Haryana News: ਕਿਸਾਨ ਨੂੰ ਖੇਤਾਂ 'ਚ ਸਪਰੇਅ ਕਰਦੇ ਨੂੰ ਮਿਲੀ ਦੁਨਾਲੀ, ਕੱਪੜੇ 'ਚ ਬੰਨ੍ਹ ਕੇ ਸੀ ਲੁਕਾਈ
Published : Feb 29, 2024, 3:39 pm IST
Updated : Feb 29, 2024, 4:11 pm IST
SHARE ARTICLE
The farmer found the gun in the fields Haryana News in punjabi
The farmer found the gun in the fields Haryana News in punjabi

Haryana News: ਅਣਪਛਾਤੇ ਵਿਅਕਤੀ ਖਿਲਾਫ ਦਰਜ FIR

The farmer found the gun in the fields Haryana News in punjabi: ਹਰਿਆਣਾ ਦੇ ਅੰਬਾਲਾ ਜ਼ਿਲ੍ਹੇ 'ਚ ਇਕ ਕਿਸਾਨ ਨੂੰ ਆਪਣੇ ਖੇਤ 'ਚ ਸਪਰੇਅ ਕਰਦੇ ਸਮੇਂ ਕੱਪੜੇ 'ਚ ਬੰਨ੍ਹੀ ਡਬਲ ਬੈਰਲ (ਬੰਦੂਕ) ਮਿਲੀ। ਡਬਲ ਪਾਈਪ ਨੂੰ ਲਾਲ ਕੱਪੜੇ ਵਿਚ ਬੰਨ੍ਹ ਕੇ ਸੜਕ ਕਿਨਾਰੇ ਇਕ ਖੇਤ ਵਿੱਚ ਛੁਪਾਇਆ ਹੋਇਆ ਸੀ। ਪੁਲਿਸ ਨੇ ਪਿਸਤੌਲ ਆਪਣੇ ਕਬਜ਼ੇ 'ਚ ਲੈ ਕੇ ਅਣਪਛਾਤੇ ਵਿਅਕਤੀ ਖਿਲਾਫ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: Amritsar News: ਅੰਮ੍ਰਿਤਸਰ 'ਚ ਘਰ 'ਚ ਵੜ ਕੇ ਬਜ਼ੁਰਗ ਦਾ ਕਤਲ 

ਪਿੰਡ ਤਲਹੇੜੀ ਰਾਗਦਾਨ ਦੇ ਵਸਨੀਕ ਵਿਨੈ ਕੁਮਾਰ ਨੇ ਦੱਸਿਆ ਕਿ ਉਹ ਖੇਤੀ ਕਰਦਾ ਹੈ। ਉਸ ਨੇ ਪਿੰਡ ਕੰਬਾਸ-ਅਧੋਆ ਤੋਂ ਬਾਬੈਨ ਸੜਕ ’ਤੇ ਪੈਂਦੇ ਪਿੰਡ ਕੰਬਾਸ ਦੇ ਵਸਨੀਕ ਵਿਸ਼ਾਲ ਤੋਂ 6 ਏਕੜ ਜ਼ਮੀਨ ਠੇਕੇ ’ਤੇ ਲਈ ਹੋਈ ਹੈ। ਖੇਤ ਵਿੱਚ ਕਣਕ ਦੀ ਫ਼ਸਲ ਖੜ੍ਹੀ ਹੈ। ਉਹ ਬੁੱਧਵਾਰ ਨੂੰ ਆਪਣੇ ਪਿੰਡ ਦੇ ਰਿੰਕੂ ਨਾਲ ਸਪਰੇਅ ਕਰਨ ਲਈ ਖੇਤਾਂ 'ਚ ਗਿਆ ਸੀ।

ਇਹ ਵੀ ਪੜ੍ਹੋ: Abohar News: ਅਬੋਹਰ 'ਚ ਕਲਯੁਗੀ ਪੁੱਤ ਦਾ ਸ਼ਰਮਨਾਕ ਕਾਰਾ, ਕੁੱਟ-ਕੁੱਟ ਮਾਰੀ ਮਾਂ  

ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਰਿੰਕੂ ਕਣਕ ਦਾ ਛਿੜਕਾਅ ਕਰ ਰਿਹਾ ਸੀ ਤਾਂ ਲਾਲ ਕੱਪੜੇ ਵਿੱਚ ਲਪੇਟੀ ਹੋਈ ਕੋਈ ਠੋਸ ਚੀਜ਼ ਰਿੰਕੂ ਦੇ ਪੈਰ ਵਿੱਚ ਵੱਜੀ। ਰਿੰਕੂ ਨੇ ਕੱਪੜਾ ਖੋਲ੍ਹਿਆ ਤਾਂ ਡਬਲ ਬੈਰਲ ਬੰਦੂਕ ਮਿਲੀ। ਉਸ ਨੇ ਤੁਰੰਤ ਫੋਨ ਕਰਕੇ ਪੁਲੀਸ ਨੂੰ ਸੂਚਿਤ ਕੀਤਾ। ਮੌਕੇ 'ਤੇ ਪਹੁੰਚੀ ਪੁਲਸ ਨੇ ਨਜਾਇਜ਼ ਬੰਦੂਕ ਨੂੰ ਕਬਜ਼ੇ 'ਚ ਲੈ ਕੇ ਅਣਪਛਾਤੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from The farmer found the gun in the fields Haryana News in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement