Ludhiana News: ਲੁਧਿਆਣਾ 'ਚ ਨਵ-ਵਿਆਹੁਤਾ ਦੀ ਮੌਤ, 4 ਮਹੀਨੇ ਪਹਿਲਾਂ ਹੋਇਆ ਸੀ ਵਿਆਹ
Published : Jan 29, 2025, 11:04 am IST
Updated : Jan 29, 2025, 12:36 pm IST
SHARE ARTICLE
 Ludhiana newlywed women Death News in punjabi
Ludhiana newlywed women Death News in punjabi

Ludhiana News: ਜਨਮ ਦਿਨ ਦੀ ਪਾਰਟੀ ਤੋਂ ਵਾਪਸ ਆ ਕੇ ਚੁੱਕਿਆ ਖ਼ੌਫ਼ਨਾਕ ਕਦਮ

ਲੁਧਿਆਣਾ ਵਿੱਚ ਬੀਤੀ ਰਾਤ ਇੱਕ ਨਵ-ਵਿਆਹੀ ਔਰਤ ਦੀ ਮੌਤ ਹੋ ਗਈ। ਔਰਤ ਦਾ ਵਿਆਹ 4 ਮਹੀਨੇ ਪਹਿਲਾਂ ਹੋਇਆ ਸੀ। ਉਹ ਗੁਆਂਢ ਵਿੱਚ ਜਨਮ ਦਿਨ ਦੀ ਪਾਰਟੀ ਤੋਂ ਦੇਰ ਰਾਤ ਘਰ ਪਰਤੀ ਸੀ। ਅਚਾਨਕ ਆਸ-ਪਾਸ ਦੇ ਲੋਕਾਂ ਨੇ ਉਸ ਦੇ ਪਤੀ ਨੂੰ ਫ਼ੋਨ ਕਰ ਕੇ ਔਰਤ ਦੀ ਫਾਂਸੀ ਲਗਾਉਣ ਦੀ ਸੂਚਨਾ ਦਿੱਤੀ। ਔਰਤ ਨੇ ਕਮਰੇ 'ਚ ਹੁੱਕ ਨਾਲ ਫ਼ਾਹਾ ਲਿਆ ਸੀ। ਮ੍ਰਿਤਕ ਔਰਤ ਦਾ ਨਾਂ ਸਪਨਾ (19) ਹੈ। ਉਹ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਹਰਦੋਈ ਦੀ ਰਹਿਣ ਵਾਲੀ ਹੈ।

ਜਾਣਕਾਰੀ ਦਿੰਦਿਆਂ ਸੰਜੀਵ ਨੇ ਦੱਸਿਆ ਕਿ ਉਹ ਢੰਡਾਰੀ ਗਿਆਸਪੁਰਾ ਨੇੜੇ ਮਿੱਤਲ ਕੰਟੇ ਕੋਲ ਕਿਰਾਏ ਦੇ ਕਮਰੇ 'ਚ ਰਹਿੰਦਾ ਹੈ। ਕਰੀਬ 4-5 ਮਹੀਨੇ ਪਹਿਲਾਂ ਉਸ ਦਾ ਵਿਆਹ ਸਪਨਾ ਨਾਲ ਹੋਇਆ ਸੀ। ਦੇਰ ਸ਼ਾਮ ਗੁਆਂਢ ਵਿੱਚ ਇੱਕ ਬੱਚੇ ਦਾ ਜਨਮ ਦਿਨ ਸੀ।

ਸਪਨਾ ਉੱਥੇ ਗਈ ਹੋਈ ਸੀ। ਮੈਂ ਉਸ ਨੂੰ ਜਨਮ ਦਿਨ ਦੀ ਪਾਰਟੀ ਤੋਂ ਬੁਲਾਇਆ ਅਤੇ ਉਸ ਨੂੰ ਕਿਹਾ ਕਿ ਖਾਣਾ ਬਣਾ ਕੇ ਮੈਨੂੰ ਦੇ ਦਿਓ ਕਿਉਂਕਿ ਮੈਂ ਕੰਮ 'ਤੇ ਜਾਣਾ ਹੈ। ਸਪਨਾ ਨੇ ਖਾਣਾ ਪਕਾਇਆ ਅਤੇ ਟਿਫ਼ਨ ਵੀ ਪੈਕ ਕੀਤਾ। ਜਦੋਂ ਮੈਂ ਫ਼ੈਕਟਰੀ ਪਹੁੰਚਿਆਂ ਤਾਂ ਗੁਆਂਢੀ ਦਾ ਫ਼ੋਨ ਆਇਆ ਅਤੇ ਉਸ ਨੇ ਸਪਨਾ ਦੀ ਮੌਤ ਦੀ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚ ਕੇ ਦੇਖਿਆ ਕਿ ਸਪਨਾ ਕੁੰਡੀ ਨਾਲ ਲਟਕ ਰਹੀ ਸੀ। ਕਮਰੇ ਦਾ ਦਰਵਾਜ਼ਾ ਟੁੱਟਿਆ ਹੋਇਆ ਸੀ ਅਤੇ ਉਸ ਦੀ ਲਾਸ਼ ਹੁੱਕ ਤੋਂ ਹੇਠਾਂ ਉਤਾਰੀ ਗਈ। 

ਸੰਜੀਵ ਨੇ ਦੱਸਿਆ ਕਿ ਉਸ ਨੇ ਕਈ ਲੋਕਾਂ ਨੂੰ ਪੁਲਿਸ ਨੂੰ ਸੂਚਿਤ ਕਰਨ ਅਤੇ ਐਂਬੂਲੈਂਸ ਬੁਲਾਉਣ ਲਈ ਕਿਹਾ ਪਰ ਕਿਸੇ ਨੇ ਉਸ ਦੀ ਮਦਦ ਨਹੀਂ ਕੀਤੀ। ਉਹ ਕਿਸੇ ਤਰ੍ਹਾਂ ਖ਼ੁਦ ਆਪਣੀ ਪਤਨੀ ਨੂੰ ਸਿਵਲ ਹਸਪਤਾਲ ਲੈ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਪਨਾ ਦੀ ਭੈਣ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਮਾਮਲਾ ਸ਼ੱਕੀ ਹੋਣ ਕਾਰਨ ਪੁਲਿਸ ਵੀ ਮਾਮਲੇ ਦੀ ਜਾਂਚ ਕਰੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement