
ਨਿੱਜੀ ਸਕੂਲ ਦੀ ਵੱਡੀ ਨਕਾਮੀ ਆਈ ਸਾਹਮਣੇ
ਸ਼੍ਰੀ ਮੁਕਤਸਰ ਸਾਹਿਬ: ਸਮੇਂ ਸਮੇਂ ਤੇ ਨਿੱਜੀ ਸਕੂਲਾਂ ਦੀਆਂ ਨਕਾਮੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ ਤਰ੍ਹਾਂ ਦਾ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਇਆ ਹੈ। ਇੱਥੇ ਇਕ ਨਿੱਜੀ ਸਕੂਲ ਨੇ ਪਹਿਲੀ ਜਮਾਤ ਦੇ ਵਿਦਿਆਰਥੀ ਨੂੰ ਫੀਸ ਨਾ ਭਰਨ ਦਾ ਕਾਰਨ ਦਸ ਕੇ ਸਲਾਨਾ ਪ੍ਰੀਖਿਆ ਦੇਣ ਤੋਂ ਰੋਕ ਦਿੱਤਾ।
Photo
ਹਾਲਾਂਕਿ ਬੱਚੇ ਦੇ ਪਰਵਾਰ ਨੇ ਸਾਰੀ ਫੀਸ ਭਰਨ ਦਾ ਦਾਅਵਾ ਕੀਤਾ। ਓਧਰ ਪੀੜਤ ਪਰਿਵਾਰ ਨੇ ਜਿਲਾਂ ਸਿੱਖਿਆ ਅਧਿਕਾਰੀਆਂ ਤੱਕ ਵੀ ਪਹੁੰਚ ਕੀਤੀ ਹੈ। ਇੱਥੇ ਹੀ ਬੱਸ ਨਹੀਂ ਮਾਮਲਾ ਵਧਦਾ ਦੇਖ ਸਕੂਲ ਪ੍ਰਬੰਧਕਾਂ ਨੇ ਆਪਣੀ ਗਲਤੀ ਤਾਂ ਮੰਨ ਲਈ ਪਰ ਇਸਦਾ ਖਮਿਆਜ਼ਾ ਇਸ ਮਾਸੂਮ ਬੱਚੇ ਨੂੰ ਭੁਗਤਣਾ ਪਿਆ ਜਿਸ ਕਾਰਣ ਉਸ ਨੂੰ ਇੱਕ ਦਿਨ ਵਿਚ ਇੱਕਠੀਆਂ ਚਾਰ ਪ੍ਰੀਖਿਆਵਾਂ ਦੇਣੀਆਂ ਪਈਆਂ।
Photo
ਪੀੜਤ ਵਿਦਿਆਰਥੀ ਦਾ ਕਹਿਣਾ ਹੈ ਕਿ ਉਹ ਦਾ ਟੈਸਟ ਨਹੀਂ ਲਿਆ ਗਿਆ ਤੇ ਉਸ ਨੂੰ ਸਾਰਾ ਦਿਨ ਸਕੂਲ ਵਿਚ ਬਿਠਾਈ ਰੱਖਿਆ। ਉਸ ਦੇ ਲੈਕਚਰ ਜ਼ਰੂਰ ਲੱਗੇ ਸਨ ਪਰ ਟੈਸਟ ਨਹੀਂ ਲਿਆ। ਦੂਜੇ ਪਾਸੇ ਜਦੋਂ ਇਸ ਮਾਮਲੇ ਨੂੰ ਲੈ ਕੇ ਸਕੂਲ ਦੀ ਪ੍ਰਿੰਸੀਪਲ ਤੱਕ ਪਹੁੰਚ ਕੀਤੀ ਗਈ ਤਾਂ ਓਹ ਆਪਣੀ ਗਲਤੀ ਨੂੰ ਕਬੂਲਦੇ ਦਿਖੇ ਤੇ ਪ੍ਰੀਖਿਆ ਨਾ ਲੈਣ ਦਾ ਕਾਰਣ ਤਕਨੀਕੀ ਖਰਾਬੀ ਦੱਸਦੇ ਨਜ਼ਰ ਆਏ।
Photo
ਸਕੂਲ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਟੈਕਨੀਕਲ ਦਿਕਤ ਕਾਰਨ ਬੱਚੇ ਦਾ ਟੈਸਟ ਨਹੀਂ ਲਿਆ ਪਰ ਹੁਣ ਉਸ ਦਾ ਓਰਲ ਟੈਸਟ ਲੈ ਲਿਆ ਗਿਆ ਹੈ। ਖੈਰ ਸਕੂਲ ਪ੍ਰਬੰਧਕ ਤਾਂ ਤਕਨੀਕੀ ਖਰਾਬੀ ਦਾ ਆਸਰਾ ਲੈ ਕੇ ਆਪਣਾ ਪੱਲਾ ਝਾੜ ਰਹੇ ਨੇ ਪਰ ਇਸ ਦਾ ਖਮਿਆਜ਼ਾ ਤਾਂ ਬੱਚੇ ਨੂੰ ਹੀ ਭੁਹਤਣਾ ਪਿਆ। ਮਾਮਲੇ ਨੂੰ ਲੈ ਕੇ ਜਦੋਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਤੱਕ ਪਹੁੰਚ ਕੀਤੀ ਗਈ ਤਾਂ ਓਨ੍ਹਾਂ ਸਕੂਲ ਪ੍ਰਬੰਕਾਂ ਖਿਲਾਫ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ।
Photo
ਸਵਾਲ ਇਹ ਉੱਠਦਾ ਹੈ ਕਿ ਰਾਈਟ ਟੂ ਐਜੂਕੇਸ਼ਨ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੇ ਇਸ ਸਕੂਲ 'ਤੇ ਪ੍ਰਸ਼ਾਸਨ ਕਾਰਵਾਈ ਕਰਦਾ ਹੈ ਜਾਂ ਨਹੀਂ ਜਾ ਫਿਰ ਅਗਾਂਹ ਤੋਂ ਵੀ ਮਾਸੂਮਾਂ ਨੂੰ ਇਸੇ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਏਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।