
ਸਰਕਾਰ ਵਲੋਂ ਬਾਦਲ ਪਰਵਾਰ ਨੂੰ 1,11,276 ਰੁਪਏ ਜਾਰੀ ਕੀਤੀ ਗਈ ਸਬਸਿਡੀ
ਫ਼ਰੀਦਕੋਟ: ਬਾਦਲ ਪਰਵਾਰ ਵੀ ਟਿਊਬਵੈੱਲ ਮੋਟਰਾਂ ’ਤੇ ਸਬਸਿਡੀ ਲੈ ਰਿਹਾ ਹੈ। ਸੂਬੇ ਦੇ ਸਭ ਤੋਂ ਅਮੀਰ ਪਰਵਾਰਾਂ ਵਿਚੋਂ ਇਕ ਬਾਦਲ ਪਰਵਾਰ ਦੇ ਟਿਊਬਵੈੱਲ ਕੂਨੈਕਸ਼ਨ ਜਾਣਨ ਲਈ ਇਕ ਆਰਟੀਆਈ ਪਾਈ ਗਈ ਸੀ। ਇਸ ਆਰਟੀਆਈ ਰਾਹੀਂ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਸੱਚ ਸਾਹਮਣੇ ਆਇਆ ਹੈ। ਪਤਾ ਲੱਗਾ ਹੈ ਕਿ ਸੂਬੇ ਦੇ ਸਭ ਤੋਂ ਅਮੀਰ ਪਰਵਾਰਾਂ ਵਿਚੋਂ ਇਕ ਬਾਦਲ ਪਰਵਾਰ ਵੀ ਟਿਊਬਵੈੱਲ ਮੋਟਰਾਂ ’ਤੇ ਪੰਜਾਬ ਸਰਕਾਰ ਤੋਂ ਧੜੱਲੇ ਨਾਲ ਸਬਸਿਡੀ ਲੈ ਰਿਹਾ ਹੈ।
Tubewell
ਸਰਕਾਰ ਵਲੋਂ ਬਾਦਲ ਪਰਵਾਰ ਨੂੰ 1,11,276 ਰੁਪਏ ਦੀ ਸਬਸਿਡੀ ਜਾਰੀ ਕੀਤੀ ਗਈ ਹੈ। ਹਾਸਲ ਜਾਣਕਾਰੀ ਮੁਤਾਬਕ ਬਾਦਲ ਪਰਿਵਾਰ ਕੋਲ ਤਿੰਨ ਟਿਊਬਵੈੱਲ ਕੁਨੈਕਸ਼ਨ ਹਨ ਤੇ ਇਹ ਸੁਖਬੀਰ ਸਿੰਘ ਬਾਦਲ, ਸੁਰਿੰਦਰ ਕੌਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਦੇ ਨਾਂ ’ਤੇ ਚੱਲ ਰਹੇ ਹਨ। ਇਨ੍ਹਾਂ ਕੁਨੈਕਸ਼ਨਾਂ ’ਤੇ ਕਾਰਪੋਰੇਸ਼ਨ ਵਲੋਂ ਸਬਸਿਡੀ ਦਿਤੀ ਜਾ ਰਹੀ ਹੈ। ਸੂਚਨਾ ਮੰਗਣ ਵਾਲੇ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਕੋਟਸੁਖੀਆ ਦੇ ਵਸਨੀਕ ਗੁਰਤੇਜ ਸਿੰਘ ਫ਼ੌਜੀ ਨੇ ਮਾਰਚ ਮਹੀਨੇ ਕਾਰਪੋਰੇਸ਼ਨ ਤੋਂ ਇਸ ਬਾਰੇ ਵੇਰਵਾ ਮੰਗਿਆ ਸੀ।
RTI
ਇਸ ਮਾਮਲੇ ਸਬੰਧੀ ਗੁਰਤੇਜ ਸਿੰਘ ਫ਼ੌਜੀ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਬਾਦਲ ਪਰਿਵਾਰ ਦੀ ਟਿਊਬਵੈੱਲ ਕੁਨੈਕਸ਼ਨ ਦੀ ਜਾਣਕਾਰੀ ਲਈ ਆਰਟੀਆਈ ਦਰਜ ਕੀਤੀ ਗਈ ਸੀ। ਆਰਟੀਆਈ ਦੇ ਜਵਾਬ ਵਿਚ ਸਾਹਮਣੇ ਆਇਆ ਕਿ ਬਾਦਲ ਪਰਿਵਾਰ ਦੇ ਤਿੰਨ ਟਿਊਬਵੈੱਲ ਕੁਨੈਕਸ਼ਨ ਹਨ। ਇਨ੍ਹਾਂ 'ਤੇ ਲਗਭੱਗ 1,11,276 ਰੁਪਏ ਦੀ ਸਬਸਿਡੀ ਦਿਤੀ ਗਈ ਹੈ।