ਮਾੜੇ ਅਨਸਰਾਂ ਖ਼ਿਲਾਫ਼ ਮੋਹਾਲੀ ਪੁਲਿਸ ਦੀ ਕਾਰਵਾਈ: ਲਾਰੇਂਸ ਬਿਸ਼ਨੋਈ ਦਾ ਗੁਰਗਾ ਇਕ ਹੋਰ ਸਾਥੀ ਸਮੇਤ ਕਾਬੂ 

By : KOMALJEET

Published : Jan 29, 2023, 12:27 pm IST
Updated : Jan 29, 2023, 12:27 pm IST
SHARE ARTICLE
Mohali Pulice Nabbed Gangster Kaka Nepali with one associate
Mohali Pulice Nabbed Gangster Kaka Nepali with one associate

2 ਪਿਸਟਲ ਅਤੇ 6 ਕਾਰਤੂਸ ਵੀ ਹੋਏ ਬਰਾਮਦ 

ਗੈਂਗਸਟਰ ਹਰੀਸ਼ ਉਰਫ਼ ਕਾਕਾ ਨੇਪਾਲੀ ਨੂੰ ਸਾਥੀ ਸਮੇਤ ਕੀਤਾ ਗ੍ਰਿਫ਼ਤਾਰ
ਐਸ ਏ ਐਸ ਨਗਰ:
  ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ. ਡੀ.ਆਈ.ਜੀ ਰੂਪਨਗਰ ਰੇਜ ਰੂਪਨਗਰ ਦੇ ਦਿਸ਼ਾ ਨਿਰਦੇਸ਼ਾ ਤੇ ਰੇਜ਼ ਐਂਟੀ-ਨਾਰਕੋਟਿਕਸ ਕਮ ਸ਼ਪੈਸ਼ਲ ਅਪਰੇਸ਼ਨ ਸੈਲ ਕੈਂਪ ਐਟ ਫੇਸ-7 ਮੋਹਾਲੀ ਦੀ ਟੀਮ ਵਲੋਂ  ਮਾੜੇ ਅਨਸਰਾਂ ਅਤੇ ਗੈਂਗਸਟਰਾਂ ਖਿਲਾਫ ਕਾਰਵਾਈ ਕਰਦੇ ਹੋਏ ਗੈਂਗਸਟਰ ਹਰੀਸ਼ ਉਰਫ ਕਾਕਾ ਨੇਪਾਲੀ ਅਤੇ ਉਸ ਦੇ ਇੱਕ ਹੋਰ ਸਾਥੀ ਨੂੰ ਗ੍ਰਿਫਤਾਰ ਕਰਕੇ 2 ਨਾਜਾਇਜ਼ ਪਿਸਟਲ .32 ਬੋਰ ਸਮੇਤ 6 ਕਾਰਤੂਸ .32 ਬੋਰ ਬ੍ਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।

27 ਜਨਵਰੀ ਨੂੰ ਰੇਜ਼ ਐਂਟੀ-ਨਾਰਕੋਟਿਕਸ ਕਮ ਸ਼ਪੈਸ਼ਲ ਅਪਰੇਸ਼ਨ ਸੈਲ ਕੈਂਪ ਐਟ ਮੋਹਾਲੀ ਦੀ ਟੀਮ ਇੰਚਾਰਜ ਐਸ.ਆਈ ਹਰਮਿੰਦਰ ਸਿੰਘ ਦੀ ਨਿਗਰਾਨੀ ਹੇਠ ਸ:ਥ: ਜੀਤ ਰਾਮ ਸਮੇਤ ਪੁਲਿਸ ਪਾਰਟੀ ਦੇ ਨੇੜੇ ਸ਼ਿਵਾਲਿਕ ਸਿਟੀ ਖਰੜ ਵਿਖੇ ਮੌਜੂਦ ਸੀ। ਜਿਥੇ ਸ:ਬ: ਜੀਤ ਰਾਮ ਨੂੰ ਮੁਖਬਰੀ ਮਿਲੀ ਕਿ ਹਰੀਸ ਉਰਫ ਕਾਕਾ ਨੇਪਾਲੀ ਪੁੱਤਰ ਭਰਤ ਲਾਲ ਵਾਸੀ ਮਕਾਨ ਨੰ: 725 ਵਾਰਡ ਨੰ;6 ਮੁਹੱਲਾ ਹਰਿੰਦਰਾ ਨਗਰ ਜ਼ਿਲ੍ਹਾ ਫਰੀਦਕੋਟ ਜਾ ਰਿਹਾ ਹੈ।

ਇਹ ਵੀ ਪੜ੍ਹੋ: ਪੁੱਤ ਹੋਇਆ ਕਪੁੱਤ! ਨਸ਼ੇੜੀ ਪੁੱਤ ਨੇ ਕੁਹਾੜੀ ਨਾਲ ਹਮਲਾ ਕਰ ਕੀਤਾ ਮਾਂ ਨੂੰ ਜ਼ਖ਼ਮੀ

ਉਸ ਖ਼ਿਲਾਫ਼ ਕਤਲ, ਲੁੱਟ ਖੋਹ, ਫ਼ਿਰੌਤੀਆਂ ਲੈਣ ਸਬੰਧੀ ਅਤੇ ਗੈਂਗਵਾਰ ਦੇ ਕਈ ਮੁਕੱਦਮੇ ਪੰਜਾਬ ਦੇ ਵੱਖ-2 ਜ਼ਿਲ੍ਹਿਆਂ ਵਿੱਚ ਦਰਜ ਹਨ ਅਤੇ ਉਹ ਆਪਣੇ ਸਾਥੀ ਜਗਦੀਪ ਸਿੰਘ ਉਰਫ ਜਾਗਰ ਪੁੱਤਰ ਲੇਟ ਵਜੀਰ ਸਿੰਘ ਵਾਸੀ ਪਿੰਡ ਸੈਣੀ ਮਾਜਰਾ(ਪ੍ਰੇਮਗੜ੍ਹ) ਜ਼ਿਲ੍ਹਾ ਮੋਹਾਲੀ ਨਾਲ ਇੱਕ ਕਾਰ ਮਾਰਕਾ ਕੀਆ ਸੇਲਟੋਸ ਨੰਬਰ ਪੀ.ਬੀ- 65ਬੀ ਸੀ-9550 ਰੰਗ ਸਫੈਦ ਵਿੱਚ ਸਵਾਰ ਹੋ ਕੇ ਨਜਾਇਜ਼ ਅਸਲੇ ਲੈ ਕੇ ਨੇੜੇ ਸਿਵਾਲਿਕ ਸਿਟੀ ਖਰੜ ਦੇ ਏਰੀਆ ਵਿੱਚ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮ ਰਿਹਾ ਹੈ। 

ਮੁੱਖਬਰੀ ਦੇ ਅਧਾਰ ਤੇ ਉਕਤਾਨ ਦੋਸ਼ੀਆਨ ਵਿਰੁੱਧ 27 ਜਨਵਰੀ ਨੂੰ ਮੁਕਦਮਾ ਨੰਬਰ 24 ਅ/ਧ 25-54-59 ਅਸਲਾ ਐਕਟ ਥਾਣਾ ਸਿਟੀ ਖਰੜ ਦਰਜ ਰਜਿਸਟਰਡ ਕੀਤਾ ਗਿਆ। ਦੋਸ਼ੀਆਂ ਨੂੰ ਨੇੜੇ ਸਵਰਾਜ ਨਗਰ ਸ਼ਿਵਾਲਿਕ ਸਿਟੀ ਤੋਂ ਮਿਤੀ 27 ਜਨਵਰੀ ਨੂੰ ਗ੍ਰਿਫਤਾਰ ਕੀਤਾ ਗਿਆ।

ਇਹ ਵੀ ਪੜ੍ਹੋ: ਦੋ ਕਾਰਾਂ ਦੀ ਆਪਸ 'ਚ ਹੋਈ ਭਿਆਨਕ ਟੱਕਰ, 3 ਦੀ ਮੌਤ

1) ਦੋਸ਼ੀ ਹਰੀਸ਼ ਉਰਫ ਕਾਕਾ ਨੇਪਾਲੀ ਉਮਰ ਕਰੀਬ 32 ਸਾਲ ਹੈ। 10 ਜਮਾਤਾਂ ਪਾਸ ਹੈ ਅਤੇ ਸ਼ਾਦੀ ਸ਼ੁਦਾ ਹੈ। ਜੋ ਕਿ ਲਾਰੈਂਸ ਬਿਸ਼ਨੋਈ ਗਰੁੱਪ ਦਾ ਗੁਰਗਾ ਹੈ। ਇਹ ਸਾਲ 2009 ਵਿੱਚ ਪਹਿਲਾਂ ਲੁੱਟਾ ਖੋਹਾਂ ਕਰਨ ਲੱਗ ਪਿਆ ਸੀ ਅਤੇ ਉਸ ਤੇ ਬਾਅਦ ਗੈਂਗਵਾਰ ਲੜਾਈ ਝਗੜੇ ਕਰਨ ਲੱਗ ਪਿਆ ਸੀ। ਜਿਸ ਦੇ ਵਿਰੁੱਧ ਸਾਲ 2009 ਤੋਂ ਲੈ ਕੇ ਹੁਣ ਤੱਕ ਜ਼ਿਲ੍ਹਾ ਫਰੀਦਕੋਟ, ਜਲੰਧਰ ਸਿਟੀ, ਬਠਿੰਡਾ, ਨਵਾਂ ਸ਼ਹਿਰ ਅਤੇ ਕਪੂਰਥਲਾ ਵਿੱਚ ਤਿੰਨ ਕਤਲ ਕੇਸ, ਫਿਰੌਤੀ ਲੈਣ ਸਬੰਧੀ, ਲੜਾਈ ਝਗੜੇ, ਡਕੈਤੀ, ਅਸਲਾ ਐਕਟ ਦੇ ਕਰੀਬ 17 ਮੁਕੱਦਮੇ ਦਰਜ ਹਨ। ਦੋਸ਼ੀ ਅੱਡ-2 ਜੇਲ੍ਹਾਂ ਵਿੱਚ ਰਹਿ ਚੁੱਕਾ ਹੈ ਅਤੇ ਸਜ਼ਾ ਕੱਟ ਚੁੱਕਾ ਹੈ। ਜੋ ਕਿ ਹੁਣ ਮਕਾਨ ਨੰ: 149 ਪਹਿਲੀ ਮੰਜਿਲ ਪਾਮ ਸਿਟੀ ਸਿਵਾਲਿਕ ਸਿਟੀ ਖਰੜ ਵਿਖੇ ਕਿਰਾਏ ਤੇ ਰਹਿ ਰਿਹਾ ਸੀ।

ਇਸ ਤੋਂ ਇਲਾਵਾ ਦੂਜੇ ਦੋਸ਼ੀ ਜਗਦੀਪ ਸਿੰਘ ਉਰਫ ਜਾਗਰ ਦੀ ਉਮਰ 27 ਸਾਲ ਹੈ। ਉਸ ਨੇ 5ਵੀਂ ਤੱਕ ਪੜ੍ਹਾਈ ਕੀਤੀ ਹੈ ਅਤੇ ਸ਼ਾਦੀ ਸ਼ੁਦਾ ਹੈ। ਜਿਸ ਖ਼ਿਲਾਫ਼ ਪਹਿਲਾ ਕੋਈ ਮੁਕੱਦਮਾ ਦਰਜ ਨਹੀਂ ਹੈ।

ਦੋਸ਼ੀ ਪੁਲਿਸ ਰਿਮਾਂਡ ਅਧੀਨ ਹਨ। ਦੋਸ਼ੀ ਇਹ ਹਥਿਆਰ ਕਿਥੇ ਅਤੇ ਕਿਸ ਮਕਸਦ ਲਈ ਲੈ ਕੇ ਆਏ ਸਨ ਇਸ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾ ਵੀ ਰੇਜ ਐਂਟੀ-ਨਾਰਕੋਟਿਕਸ ਕਮ ਸ਼ਪੈਸ਼ਲ ਅਪਰੇਸ਼ਨ ਸੈਲ ਕੈਂਪ ਐਟ ਮੋਹਾਲੀ ਫੇਜ਼-7 ਮੋਹਾਲੀ ਵੱਲੋ ਲੁੱਟ ਖੋਹ, ਚੋਰ ਗਿਰੋਹ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਕਮਰਸ਼ੀਅਲ ਕੁਆਟਿਟੀ ਵਿੱਚ ਅਫੀਮ, ਭੁੱਕੀ, ਹੈਰੋਇਨ ਅਤੇ ਨਸ਼ੀਲੀਆਂ ਦਵਾਇਆ ਵੇਚਣ ਵਾਲੇ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement