
ਸਿਤਾਰੋਂ ਸੇ ਆਗੇ ਜਹਾਂ ਔਰ ਭੀ ਹੈਂ, ਅਭੀ ਇਸ਼ਕ ਕੇ ਇਮਤਿਹਾਂ ਔਰ ਭੀ ਹੈਂ...
ਚੰਡੀਗੜ੍ਹ : ਪੰਜਾਬ ਦੀ ਕਾਂਗਰਸ ਸਰਕਾਰ 'ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਲੋਕ ਸਭਾ ਚੋਣਾਂ 'ਚ ਪਾਰਟੀ ਨੂੰ ਦੇਸ਼ 'ਚ ਮਿਲੀ ਕਰਾਰੀ ਹਾਰ ਤੋਂ ਬਾਅਦ ਨਿਸ਼ਾਨੇ 'ਤੇ ਹਨ। ਕਾਂਗਰਸ ਦੀ ਚੋਣ ਮੁਹਿੰਮ 'ਚ ਉਨ੍ਹਾਂ ਨੂੰ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਸੀ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ 'ਚੋਂ 8 ਸੀਟਾਂ ਜਿੱਤ ਕੇ ਆਪਣਾ ਰੁਤਬਾ ਹੋਰ ਉੱਚਾ ਕਰ ਲਿਆ ਹੈ। ਕੈਪਟਨ ਨੇ ਪਾਰਟੀ ਹਾਈਕਮਾਨ ਤੋਂ ਮੰਗ ਕੀਤੀ ਹੈ ਕਿ ਸਿੱਧੂ ਦੇ ਪੋਰਟਫ਼ੋਲੀਓ 'ਚ ਬਦਲਾਅ ਕੀਤਾ ਜਾਵੇ। ਕੈਪਟਨ ਦੀ ਇਸ ਮੰਗ ਤੋਂ ਸਿੱਧੂ ਕਾਫ਼ੀ ਨਾਰਾਜ਼ ਹਨ।
Sitaron se aage jahan aur bhi hain,
— Navjot Singh Sidhu (@sherryontopp) 25 May 2019
Abhī ishq ke imtihāñ aur bhī haiñ,
Tū shāhīñ (Eagle) hai parvāz (Udhan) hai kaam terā,
Tere sāmne āsmāñ aur bhī haiñ,
Gaye din ki tanhā thā maiñ anjuman meñ,
Yahāñ ab mire rāz-dāñ aur bhī haiñ, pic.twitter.com/24dJ83KfTm
ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵਿਟਰ ਪੇਜ਼ 'ਤੇ ਅੱਲਾਮਾ ਇਕਬਾਲ ਦੀ ਇਕ ਕਵਿਤਾ ਟਵੀਟ ਕੀਤੀ। ਇਸ ਦੇ ਬੋਲ ਹਨ - "ਸਿਤਾਰੋਂ ਸੇ ਆਗੇ ਜਹਾਂ ਔਰ ਭੀ ਹੈਂ, ਅਭੀ ਇਸ਼ਕ ਕੇ ਇਮਤਿਹਾਂ ਔਰ ਭੀ ਹੈਂ...!" ਇਸ ਕਵਿਤਾ ਰਾਹੀਂ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਿਆ ਅਤੇ ਆਪਣੀ ਹਾਲਤ ਨੂੰ ਇਸ ਕਵਿਤਾ ਰਾਹੀਂ ਬਿਆਨ ਕੀਤਾ।
Navjot Singh Sidhu
ਕਵਿਤਾ ਦੀਆਂ ਇਨ੍ਹਾਂ ਸਤਰਾਂ ਜ਼ਰੀਏ ਸਿੱਧੂ ਕੀ ਕਹਿਣਾ ਚਾਹੁੰਦੇ ਹਨ, ਇਹ ਤਾਂ ਉਹ ਖ਼ੁਦ ਹੀ ਜਾਣਦੇ ਹਨ, ਪਰ ਸਿਆਸੀ ਗਲਿਆਰਿਆਂ ਵਿਚ ਇਸ ਦੇ ਵੱਖੋ-ਵੱਖਰੇ ਮਾਅਨੇ ਜ਼ਰੂਰ ਕੱਢੇ ਜਾ ਰਹੇ ਹਨ। ਸਿਆਸੀ ਮਾਹਿਰ ਕਹਿੰਦੇ ਹਨ ਕਿ ਸਿੱਧੂ ਆਪਣੇ ਲਈ ਕੋਈ ਨਵਾਂ ਰਾਹ ਲੱਭ ਰਹੇ ਹਨ ਤਾਂ ਕੋਈ ਇਸ ਨੂੰ ਸਿੱਧੇ ਕੈਪਟਨ 'ਤੇ ਹਮਲੇ ਵਜੋਂ ਵੇਖ ਰਿਹਾ ਹੈ।