
ਟਵੀਟ 'ਚ ਸਿੱਧੂ ਨੇ ਲਿਖਿਆ, "ਹਮੇਂ ਮੁਜ਼ਰਿਮ ਨਾ ਯੂੰ ਸਮਝਨਾ, ਬੜਾ ਅਫ਼ਸੋਸ ਹੋਤਾ ਹੈ...।"
ਚੰਡੀਗੜ੍ਹ : ਦੇਸ਼ 'ਚ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੇ ਮਾੜੇ ਪ੍ਰਦਰਸ਼ਨ ਮਗਰੋਂ ਜਿੱਥੇ ਅਸਤੀਫ਼ਿਆਂ ਦਾ ਦੌਰ ਜਾਰੀ ਹੈ, ਉਥੇ ਹੀ ਨਵਜੋਤ ਸਿੰਘ ਸਿੱਧੂ ਆਪਣੀ ਸ਼ੇਅਰੋ-ਸ਼ਾਇਰੀ ਵਾਲੇ ਟਵੀਟਾਂ ਨਾਲ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਲਗਾਤਾਰ ਆਪਣੀ ਭੜਾਸ ਕੱਢ ਰਹੇ ਹਨ। ਅੱਜ ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵਿਟਰ ਪੇਜ਼ 'ਤੇ ਇਕ ਨਵਾਂ ਟਵੀਟ ਪੋਸਟ ਕੀਤਾ।
हमें मुजरिम ना यूँ समझना, बड़ा अफसोस होता है,
— Navjot Singh Sidhu (@sherryontopp) 29 May 2019
महाबदौलत के अदब से हम यहां तशरीफ़ लाए हैं,
पलट देते हैं मौजे तूफ़ान अपनी जुर्रत से,
हमने आंधियों में भी चिराग अक्सर जलाए हैं।
ਇਸ ਟਵੀਟ 'ਚ ਸਿੱਧੂ ਨੇ ਲਿਖਿਆ, "ਹਮੇਂ ਮੁਜ਼ਰਿਮ ਨਾ ਯੂੰ ਸਮਝਨਾ, ਬੜਾ ਅਫ਼ਸੋਸ ਹੋਤਾ ਹੈ...।" ਇਸ ਟਵੀਟ 'ਚ ਸ਼ਾਇਦ ਸਿੱਧੂ ਇਹੀ ਕਹਿਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਦੇਸ਼ 'ਚ ਕਾਂਗਰਸ ਦੇ ਮਾੜੇ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਨਾ ਬਣਾਇਆ ਜਾਵੇ। ਉਹ ਪਾਰਟੀ 'ਚ ਸ਼ਾਨ ਨਾਲ ਆਏ ਸਨ ਅਤੇ ਉਨ੍ਹਾਂ ਨੂੰ ਪਤਾ ਹੈ ਕਿ ਹਨ੍ਹੇਰੀ ਤੋਂ ਦੀਵੇ ਨੂੰ ਕਿਵੇਂ ਬਚਾਇਆ ਜਾਂਦਾ ਹੈ।
Navjot Singh Sidhu
ਜ਼ਿਕਰਯੋਗ ਹੈ ਕਿ ਸਿੱਧੂ ਨੇ ਬੀਤੇ ਦਿਨ ਵੀ ਆਪਣੇ ਟਵਿਟਰ ਪੇਜ਼ 'ਤੇ ਇਕ ਸ਼ਾਇਰੀ ਟਵੀਟ ਕੀਤੀ ਸੀ। ਟਵੀਟ 'ਚ ਲਿਖਿਆ ਸੀ - "ਜ਼ਿੰਦਗੀ ਆਪਣੇ ਦਮ 'ਤੇ ਜੀ ਜਾਂਦੀ ਹੈ, ਦੂਜਿਆਂ ਦੇ ਮੋਢੇ 'ਤੇ ਤਾਂ ਜਨਾਜ਼ੇ ਉੱਠਿਆ ਕਰਦੇ ਹਨ।" ਉਸ ਤੋਂ ਪਹਿਲਾਂ 25 ਮਈ ਨੂੰ ਵੀ ਇਕ ਕਵਿਤਾ ਦੀਆਂ ਕੁਝ ਸਤਰਾਂ ਟਵੀਟ ਕੀਤੀਆਂ ਸਨ। ਇਸ ਦੇ ਬੋਲ ਸਨ - "ਸਿਤਾਰੋਂ ਸੇ ਆਗੇ ਜਹਾਂ ਔਰ ਭੀ ਹੈਂ, ਅਭੀ ਇਸ਼ਕ ਕੇ ਇਮਤਿਹਾਂ ਔਰ ਭੀ ਹੈਂ...!"