
ਆਸ਼ਾ ਕੁਮਾਰੀ ਨੂੰ ਸੋਮਵਾਰ ਨੂੰ ਉਸ ਵੇਲੇ ਗਹਿਰਾ ਸਦਮਾ ਪਹੁੰਚਿਆ, ਜਦੋਂ ਉਹਨਾਂ ਦੀ ਭੈਣ ਮੋਹਿਨੀ ਰਾਣਾ ਕੈਂਸਰ ਨਾਲ ਲੰਮੀ ਲੜਾਈ ਲੜਨ ਤੋਂ ਬਾਅਦ ਅਕਾਲ ਚਲਾਣਾ ਕਰ ਗਏ |
ਕਾਂਗਰਸ ਦੇ ਪੰਜਾਬ ਇੰਚਾਰਜ ਆਸ਼ਾ ਕੁਮਾਰੀ ਨੂੰ ਸੋਮਵਾਰ ਨੂੰ ਉਸ ਵੇਲੇ ਗਹਿਰਾ ਸਦਮਾ ਪਹੁੰਚਿਆ, ਜਦੋਂ ਉਹਨਾਂ ਦੀ ਭੈਣ ਮੋਹਿਨੀ ਰਾਣਾ ਕੈਂਸਰ ਨਾਲ ਲੰਮੀ ਲੜਾਈ ਲੜਨ ਤੋਂ ਬਾਅਦ ਅਕਾਲ ਚਲਾਣਾ ਕਰ ਗਏ | ਉਹਨਾਂ ਨੇ ਭੋਪਾਲ ਸਥਿਤ ਆਪਣੀ ਰਿਹਾਇਸ਼ 'ਤੇ ਆਖਰੀ ਸਾਹ ਲਿਆ। ਮੋਹਿਨੀ ਰਾਣਾ ਛੱਤੀਸਗੜ੍ਹ ਦੇ ਸਿਹਤ ਮੰਤਰੀ ਟੀਐਸ ਸਿੰਘ ਦੇਵ ਦੇ ਭੈਣ ਸਨ ਅਤੇ ਨੇਪਾਲ ਸ਼ਾਹੀ ਪਰਿਵਾਰ ਦੇ ਸ਼ਮਸ਼੍ਰੀ ਜੰਗ ਬਹਾਦੁਰ ਰਾਣਾ ਦੇ ਧਰਮਪਤਨੀ ਪਤਨੀ ਸਨ ।
Punjab Captain Amrinder Singh
ਮੋਹਿਨੀ ਰਾਣਾ ਦੇ ਦੇਹਾਂਤ 'ਤੇ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਸਾਬਕਾ ਮੁੱਖ ਮੰਤਰੀ ਡਾ: ਰਮਨ ਸਿੰਘ, ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ, ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ, ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਸੰਦੀਪ ਸੰਧੂ, ਲੋਕ ਸਭਾ ਮੈਂਬਰ ਰਵਨੀਤ ਬਿੱਟੂ, ਗੁਰਜੀਤ ਔਜਲਾ, ਸੋਨੀਆ ਗਾਂਧੀ ਦੀ ਸਲਾਹਕਾਰ ਅਰਚਨਾ ਡਾਲਮੀਆ ਸਮੇਤ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਰਿੰਟੂ ਅਤੇ ਪਾਰਟੀ ਦੇ ਸੀਨੀਅਰ ਨੇਤਾ ਤਾਜਿੰਦਰ ਬਿੱਟੂ ਨੇ ਵਿਛੜੀ ਆਤਮਾ ਲਈ ਦੁਖ ਦਾ ਪ੍ਰਗਟਾਵਾ ਕੀਤਾ।
Asha Kumari
ਆਪਣੇ ਸੰਦੇਸ਼ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਮੋਹਿਨੀ ਰਾਣਾ ਨੂੰ ਇੱਕ ਮਹਾਨ ਆਤਮਾ ਵਜੋਂ ਯਾਦ ਕੀਤਾ ਜਿਸਨੇ ਆਪਣਾ ਜੀਵਨ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ । ਆਪਣੇ ਸੰਦੇਸ਼ ਵਿੱਚ ਭੁਪੇਸ਼ ਬਘੇਲ ਨੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ। ਮੋਹਿਨੀ ਰਾਣਾ ਦਾ ਜਨਮ 6 ਸਤੰਬਰ 1949 ਨੂੰ ਸ਼ਿਮਲਾ ਵਿੱਚ ਹੋਇਆ ਸੀ
Punjab
ਅਤੇ ਉਹਨਾਂ ਨੇ ਗਣਿਤ ਵਿੱਚ ਐਮ ਏ ਕੀਤੀ ਸੀ। ਉਹਨਾਂ ਨੇ ਯੂਨੀਵਰਸਿਟੀ ਵਿਚ ਸਿਖਰਲਾ ਸਥਾਨ ਪ੍ਰਾਪਤ ਕੀਤਾ ਅਤੇ ਉਹਨਾਂ ਦਾ ਵਿਆਹ 11 ਦਸੰਬਰ 1975 ਨੂੰ ਸ਼ਮਸ਼੍ਰੀ ਜੰਗ ਬਹਾਦਰ ਰਾਣਾ ਨਾਲ ਹੋਇਆ ਸੀ। ਮੋਹਿਨੀ ਆਪਣੇ ਪਿੱਛੇ ਆਪਣੇ ਦੋ ਪੁੱਤਰਾਂ ਸੌਰਭ ਰਾਣਾ ਅਤੇ ਨਿਖਿਲ ਰਾਣਾ ਨੂੰ ਛੱਡ ਛੱਡ ਗਏ ਹਨ |
Asha Kumari
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।