹਰੇ 'ਤੇ ਇਕ ਬਹੁਤ ਘਬਰਾਹਟ ਨਜ਼ਰ ਆ ਰਹੀ ਸੀ। ਇਹ ਤਾਂ ਰੱਬ ਹੀ ਜਾਣਦਾ ਹੈ ਕਿ ਇਹ ਘਬਰਾਹਟ ਪੰਜਾਬ ਦੇ ਇਕ ਵਿਧਾਇਕ ਨੂੰ ਨਾ ਜਾਣਨ ਦੀ ਸੀ ਜਾਂ ਫਿਰ ਡੋਪ ਟੈਸਟ ਕਰਵਾਉਣ ਦੀ?