
ਕੁੜੀਆਂ ਤੋਂ ਬਗ਼ੈਰ ਤਨਖ਼ਾਹ ਕੰਮ ਕਰਵਾਇਆ ਜਾਂਦਾ ਤੇ ਕੀਤੀ ਜਾਂਦੀ ਕੁੱਟਮਾਰ : ਸਵਰਨਜੀਤ ਕੌਰ
ਪਿਛਲੇ 3 ਮਹੀਨਿਆਂ ਤੋਂ ਮਸਕਟ 'ਚ ਫਸੀ ਸੀ ਪੰਜਾਬ ਦੀ ਧੀ
ਭਾਰਤ ਲਿਆਉਣ ਲਈ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਦੇਸ਼ ਮੰਤਰਾਲੇ ਨੂੰ ਲਿਖਿਆ ਸੀ ਪੱਤਰ
ਨਵੀਂ ਦਿੱਲੀ : ਮਸਕਟ ਵਿੱਚ ਪਿਛਲੇ ਤਿੰਨ ਮਹੀਨਿਆਂ ਤੋਂ ਫਸੀ ਸਵਰਨਜੀਤ ਕੌਰ ਸਵੇਰੇ ਦਿੱਲੀ ਦੇ ਕੌਮਾਂਤਰੀ ਏਅਰਪੋਰਟ ਪਹੁੰਚੀ। ਮੋਗੇ ਦੀ ਰਹਿਣ ਵਾਲੀ ਸਵਰਨਜੀਤ ਕੌਰ ਘਰ ਦੀਆਂ ਆਰਥਿਕ ਤੰਗੀਆਂ ਕਾਰਨ ਤਿੰਨ ਮਹੀਨੇ ਪਹਿਲਾਂ ਪੰਜਾਬ ਤੋਂ ਵਿਦੇਸ਼ ਗਈ ਸੀ।
ਜਿਥੇ ਟਰੈਵਲ ਏਜੰਟਾਂ ਵੱਲੋਂ ਉਸ ਨੂੰ ਦੁਬਈ ਵਿੱਚ ਘਰੇਲੂ ਕੰਮ ਦੁਆਉੇਣ ਦਾ ਝਾਸਾਂ ਦੇ ਕੇ ਮਸਕਟ ਵਿੱਚ ਫਸਾ ਦਿੱਤਾ ਗਿਆ ਸੀ। ਉਸ ਨੇ ਦੱਸਿਆ ਕਿ ਉਹ ਜਿਸ ਫਲਾਈਟ ਵਿੱਚ ਵਾਪਸ ਆਈ ਹੈ ਉਸ ਵਿੱਚ 12 ਦੇ ਕਰੀਬ ਭਾਰਤੀ ਲੜਕੀਆਂ ਆਈਆ ਹਨ ਜਿਹੜੀਆਂ ਕਿ ਉਸ ਵਾਂਗ ਹੀ ਉੱਥੇ ਫਸੀਆਂ ਹੋਈਆਂ ਸਨ।
ਇਹ ਵੀ ਪੜ੍ਹੋ: ਗੌਤਮ ਅਡਾਨੀ ਨੇ ਕੁਇੰਟਿਲੀਅਨ ਬਿਜ਼ਨਸ ਮੀਡੀਆ ਵਿੱਚ ਖਰੀਦੀ 49% ਹਿੱਸੇਦਾਰੀ
ਟਰੈਵਲ ਏਜੰਟਾਂ ਵੱਲੋਂ ਦਿੱਤੇ ਜਾ ਰਹੇ ਝੂਠੇ ਝਾਂਸਿਆਂ ਦੇ ਕਾਰਨ ਅਜੇ ਵੀ ਉਥੇ ਬਹੁਤ ਸਾਰੀਆਂ ਲੜਕੀਆਂ ਇਸੇ ਤਰ੍ਹਾਂ ਫਸੀਆਂ ਹੋਈਆ ਹਨ। ਜਿਥੇ ਉਨ੍ਹਾਂ ਤੋਂ ਬਗੈਰ ਤਨਖਾਹ ਕੰਮ ਕਰਵਾਇਆ ਜਾਂਦਾ ਹੈ ਅਤੇ ਕੁੱਟਮਾਰ ਵੀ ਕੀਤੀ ਜਾਂਦੀ ਹੈ। ਚੰਡੀਗੜ੍ਹ ਵਿੱਚ ਰਹਿੰਦੇ ਐਡਵੋਕੇਟ ਗੁਰਭੇਜ ਸਿੰਘ ਰਾਹੀਂ ਉਸ ਦੇ ਪਤੀ ਕੁਲਦੀਪ ਸਿੰਘ ਵੱਲੋਂ ਪਹੁੰਚ ਕੀਤੀ ਗਈ ਸੀ। ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਵਿਦੇਸ਼ ਮੰਤਰਾਲੇ ਅੱਗੇ ਇਹ ਮਸਲਾ ਚੁੱਕਿਆ ਗਿਆ।
ਪੰਜਾਬ ਦੇ ਲੋਕਾਂ ਨੂੰ ਅਪੀਲ ਕਿ ਉਹ ਅਰਬ ਦੇਸ਼ਾਂ ਵਿੱਚ ਜਾਣ ਤੋਂ ਪਹਿਲਾਂ ਉਥੋਂ ਦੇ ਸਾਰੇ ਹਾਲਾਤ ਬਾਰੇ ਪੂਰੀ ਜਾਣਕਾਰੀ ਲੈ ਲਿਆ ਕਰਨ ਕਿਉਂਕਿ ਅਰਬ ਦੇਸ਼ਾਂ ਵਿੱਚ ਏਜੰਟਾਂ ਵੱਲੋਂ ਪੰਜਾਬ ਦੇ ਗਰੀਬ ਪਰਿਵਰਾਂ ਦੀਆਂ ਮਜਬੂਰੀਆਂ ਦਾ ਨਾਜਾਇਜ਼ ਫਾਈਦਾ ਚੁੱਕਿਆ ਜਾਂਦਾ ਹੈ। ਉਨ੍ਹਾਂ ਵਲੋਂ ਮੋਟੀਆਂ ਤਨਖਾਹਾਂ ਦਾ ਲਾਲਚ ਦੇ ਕੇ ਮਾਸੂਮ ਲੋਕਾਂ ਨੂੰ ਭ੍ਰਮਾਇਆ ਜਾਂਦਾ ਹੈ। ਪੰਜਾਬ ਸਰਕਾਰ ਨੂੰ ਵੀ ਅਪੀਲ ਕਿ ਉਹ ਬਿਨ੍ਹਾਂ ਲਾਇਸੈਂਸ ਤੋਂ ਇੰਮੀਗ੍ਰੇਸ਼ਨ ਦਾ ਧੰਦਾ ਕਰ ਰਹੇ ਟ੍ਰੈਵਲ ਏਜੰਟਾਂ ਵਿਰੁੱਧ ਸਖਤ ਕਾਰਵਾਈ ਕਰੇ।