ਵਿਜੀਲੈਂਸ ਨੇ ਰਿਸ਼ਵਤ ਲੈਂਦਾ ਏ.ਐਸ.ਆਈ ਰੰਗੇ ਹੱਥੀਂ ਦਬੋਚਿਆ
Published : Jan 29, 2019, 6:42 pm IST
Updated : Jan 29, 2019, 6:42 pm IST
SHARE ARTICLE
Vigilance nabs ASI for taking bribe
Vigilance nabs ASI for taking bribe

ਪੰਜਾਬ ਵਿਜੀਲੈਂਸ ਬਿਊਰੋ ਨੇ ਦਫਤਰ ਈ.ਓ ਵਿੰਗ, ਪੁਲਿਸ ਲਾਈਨ, ਲੁਧਿਆਣਾ ਵਿਖੇ ਤਾਇਨਾਤ ਏ.ਐਸ.ਆਈ....

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਦਫਤਰ ਈ.ਓ ਵਿੰਗ, ਪੁਲਿਸ ਲਾਈਨ, ਲੁਧਿਆਣਾ ਵਿਖੇ ਤਾਇਨਾਤ ਏ.ਐਸ.ਆਈ. ਮਹਿੰਦਰ ਸਿੰਘ (1514) ਨੂੰ 20,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਏ.ਐਸ.ਆਈ ਨੂੰ ਸ਼ਿਕਾਇਤਕਰਤਾ ਰਛਪਾਲ ਸਿੰਘ ਵਾਸੀ ਪਿੰਡ ਲੋਹਾਰਾ, ਲੁਧਿਆਣਾ ਦੀ ਸ਼ਿਕਾਇਤ 'ਤੇ ਫ਼ੜਿਆ ਹੈ।

ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਅਪਣੀ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਉਸ ਦੀ ਫਰਮ ਵਿਰੁਧ ਦਿਤੀ ਦਰਖ਼ਾਸਤ 'ਤੇ ਕਾਰਵਾਈ ਨਾ ਕਰਨ ਬਦਲੇ ਏ.ਐਸ.ਆਈ ਮਹਿੰਦਰ ਸਿੰਘ ਵਲੋਂ 50,000 ਰੁਪਏ ਦੀ ਮੰਗ ਕੀਤੀ ਗਈ ਹੈ ਅਤੇ ਸੌਦਾ 40,000 ਰੁਪਏ ਵਿਚ ਤੈਅ ਹੋਇਆ ਹੈ। ਵਿਜੀਲੈਂਸ ਵਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਏ.ਐਸ.ਆਈ. ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ ਪਹਿਲੀ ਕਿਸ਼ਤ ਦੇ 20,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ 'ਤੇ ਹੀ ਦਬੋਚ ਲਿਆ।

ਉਨ੍ਹਾਂ ਦੱਸਿਆ ਕਿ ਦੋਸ਼ੀ ਵਿਰੁਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਪਟਿਆਲਾ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ludhiana News: ਫਾਂਸੀ ਹੋਣੀ ਚਾਹੀਦੀ ਹੈ ਮੇਰੀ ਧੀ ਦੇ ਕਾਤਲ ਨੂੰ' - ਅਦਾਲਤ ਬਾਹਰ ਫੁੱਟ-ਫੁੱਟ ਰੋ ਪਏ ਮਾਸੂਮ..

16 Apr 2024 1:08 PM

Farmers Protest News: ਕਿਸਾਨਾਂ ਦੇ ਹੱਕ 'ਚ ਨਿੱਤਰਿਆ ਆਨੰਦ ਕਾਰਜ ਨੂੰ ਜਾਂਦਾ ਲਾੜਾ; ਕਿਹਾ - ਕਿਸਾਨਾਂ ਦਾ ਹੀ ਪੁੱਤ

16 Apr 2024 12:20 PM

Big Breaking : AAP ਦੀ ਉਮੀਦਵਾਰਾਂ ਵਾਲੀ ਨਵੀਂ ਸੂਚੀ 'ਚ ਪਵਨ ਟੀਨੂੰ ਤੇ ਪੱਪੀ ਪਰਾਸ਼ਰ ਦਾ ਨਾਂਅ!

16 Apr 2024 11:41 AM

ਭਾਜਪਾ ਦੇ ਅਪਰਾਧਿਕ ਵਿਧਾਇਕਾਂ-ਮੰਤਰੀਆਂ ਨੂੰ ਸੁਪਰੀਮ ਕੋਰਟ ਦੇ ਜੱਜ ਕੁਝ ਨਹੀਂ ਕਹਿੰਦੇ : ਕਾਂਗਰਸ

16 Apr 2024 11:19 AM

Dancer Simar Sandhu ਦਾ Exclusive ਖੁਲਾਸਾ - 'ਗਲਾਸ ਸੁੱਟਣ ਵਾਲੇ ਮੁੰਡੇ ਨੇ ਦਿੱਤੀ ਖੁਦਕੁਸ਼ੀ ਦੀ ਧਮਕੀ'

16 Apr 2024 11:04 AM
Advertisement