
ਐਸਪੀ ਸੁੰਧਾਸ਼ੂ ਧਰ ਮਿਸ਼ਰਾ ਦੀ ਬਦਲੀ ਰਾਂਚੀ ਕਰ ਦਿਤੀ ਗਈ ਹੈ। ਉਹਨਾਂ ਨੂੰ ਝਾਰਖੰਡ ਦੀ ਰਾਜਧਾਨੀ ਸਥਿਤ ਸੀਬੀਆਈ ਦੀ ਆਰਥਿਕ ਅਪਰਾਧ ਸ਼ਾਖਾ ਵਿਚ ਭੇਜਿਆ ਗਿਆ ਹੈ।
ਨਵੀਂ ਦਿੱਲੀ : ਸੀਬੀਆਈ ਦੀ ਬੈਂਕਿੰਗ ਐਂਡ ਪ੍ਰਤੀਭੂਤੀ ਧੋਖਾਧੜੀ ਸੈੱਲ ਦੇ ਐਸਪੀ ਸੁੰਧਾਸ਼ੂ ਧਰ ਮਿਸ਼ਰਾ ਦੀ ਬਦਲੀ ਰਾਂਚੀ ਕਰ ਦਿਤੀ ਗਈ ਹੈ। ਉਹਨਾਂ ਨੂੰ ਝਾਰਖੰਡ ਦੀ ਰਾਜਧਾਨੀ ਸਥਿਤ ਸੀਬੀਆਈ ਦੀ ਆਰਥਿਕ ਅਪਰਾਧ ਸ਼ਾਖਾ ਵਿਚ ਭੇਜਿਆ ਗਿਆ ਹੈ। ਮਿਸ਼ਰਾ ਨੇ ਆਈਸੀਆਈਸੀਆਈ ਵੀਡੀਓਕੋਨ ਮਾਮਲੇ ਵਿਚ 22 ਜਨਵਰੀ ਨੂ ਚੰਦਾ ਕੋਚਰ, ਦੀਪਕ ਕੋਚਰ, ਵੀਐਨ ਧੂਤ ਅਤੇ ਹੋਰਨਾਂ ਵਿਰੁਧ ਐਫਆਈਆਰ 'ਤੇ ਹਸਤਾਖਰ ਕੀਤੇ ਸਨ।
Chanda Kochar
ਉਸ ਤੋਂ ਬਾਅਦ 24 ਜਨਵਰੀ ਨੂੰ ਸੀਬੀਆਈ ਦੀ ਟੀਮ ਨੇ ਮਹਾਰਾਸ਼ਟਰਾ ਦੇ ਚਾਰ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ। ਸੀਬੀਆਈ ਦੀ ਇਸ ਕਾਰਵਾਈ 'ਤੇ ਅਮਰੀਕਾ ਵਿਖੇ ਇਲਾਜ ਕਰਵਾ ਰਹੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਫੇਸਬੁੱਕ 'ਤੇ ਅਪਣੀ ਨਾਰਾਜਗੀ ਪ੍ਰਗਟ ਕਰਦਿਆਂ ਲਿਖਿਆ ਕਿ ਹਜ਼ਾਰਾਂ ਕਿਲੋਮੀਟਰ ਦੂਰ ਬੈਠ ਕੇ ਜਦ ਆਈਸੀਆਈਸੀਆਈ ਮਾਮਲੇ ਵਿਚ ਸੰਭਾਵਿਤ ਟੀਚਿਆਂ ਦੀ ਸੂਚੀ ਪੜ੍ਹੀ ਤਾਂ ਮੇਰੇ ਦਿਮਾਗ ਵਿਚ ਆਇਆ ਕਿ
Arun Jaitley
ਬਿਲਕੁਲ ਟੀਚੇ 'ਤੇ ਨਜ਼ਰ ਰੱਖਣ ਦੀ ਬਜਾਏ ਇਹ ਕਿਤੇ ਨਾ ਪਹੁੰਚਣ ਵਾਲਾ ਸਫਰ ਹੈ। ਉਹਨਾਂ ਨੇ ਸੀਬੀਆਈ ਦੀ ਕਾਰਵਾਈ ਨੂੰ ਰੁਮਾਂਚ ਦੀ ਭਾਲ ਦੱਸਿਆ। ਉਹਨਾਂ ਲਿਖਿਆ ਕਿ ਜਾਂਚ ਕਰਨ ਵਾਲਿਆਂ ਨੂੰ ਮੇਰੀ ਇਹ ਸਲਾਹ ਹੈ ਹੈ ਕਿ ਰੁਮਾਂਚ ਦੀ ਭਾਲ ਕਰਨ ਤੋਂ ਬਚਣ। ਮਹਾਂਭਾਰਤ ਵਿਚ ਅਰਜੁਨ ਨੂੰ ਜੋ ਸੀਖ ਦਿਤੀ ਗਈ ਸੀ ਉਸ ਦਾ ਪਾਲਣ ਕਰਦੇ ਹੋਏ ਸਿਰਫ ਟੀਚੇ 'ਤੇ ਨਜ਼ਰ ਰੱਖੋ।
CBI ਮਿਸ਼ਰਾ ਦੀ ਥਾਂ ਕੋਲਕੱਤਾ ਵਿਚ ਸੀਬੀਆਈ ਦੀ ਆਰਥਿਕ ਅਪਰਾਧ ਸ਼ਾਖਾ ਦੇ ਐਸਪੀ ਵਿਸ਼ਵਜੀਤ ਦਾਸ ਨੂੰ ਬਦਲੀ ਕਰ ਕੇ ਦਿੱਲੀ ਲਿਆਂਦਾ ਗਿਆ ਹੈ। ਵੀਡੀਓਕੋਨ ਸਮੂਹ ਨੂੰ 2012 ਵਿਚ ਆਈਸੀਆਈਸੀਆਈ ਬੈਂਕ ਤੋਂ 3,250 ਕਰੋੜ ਰੁਪਏ ਦੇ ਲੋਨ ਦਾ ਮਾਮਲਾ ਹੈ। ਇਹ ਲੋਨ ਕੁੱਲ 40 ਹਜ਼ਾਰ ਕਰੋੜ ਰੁਪਏ ਦਾ ਇਕ ਹਿੱਸਾ ਸੀ ਜਿਸ ਨੂੰ ਵੀਡੀਓਕਾਨ ਸਮੂਹ ਨੇ
Videocon
ਐਸਬਾਈਆਈ ਦੀ ਅਗਵਾਈ ਵਿਚ 20 ਬੈਂਕਾਂ ਤੋਂ ਲਿਆ ਸੀ। ਵੀਡੀਓਕਾਨ ਦੇ ਚੇਅਰਮੈਨ ਵੇਣੂਗੋਪਾਲ ਧੂਤ ਦਾ ਕਹਿਣਾ ਹੈ ਕਿ ਉਹਨਾਂ ਨੇ 2010 ਵਿਚ 64 ਕਰੋੜ ਰੁਪਏ ਨਿਊਪਾਵਰ ਰੀਨਿਊਏਬਲਜ਼ ਪ੍ਰਾਈਵੇਟ ਲਿਮਟਿਡ ਨੂੰ ਦਿਤੇ ਸਨ। ਇਸ ਕੰਪਨੀ ਨੂੰ ਧੂਤ ਅਤੇ ਦੀਪਕ ਨੇ ਹੋਰਨਾਂ ਦੋ ਰਿਸ਼ਤੇਦਾਰਾਂ ਨਾਲ ਮਿਲ ਕੇ ਖੜਾ ਕੀਤਾ ਸੀ।