
ਲੋਕ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਨਿਰਾਸ਼ਾ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ...
ਚੰਡੀਗੜ੍ਹ: ਲੋਕ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਨਿਰਾਸ਼ਾ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਜਿਸ ਦੇ ਲਈ ਸਿਰਫ਼ ਬਾਦਲ ਪਰਵਾਰ ਜ਼ਿੰਮੇਵਾਰ ਹੈ। ਇਥੇ ਪਾਰਟੀ ਮੁੱਖ ਦਫ਼ਤਰ ਵਿਚ ਜਾਰੀ ਪ੍ਰੈਸ ਕਾਂਨਫਰੰਸ ਬਿਆਨ ‘ਚ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਮੁੱਖ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਫਿਰੋਜ਼ਪੁਰ ਅਤੇ ਬਠਿੰਡਾ ਤੋਂ ਦੋਨਾਂ ਸੰਸਦੀ ਸੀਟਾਂ ਕੇਵਲ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਦੀ ਮਿਲੀਭੁਗਤ ਨਾਲ ਹੀ ਬਾਦਲ ਪਰਵਾਰ ਦੀਆਂ ਝੋਲੀ ਪਈਆਂ ਹਨ।
Harsimrat Kaur Badal and Sukhbir Singh Badal
ਸਪੱਸ਼ਟ ਹੁੰਦਾ ਹੈ ਕਿ ਦੋਨੋਂ ਪਰਵਾਰ ਨਿਜੀ ਸਵਾਰਥਾਂ ਦੇ ਲਈ ਲੋਕਾਂ ਨੂੰ ਮੁਰਖ ਬਣਾਉਂਦੇ ਆ ਰਹੇ ਹਨ ਜੋ ਬਹੁਤ ਹੀ ਗਲਤ ਗੱਲ ਹੈ। ਬ੍ਰਹਮਪੁਰਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਦੋਨਾਂ ਦੇ ਲਈ ਸ਼ਰਮ ਵਾਲੀ ਗੱਲ ਇਹ ਹੈ ਕਿ ਪੂਰੀ ਪਾਰਟੀ ਨੂੰ ਦੇਸ਼ ਭਰ ਵਿਚ ਬਹੁਤ ਨਿਰਾਸ਼ਾਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਬਾਦਲ ਪਰਵਾਰ ਸੋਗ ਕਰਨ ਦੀ ਬਜਾਏ ਭੰਗੜਾ, ਗਿੱਧਾ, ਕਿਕਲੀਆਂ ਪਾ ਰਿਹਾ ਹੈ।