
ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਹਰ ਵਿਆਕਤੀ ਜਾਣਕਾਰੀ ਪ੍ਰਸ਼ਾਸਨ ਨੂੰ ਦਿਉ : ਚੰਨੀ
ਮੋਰਿੰਡਾ, 28 ਅਪ੍ਰੈਲ (ਮੋਹਨ ਸਿੰਘ ਅਰੋੜਾ, ਰਾਜ ਕੁਮਾਰ ਦਸੋੜ): ਹਲਕਾ ਵਧਾਇਕ ਤੇ ਤਕਨੀਕੀ ਸਿਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਮਾਰਕੀਟ ਕਮੇਟੀ ਦਫ਼ਤਰ ਮੋਰਿੰਡਾ ਵਿਚ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉਪਰਾਲੇ ਸਦਕਾ ਬਾਹਰਲੇ ਸੂਬਿਆ 'ਚ ਫਸੇ ਸਰਧਾਲੂਆਂ ਨੂੰ ਵਾਪਸ ਪੰਜਾਬ ਲਿਆਂਦਾ ਜਾ ਰਿਹਾ ਹੈ, ਜਿਸ ਦੇ ਚਲਦੇ ਉਨ੍ਹਾਂ ਦੀ ਸਕਰੀਨਿੰਗ ਹੋਣੀ ਬਹੁਤ ਜ਼ਰੂਰੀ ਹੈ ਤਾਕਿ ਜੇ ਕੋਈ ਕੋਰੋਨਾ ਵਾਈਰਸ ਦਾ ਪਾਜ਼ੇਟਿਵ ਕੇਸ ਆਉਂਦਾ ਹੈ ਤਾਂ ਉਸ ਦੀ ਦੇਖਭਾਲ ਕੀਤੀ ਜਾ ਸਕੇ ਤੇ ਇਸ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਬਾਹਰੋਂ ਆਉਣ ਵਾਲੇ ਹਰ ਵਿਆਕਤੀ ਜਾਣਕਾਰੀ ਐਸ.ਡੀ.ਐਮ. ਮੋਰਿੰਡਾ, ਐਸ.ਡੀ.ਐਮ. ਸ੍ਰੀ ਚਮਕੌਰ ਸਾਹਿਬ, ਸਬੰਧਤ ਐਸ.ਐਚ.ਓ., ਸਰਕਾਰੀ ਹਸਪਤਾਲ ਜਾਂ ਉਸ ਸਬੰਧੀ ਮੈਨੂੰ ਜਾਣਕਾਰੀ ਦਿਤੀ ਜਾਵੇ ਤਾਕਿ ਉਸ ਨੂੰ 15 ਦਿਨਾਂ ਵਾਸਤੇ ਇਕਾਂਤਵਾਸ ਕੀਤਾ ਜਾ ਸਕੇ। ਚੰਨੀ ਨੇ ਪਿੰਡਾਂ ਦੇ ਸਰਪੰਚਾਂ ਤੇ ਪੰਚਾਂ ਨੂੰ ਕਿਹਾ ਕਿ ਉਨ੍ਹਾਂ ਦੇ ਪਿੰਡਾਂ 'ਚ ਕਿਸੇ ਵੀ ਪਰਵਾਰ ਦਾ ਕੋਈ ਵੀ ਮੈਂਬਰ ਕਿਤੇ ਬਾਹਲੇ ਸੂਬੇ ਜਾ ਵਿਦੇਸ਼ ਵਿਚ ਫਸਿਆ ਹੋਇਆ ਹੈ ਤਾਂ ਉਸ ਦੀ ਜਾਣਕਾਰੀ ਐਸ.ਡੀ.ਐਮ. ਮੋਰਿੰਡਾ ਨੂੰ ਫ਼ੋਨ ਨੰਬਰ 160 2632048 ਤੇ ਐਸ.ਡੀ.ਐਮ. ਸ੍ਰੀ ਚਮਕੌਰ ਸਾਹਿਬ ਫੋਨ ਨੰਬਰ 01881261600 'ਤੇ ਜਾਣਕਾਰੀ ਦਿਤੀ ਜਾਵੇ ਤਾਕਿ ਬਾਹਰ ਫਸੇ ਵਿਆਕਤੀਆ ਦੀ ਆਪਣੇ ਘਰ ਵਾਪਸੀ ਹੋ ਸਕੇ।