ਕੁਲਬੀਰ ਜ਼ੀਰਾ ਦੇ ਸੁਖਬੀਰ ਬਾਦਲ ਨੂੰ ਪੰਜ ਸਵਾਲ
Published : Jan 27, 2019, 5:57 pm IST
Updated : Jan 27, 2019, 5:57 pm IST
SHARE ARTICLE
Zira
Zira

ਹਾਲ ਹੀ ’ਚ ਚਰਚਾ ’ਚ ਰਹੇ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਨਿਸ਼ਾਨੇ ’ਤੇ ਲਿਆ ਹੈ। ਜ਼ੀਰਾ ਨੇ ਸੁਖਬੀਰ ਨੂੰ....

ਚੰਡੀਗੜ੍ਹ : ਹਾਲ ਹੀ ’ਚ ਚਰਚਾ ’ਚ ਰਹੇ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਨਿਸ਼ਾਨੇ ’ਤੇ ਲਿਆ ਹੈ। ਜ਼ੀਰਾ ਨੇ ਸੁਖਬੀਰ ਨੂੰ ਘੇਰਦੇ ਹੋਏ ਪੰਜ ਸਵਾਲ ਕੀਤੇ ਹਨ ਅਤੇ ਸੁਖਬੀਰ ਤੋਂ ਜਵਾਬ ਮੰਗਿਆ ਹੈ। ਕੀ ਹਨ ਜ਼ੀਰਾ ਦੇ ਸੁਖਬੀਰ ਨੂੰ ਸਵਾਲ ਤੁਸੀਂ ਵੀ ਦੇਖੋ…ਸਵਾਲ ਨੰਬਰ ਇੱਕ: ਕਿ ਦੂਸਰਿਆਂ ਤੇ ਨਸ਼ੇੜੀ ਦਾ ਇਲਜ਼ਾਮ ਲਗਾਉਣ ਵਾਲਾ ਸੁਖਬੀਰ ਸਿੰਘ ਬਾਦਲ ਖੁਦ ਦਾ ਡੋਪ ਟੈਸਟ ਕਰਵਾ ਸਕਦਾ ਹੈ? ਸਵਾਲ ਨੰਬਰ ਦੋ: ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਅੰਮ੍ਰਿਤਧਾਰੀ ਹੋਣਾ ਜ਼ਰੂਰੀ ਹੈ ?

Sukhbir BadalSukhbir Badal

ਕੀ ਸੁਖਬੀਰ ਬਾਦਲ ਦੱਸ ਸਕਦੈ ਹਨ ਕਿ ਉਨ੍ਹਾਂ ਨੇ ਜਾਂ ਉਹਨਾਂ ਦੇ ਪਰਿਵਾਰ ਨੇ ਪੰਜ ਤਖ਼ਤ ਸਾਹਿਬਾਨਾਂ ਵਿੱਚੋਂ ਕਿਸ ਤਖ਼ਤ ਤੋਂ ਅੰਮ੍ਰਿਤ ਪਾਨ ਕੀਤਾ ਹੈ? ਜੇਕਰ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤ ਛਕਿਆ ਹੈ ਤਾਂ ਉਹ ਦਾੜਾ ਬੰਨ੍ਹ ਕੇ ਕਿਉਂ ਰੱਖਦਾ ਹੈ? ਸਵਾਲ ਨੰਬਰ ਤਿੰਨ: ਡੇਰਾ ਸਿਰਸਾ ਮੁਖੀ ਨੂੰ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਦਿੱਤੀ ਗਈ ਹੈ ਕੀ ਸੁਖਬੀਰ ਸਿੰਘ ਬਾਦਲ ਦੱਸ ਸਕਦੇ ਹਨ ਕਿ ਇਹ ਮੁਆਫ਼ੀਨਾਮਾ ਕਿਸ ਦੇ ਹੁਕਮਾਂ ਅਤੇ ਕਿਸ ਦੇ ਦਬਾਅ ਹੇਠ ਦਿੱਤਾ ਗਿਆ ਹੈ ?

Sukhbir Singh BadalSukhbir Singh Badal

ਸਵਾਲ ਨੰਬਰ ਚਾਰ: ਬੀਤੇ ਦਿਨੀਂ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਆਗੂਆਂ ਨੇ ਜੋ ਸ੍ਰੀ ਹਰਿਮੰਦਰ ਸਾਹਿਬ ਜੋੜੇ ਝਾੜ ਕੇ ਮੁਆਫ਼ੀ ਮੰਗੀ ਹੈ ਦੱਸਿਆ ਜਾਵੇ ਕਿ ਉਹ ਕਿਸ ਗੁਨਾਹ ਦੀ ਮੁਆਫ਼ੀ ਮੰਗੀ ਹੈ? ਸਵਾਲ ਨੰਬਰ ਪੰਜ: ਕੀ ਸੁਖਬੀਰ ਸਿੰਘ ਬਾਦਲ ਇਹ ਦੱਸਣ ਦੀ ਖੈਚਲ ਕਰਨਗੇ ਕਿ ਸੇਵਾ ਸਿੰਘ ਸੇਖਵਾਂ, ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ, ਸੁਖਦੇਵ ਸਿੰਘ ਢੀਂਡਸਾ ਟਕਸਾਲੀ ਅਕਾਲੀ ਹਨ ਜਾਂ ਸੁੱਚਾ ਸਿੰਘ ਲੰਗਾਹ ਵਰਗੇ ਟਕਸਾਲੀ ਹਨ?

Sukhbir Badal Sukhbir Badal

 ਸੁਖਬੀਰ ਬਾਦਲ ਅੱਗੇ ਇਹ ਸਵਾਲ ਪਹਿਲਾਂ ਵੀ ਕਈ ਵਾਰ ਰੱਖੇ ਜਾ ਚੁੱਕੇ ਹਨ ਪਰ ਉਹਨਾਂ ਵੱਲੋਂ ਇਹਨਾਂ ਦੇ ਜਵਾਬ ਗੋਲ-ਮੋਲ ਹੀ ਦਿੱਤੇ ਜਾਂਦੇ ਹਨ। ਜ਼ੀਰਾ ਨੂੰ ਇਹਨਾਂ ਸਵਾਲਾਂ ਦੇ ਜਵਾਬ ਮਿਲਣਾ ਤਾਂ ਸ਼ਾਇਦ ਮੁਸ਼ਕਲ ਹੀ ਹੈ ਪਰ ਦੇਖਣਾ ਹੋਵੇਗਾ ਸੁਖਬੀਰ ਹੁਣ ਜ਼ੀਰਾ ਜਵਾਬ ਕਿਵੇਂ ਅਤੇ ਕਦੋਂ ਦਿੰਦੇ ਹਨ?

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement