
ਜ਼ਿਆਦਾਤਰ ਕਿਸਾਨ ਨਹੀਂ ਸਮਝ ਸਕੇ ਖੇਤੀ ਕਾਨੂੰਨ, ਨਹੀਂ ਤਾਂ ਪੂਰੇ ਦੇਸ਼ ’ਚ ਸ਼ੁਰੂ ਹੋ ਜਾਂਦੇ ਅੰਦੋਲਨ: ਰਾਹੁਲ ਗਾਂਧੀ
ਨਵੀਂ ਦਿੱਲੀ, 28 ਜਨਵਰੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਲਗਾਤਾਰ ਮੋਦੀ ਸਰਕਾਰ ’ਤੇ ਹਮਲਾਵਰ ਹਨ। ਅਪਣੇ ਸੰਸਦੀ ਖੇਤਰ ਵਾਇਨਾਡ ਦੇ ਦੌਰੇ ’ਤੇ ਪਹੁੰਚੇ ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਸਰਕਾਰ ’ਤੇ ਵੱਡਾ ਹਮਲਾ ਬੋਲਿਆ।
ਉਨ੍ਹਾਂ ਕਿਹਾ ਕਿ ਜ਼ਿਆਦਾਤਰ ਕਿਸਾਨ ਤਿੰਨੋਂ ਖੇਤੀ ਕਾਨੂੰਨਾਂ ਦੀ ਡਿਟੇਲ ਨੂੰ ਨਹੀਂ ਸਮਝਦੇ ਹਨ, ਜੇਕਰ ਉਹ ਇਸ ਨੂੰ ਸਮਝਣਗੇ ਤਾਂ ਪੂਰੇ ਦੇਸ਼ ’ਚ ਅੰਦੋਲਨ ਸ਼ੁਰੂ ਹੋ ਜਾਣਗੇ। ਦਸਣਯੋਗ ਹੈ ਕਿ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਵਿਰੁਧ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨਾਂ ਦਾ ਅੰਦੋਲਨ 64ਵੇਂ ਦਿਨ ਵੀ ਜਾਰੀ ਹੈ।
ਕਾਂਗਰਸ ਨੇਤਾ ਨੇ ਕਿਹਾ ਕਿ ਅਸੀਂ ਕਿਸਾਨਾਂ ਵਿਰੁਧ ਪੁਰਾਣੇ ਬ੍ਰਿਟਿਸ਼ ਬਿਲ ਨੂੰ ਸੁੱਟ ਦਿਤਾ ਸੀ ਅਤੇ ਉਸ ਦੀ ਥਾਂ ਇਕ ਨਵਾਂ ਬਿਲ ਕਢਿਆ। ਉਸ ਬਿਲ ਨੇ ਸਾਡੇ ਕਿਸਾਨਾਂ ਨੂੰ ਮੁਆਵਜ਼ੇ ਅਤੇ ਸੁਰੱਖਿਆ ਦੀ ਗਾਰੰਟੀ ਦਿਤੀ, ਪਰ ਪਹਿਲੀ ਵਾਰ ਜਦੋਂ ਨਰਿੰਦਰ ਮੋਦੀ ਜੀ ਪੀ.ਐੱਮ. ਬਣੇ ਤਾਂ ਉਨ੍ਹਾਂ ਨੇ ਕਾਂਗਰਸ ਨੂੰ ਸੁਰੱਖਿਆ ਦੇਣ ਵਾਲੇ ਬਿਲ ਦੇ ਅਸਰ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ। ਅਸੀਂ ਉਨ੍ਹਾਂ ਨੂੰ ਸੰਸਦ ’ਚ ਅਜਿਹਾ ਨਹੀਂ ਕਰਨ ਦਿਤਾ ਅਤੇ ਇਸ ਦਾ ਵਿਰੋਧ ਕੀਤਾ। (ਏਜੰਸੀ)
----------------