
ਅੰਮ੍ਰਿਤਸਰ ਹਾਈਵੇ ‘ਤੇ ਪੀਏਪੀ ਫਲਾਈਓਵਰ ‘ਤੇ ਸਟੇਰਿੰਗ ਫ੍ਰੀ ਹੋਣ ਨਾਲ ਬੱਸ...
ਜਲੰਧਰ: ਅੰਮ੍ਰਿਤਸਰ ਹਾਈਵੇ ‘ਤੇ ਪੀਏਪੀ ਫਲਾਈਓਵਰ ‘ਤੇ ਸਟੇਰਿੰਗ ਫ੍ਰੀ ਹੋਣ ਨਾਲ ਬੱਸ ਬੇਕਾਬੂ ਹੋ ਕੇ ਪੀਏਪੀ ਫਲਾਈਓਵਰ ਤੋਂ ਹੇਠ ਗਿਰ ਗਈ। ਇਸ ਹਾਦਸੇ ਵਿਚ ਕੁਝ ਬੱਚਿਆਂ ਨੂੰ ਮਾਮੂਲੀ ਸੱਟਾਂ ਵੱਜੀਆਂ ਹਨ। ਸਕੂਲ ਬੱਸ ਚਾਲਕ ਗੁਰਨਾਮ ਸਿੰਘ ਪੁੱਤਰ ਨਿਰੰਜਨ ਸਿੰਘ ਨਿਵਾਸੀ ਅਜਨਾਲਾ ਅੰਮ੍ਰਿਤਸਰ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਤੋਂ 20 ਦੇ ਲਗਪਗ ਸਕੂਲੀ ਬੱਚਿਆਂ ਨੂੰ ਲੈ ਕੇ ਲਵਲੀ ਯੂਨੀਵਰਸਿਟੀ ‘ਚ ਦਾਖਲੇ ਲਈ ਲੈ ਕੇ ਆ ਰਿਹਾ ਸੀ।
Jalandhar Flyover
ਪੀਏਪੀ ਫਲਾਈਓਵਰ ‘ਤੇ ਸਟੇਰਿੰਗ ਅਚਾਨਕ ਫ੍ਰੀ ਹੋ ਗਿਆ ਅਤੇ ਗੱਡੀ ਬੇਕਾਬੂ ਹੋ ਕੇ ਫਲਾਈਓਵਰ ਤੋਂ ਹੇਠ ਰੇਲਵੇ ਕ੍ਰਾਸਿੰਗ ਦੇ ਕਾਲ ਜਾ ਗਿਰੀ। ਫਿਲਹਾਲ ਮੌਕੇ ‘ਤੇ ਪੁੱਜੀ ਥਾਣਾ ਰਾਮਾ ਮੰਡੀ ਥਾਣਾ ਬਰਾਦਰੀ ਅਤੇ ਪੀਸੀਆਰ ਦੀ ਟੀਮਾਂ ਨੇ ਜਾਂਚ ਸ਼ੁਰੂ ਕਰ ਦਿਤੀ ਹੈ।