ਸਿਵਲ ਹਸਪਤਾਲ 'ਚ ਔਟ ਕਲੀਨਿਕ ਖੋਲ੍ਹਿਆ
Published : Jun 29, 2018, 2:34 pm IST
Updated : Jun 29, 2018, 2:34 pm IST
SHARE ARTICLE
Dr. Parwesh  Mehta
Dr. Parwesh Mehta

ਨਸ਼ੇ ਦੇ ਆਦੀ ਲੋਕਾਂ ਨੂੰ ਨਸ਼ਾ ਮੁਕਤ ਕਰਨ ਦੇ ਮੰਤਵ ਨਾਲ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਨਸ਼ਾ ਛਡਾਉ ਮੁਹਿੰਮ ਤਹਿਤ ਸਥਾਨਕ ਸਹਿਰ ਦੇ ਸਿਵਲ ਹਸਪਤਾਲ....

ਰਾਏਕੋਟ : ਨਸ਼ੇ ਦੇ ਆਦੀ ਲੋਕਾਂ ਨੂੰ ਨਸ਼ਾ ਮੁਕਤ ਕਰਨ ਦੇ ਮੰਤਵ ਨਾਲ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਨਸ਼ਾ ਛਡਾਉ ਮੁਹਿੰਮ ਤਹਿਤ ਸਥਾਨਕ ਸਹਿਰ ਦੇ ਸਿਵਲ ਹਸਪਤਾਲ 'ਚ ਔਟ ਕਲੀਨਿਕ ਖੋਲ੍ਹਿਆ ਗਿਆ ਹੈ ਤਾਂ ਜੋ ਨਸ਼ਾ ਮੁਕਤੀ ਦੀ ਦਵਾਈ ਲੈਣ ਵਾਲੇ ਮਰੀਜ਼ਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।  ਇਸ ਬਾਰੇ ਸੀਨੀਅਰ ਮੈਡੀਕਲ ਅਫਸਰ ਡਾ. ਪ੍ਰਵੇਸ਼ ਮਹਿਤਾ ਨੇ ਦਸਿਆ ਕਿ ਔਟ ਕਲੀਨਿਕ ਉਨ੍ਹਾਂ ਮਰੀਜ਼ਾਂ ਦੀ ਸਹੂਲਤ ਲਈ ਖੋਲ੍ਹੇ ਗਏ ਹਨ ਜੋ ਹੈਰੋਇਨ ਜਾਂ ਅਫ਼ੀਮ ਜਾਂ ਅਫ਼ੀਮ ਤੋਂ ਤਿਆਰ ਪਦਾਰਥਾਂ ਦਾ ਨਸ਼ਾ ਛੱਡਣਾ ਚਾਹੁੰਦੇ ਹਨ। ਉਨ੍ਹਾਂ ਦਸਿਆ ਕਿ ਨਸ਼ਾ ਛੱਡਣ ਦੇ ਚਾਹਵਾਨ ਮਰੀਜ਼ ਅਪਣੀ ਰਜਿਸਟ੍ਰੇਸ਼ਨ ਔਟ ਕਲੀਨਿਕ ਵਿਚ ਕਰਵਾ ਸਕਦੇ ਹਨ

ਜਿਥੇ ਉਨ੍ਹਾਂ ਦਾ ਲੈਬਾਰਟਰੀ ਟੈਸਟ ਕੀਤਾ ਜਾਵੇਗਾ ਅਤੇ ਇਹ ਟੈਸਟ ਪੌਜ਼ੀਟਿਵ ਆਉਣ ਤੋਂ ਬਾਅਦ ਹੀ ਮਨੋਚਿਕਤਿਸਕ ਮਾਹਰ ਡਾਕਟਰ ਦੀ ਦੇਖ-ਰੇਖ ਹੇਠ ਉਨ੍ਹਾਂ ਦੀ ਦਵਾਈ ਸ਼ੁਰੂ ਕੀਤੀ ਜਾਵੇਗੀ ਅਤੇ ਦਵਾਈ ਦੀ ਮਾਤਰਾ ਸੈੱਟ ਹੋਣ ਤੋਂ ਬਾਅਦ ਮਰੀਜ਼ ਕਿਸੇ ਵੀ ਔਟ ਕਲੀਨਿਕ 'ਤੇ ਅਪਣਾ ਯੂ.ਆਈ.ਡੀ. ਨੰਬਰ ਦੱਸ ਕੇ ਦਵਾਈ ਲੈ ਸਕੇਗਾ। ਉਨ੍ਹਾਂ ਦਸਿਆ ਕਿ ਨਸ਼ਾ ਮੁਕਤੀ ਦੀ ਦਵਾਈ ਦੇ ਨਾਲ-ਨਾਲ ਮਰੀਜ਼ਾਂ ਨਾਲ ਕੌਂਸਲਿੰਗ ਵੀ ਕੀਤੀ ਜਾਂਦੀ ਹੈ ਤਾਂ ਜੋ ਮਰੀਜ਼ਾਂ ਨੂੰ ਇਨ੍ਹਾਂ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਜਾ ਸਕੇ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM

Baba Balwinder Singh Murder Case 'ਚ ਵੱਡੀ ਅਪਡੇਟ, Police ਨੂੰ ਕਾਤਲ ਬਾਰੇ ਮਿਲੀ ਅਹਿਮ ਸੂਹ..

02 May 2024 8:48 AM

ਮੂਸੇਵਾਲਾ ਦੇ ਕਾ+ਤਲਾਂ 'ਤੇ ਦੋਸ਼ ਦਾਇਰ ਹੋਣ ਬਾਅਦ, ਬੋਲੇ ਬਲਕੌਰ ਸਿੰਘ, "24 ਮਹੀਨਿਆਂ ਬਾਅਦ ਮਿਲਿਆ ਥੋੜ੍ਹਾ ਸੁਕੂਨ"

02 May 2024 8:33 AM

Raja Warring LIVE | ਮੈਨੂੰ ਦੁੱਖ ਹੈ ਕਿ ਅੱਜ Goldy ਨੇ 'ਸਿਆਸੀ ਖ਼ੁਦ+ਕੁਸ਼ੀ' ਕਰ ਲਈ-ਰਾਜਾ ਵੜਿੰਗ | Latest News

01 May 2024 4:38 PM
Advertisement