ਪੰਜਾਬ ਨੂੰ Brand Punjab ਬਣਾਉਣ ਦੀ ਲੋੜ, 'Speak Up India' ਪ੍ਰੋਗਰਾਮ 'ਚ ਬੋਲੇ Navjot Sidhu
Published : Jun 29, 2020, 11:36 am IST
Updated : Jun 29, 2020, 11:45 am IST
SHARE ARTICLE
'Speak Up India' Navjot Sidhu Brand Punjab
'Speak Up India' Navjot Sidhu Brand Punjab

ਮੈਂ ਮਹਿਸੂਸ ਕਰਦਾ ਹਾਂ ਕਿ ਤੁਹਾਨੂੰ ਮਾਨ-ਸਨਮਾਨ ਮਿਲਣਾ...

ਜਲੰਧਰ: ਇੰਡੀਅਨ ਓਵਰਸੀਜ਼ ਕਾਂਗਰਸ ਵੱਲੋਂ ਕਰਾਏ ਗਏ 'ਸਪੀਕ ਅੱਪ ਇੰਡੀਆ' ਪ੍ਰੋਗਰਾਮ 'ਚ ਸ਼ਾਮਲ ਹੋਏ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਖੁੱਲ੍ਹ ਕੇ ਭੜਾਸ ਕੱਢੀ। ਉਹਨਾਂ ਕਿਹਾ ਕਿ ਮੈਂ ਇਸ ਪ੍ਰੋਗਰਾਮ 'ਚ ਸੈਮ ਪਿਤ੍ਰੋਦਾ ਦੇ ਕਹਿਣ 'ਤੇ ਸ਼ਾਮਲ ਹੋਇਆ ਹਾਂ, ''ਬੜੀ ਦੇਰ ਕਰ ਦਿੱਤੀ ਜਨਾਬ ਆਉਂਦੇ-ਆਉਂਦੇ ਪਰ ਦੇਰ ਆਏ ਦਰੁਸਤ ਆਏ।''

Navjot Singh SidhuNavjot Singh Sidhu

ਆਪਣੇ ਸ਼ਾਇਰਾਨਾ ਅੰਦਾਜ਼ 'ਚ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਲਏ ਬਿਨਾਂ ਵਿਰੋਧੀਆਂ 'ਤੇ ਵੀ ਤਿੱਖੇ ਨਿਸ਼ਾਨੇ ਵਿੰਨ੍ਹੇ। ਪ੍ਰਵਾਸੀਆਂ ਦੇ ਦਰਦ ਨੂੰ ਸਮਝਦੇ ਹੋਏ ਨਵਜੋਤ ਸਿੱਧੂ ਨੇ ਕਿਹਾ ਕਿ ਬੇਸ਼ੱਕ ਆਦਮੀ ਆਪਣੀ ਧਰਤੀ ਤੋਂ ਹਜ਼ਾਰਾਂ ਮੀਲ ਹੀ ਦੂਰ ਕਿਉਂ ਨਾ ਚਲਾ ਜਾਵੇ ਪਰ ਉਸ ਦੇ ਮਨ 'ਚ ਆਪਣੀ ਮਾਤ-ਭੂਮੀ ਦਾ ਪਿਆਰ ਹਮੇਸ਼ਾ ਰਹਿੰਦਾ ਹੈ। ਅੱਜ ਜ਼ਰੂਰਤ ਹੈ ਕਿ ਪ੍ਰਵਾਸੀਆਂ ਨੂੰ ਆਪਣੇ ਨਾਲ ਜੋੜਿਆ ਜਾਵੇ ਉਦੋਂ ਹੀ ਅਸੀਂ ਪੰਜਾਬ ਨੂੰ ਬਦਲ ਸਕਾਂਗੇ।

Captain Amarinder SinghCaptain Amarinder Singh

ਮੈਂ ਮਹਿਸੂਸ ਕਰਦਾ ਹਾਂ ਕਿ ਤੁਹਾਨੂੰ ਮਾਨ-ਸਨਮਾਨ ਮਿਲਣਾ ਚਾਹੀਦਾ ਹੈ। ਮੇਰਾ ਮੰਨਣਾ ਹੈ ਕਿ ਪੰਜਾਬ ਅਤੇ ਦੇਸ਼ ਦੀ ਤਸਵੀਰ ਬਦਲਣੀ ਹੈ ਤਾਂ ਇਹ ਓਵਰਸੀਜ਼ ਇੰਡੀਅਨ ਦੇ ਬਿਨਾਂ ਸੰਭਵ ਨਹੀਂ। ਜਦ ਵੀ ਕਦੇ ਦੇਸ਼ ਅਤੇ ਰਾਜ 'ਤੇ ਆਫਤ ਆਵੇਗੀ ਤਾਂ ਸਿਆਸੀ ਹੋਣਾ ਪਵੇਗਾ। ਗੈਰ-ਸਿਆਸੀ ਤਾਂ ਬਘਿਆੜ ਹੁੰਦੇ ਹਨ। ਮੈਂ ਪੰਜਾਬ ਦੀਆਂ ਮੁਸ਼ਕਲਾਂ ਦਾ ਹੱਲ ਚੰਗੀ ਤਰ੍ਹਾਂ ਜਾਣਦਾ ਹਾਂ। ਸਾਨੂੰ ਹਵਾਈ ਰਾਜਨੀਤੀ ਤੋਂ ਬਾਹਰ ਹੋ ਕੇ ਜ਼ਮੀਨ 'ਤੇ ਆਉਣ ਦੀ ਜ਼ਰੂਰਤ ਹੈ।

Navjot Singh Sidhu Navjot Singh Sidhu

ਛੁਰਲੀਆਂ ਵਾਲੀ ਰਾਜਨੀਤੀ ਛੱਡਣੀ ਹੋਵੇਗੀ। ਮੈਂ ਨੀਤੀ, ਇਰਾਦੇ ਅਤੇ ਨਿਆਂ 'ਚ ਵਿਸ਼ਵਾਸ ਰੱਖਦਾਂ ਹਾਂ। ਪੰਜਾਬ ਨੂੰ ਬ੍ਰਾਂਡ ਪੰਜਾਬ ਬਣਾਉਣ ਦੀ ਲੋੜ ਹੈ। 2 ਫੀਸਦੀ ਲੋਕ ਦੁਨੀਆ ਦਾ ਢਿੱਡ ਭਰ ਰਹੇ ਹਨ। ਮੈਂ 32 ਕਰੋੜ ਦੀ ਆਮਦਨੀ ਛੱਡ ਕੇ ਕਰੀਅਰ ਬਣਾਉਣ ਨਹੀਂ ਆਇਆ। ਸਿੱਧੂ ਅੱਜ ਵੀ ਪੰਜਾਬ ਨਾਲ ਖੜ੍ਹਾ ਹੈ। ਮੈਂ ਨੀਤੀ, ਨੀਅਤ ਅਤੇ ਇਨਸਾਫ ਮੰਗਦਾਂ ਹਾਂ। ਅੱਜ ਸਿਆਸਤ ਮੈਲੀ ਹੋ ਗਈ ਹੈ। ਲੀਡਰ ਕਠਪੁਤਲੀਆਂ ਬਣ ਗਏ ਹਨ।

Sukhbir Singh BadalSukhbir Singh Badal

ਅਸਲੀ ਲੀਡਰ ਉਹ ਹੁੰਦੇ ਹਨ ਜੋ ਖੁਦ ਦੇ ਨਫੇ-ਨੁਕਸਾਨ ਨੂੰ ਨਾ ਦੇਖਦੇ ਹੋਏ ਜਨਤਾ ਦੀ ਸੋਚੇ। ਸਾਨੂੰ ਰੇਡ, ਪਰਚਿਆਂ ਅਤੇ ਇਨਕਵਾਰੀਆਂ ਤੋਂ ਨਹੀਂ ਡਰਨਾ ਚਾਹੀਦਾ। ਮੈਂ ਸਾਰੇ ਮੁੱਦਿਆਂ 'ਤੇ ਚੁੱਪ ਹੋ ਕੇ ਨਹੀਂ ਬੈਠ ਸਕਦਾ। ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਅੱਜ ਜ਼ਰੂਰਤ 'ਪਗੜੀ ਸੰਭਾਲ ਜੱਟਾ' ਦੀ ਹੈ। ਅੱਜ ਪੰਜਾਬ ਦੇ ਟੈਲੇਂਟ ਨੂੰ ਮੌਕਾ ਨਹੀਂ ਮਿਲਣ ਕਾਰਣ ਉਹ ਵਿਦੇਸ਼ ਭੱਜ ਰਹੇ ਹਨ। ਚੋਣਾਂ ਅਗਲੀਆਂ ਚੋਣਾਂ ਲਈ ਨਹੀਂ ਹੁੰਦੀਆਂ।

Farmer Farmer

ਸਿਸਟਮ ਲੋਕਾਂ ਨੂੰ ਖਾ ਰਿਹਾ ਹੈ। ਸਿਸਟਮ ਫੇਲ ਹੋ ਗਿਆ ਹੈ। ਉਸ 'ਚ ਸੁਧਾਰ ਕਿਉਂ ਨਹੀਂ ਕਰਦੇ। ਅੱਜ ਨੌਜਵਾਨਾਂ ਨੂੰ ਕੁਆਲਿਟੀ ਐਜੂਕੇਸ਼ਨ ਅਤੇ ਮੌਕੇ ਮੁਹੱਈਆ ਕਰਵਾਉਣ ਦੀ ਲੋੜ ਹੈ। ਸਾਨੂੰ ਯੂਥ ਪਾਲਿਸੀ ਲਾਜ਼ਮੀ ਬਣਾਉਣੀ ਹੋਵੇਗੀ ਤਾਂ ਜੋ ਸਾਡਾ ਟੈਲੇਂਟ ਵਿਦੇਸ਼ ਨਾ ਜਾਵੇ। ਪੰਜਾਬ ਦਾ ਪੈਸਾ ਪ੍ਰਾਈਵੇਟ ਜੇਬਾਂ 'ਚ ਜਾ ਰਿਹਾ ਹੈ। ਲੋਕਾਂ ਦਾ ਪੈਸਾ ਲੋਕਾਂ ਦੇ ਕੋਲ ਜਾਣਾ ਚਾਹੀਦਾ ਹੈ। ਅੱਜ ਡੈਮੇਜ ਕੰਟਰੋਲ ਹੋ ਸਕਦਾ ਹੈ ਪਰ ਦੇਰ ਹੋ ਗਈ ਤਾਂ ਡੈਮੇਜ ਕੰਟਰੋਲ ਨਹੀਂ ਹੋਵੇਗਾ।

1997 'ਚ ਪੰਜਾਬ 'ਤੇ 15000 ਕਰੋੜ ਰੁਪਏ ਦਾ ਕਰਜ਼ਾ ਸੀ, ਜੋ 2001 'ਚ ਵੱਧ ਕੇ 32,496 ਕਰੋੜ ਰੁਪਏ ਹੋ ਗਿਆ। ਫਿਰ ਇਹ ਕਰਜ਼ 2007 'ਚ 48,344 ਹਜ਼ਾਰ ਕਰੋੜ ਰੁਪਏ ਤੋਂ ਹੁੰਦੇ ਹੋਏ 2017 'ਚ ਡੇਢ ਲੱਖ ਕਰੋੜ ਰੁਪਏ ਤੇ ਫਿਰ 1,87,000 ਕਰੋੜ ਰੁਪਏ ਤੇ ਹੁਣ 2,48,000 ਕਰੋੜ ਰੁਪਏ ਹੋ ਗਿਆ ਹੈ। ਅੱਜ ਪੰਜਾਬ ਦੀਆਂ ਸਰਕਾਰੀ ਜਾਇਦਾਦਾਂ ਗਹਿਣੇ ਰੱਖ ਦਿੱਤੀਆਂ ਗਈਆਂ ਹਨ। ਸਮੱਸਿਆ ਹੈ ਤਾਂ ਸੰਜੀਵਨੀ ਵੀ ਹੈ। ਮੈਂ ਸਿਰਫ ਸਮੱਸਿਆ ਨਹੀਂ ਦੱਸਦਾ।

Corona virus india total number of positive casesCorona virus

ਸੰਜੀਵਨੀ ਵੀ ਦੱਸਦਾ ਹਾਂ। ਅੱਜ ਲੋੜ ਹੈ ਕਿ ਅਸੀਂ ਤਮਿਲਨਾਡੂ ਵਾਂਗ ਸ਼ਰਾਬ ਤੇ ਰੇਤ ਦਾ ਰੈਵੇਨਿਊ ਵਧਾਈਏ। ਇਹ ਪੈਸੇ ਕੁਝ ਲੋਕਾਂ ਦੀ ਜੇਬ 'ਚ ਜਾਣ ਦੀ ਬਜਾਏ ਪੰਜਾਬ ਦੀ ਵਿਕਾਸ ਰਾਸ਼ੀ 'ਚ ਜਾਣੇ ਚਾਹੀਦੇ ਹਨ। ਇਹ ਪੈਸਾ ਸਿੱਖਿਆ ਤੇ ਸਿਹਤ 'ਤੇ ਖਰਚ ਹੋਣਾ ਚਾਹੀਦਾ ਹੈ। ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪੰਜਾਬ ਦੇ ਹੁਕਮਰਾਨਾਂ ਨੇ ਪੰਜਾਬ ਨੂੰ ਗਹਿਣੇ ਰੱਖ ਦਿੱਤਾ ਹੈ।

Farmers commit suicide due to economic hardshipFarmer

ਮੇਰਾ ਮਨ ਤਾਂ ਖੁਸ਼ ਹੋਵੇਗਾ, ਜਦੋਂ ਇਕ ਰਿਕਸ਼ਾ ਚਾਲਕ ਦਾ ਬੇਟਾ ਸਰਕਾਰੀ ਸਕੂਲ 'ਚ ਪੜ੍ਹ ਕੇ ਆਈ.ਏ.ਐੱਸ. ਬਣ ਜਾਵੇਗਾ, ਉਹੀ ਅਸਲ ਪੰਜਾਬ ਹੋਵੇਗਾ। ਕੋਰੋਨਾ 'ਤੇ ਬੋਲਦੇ ਹੋਏ ਸਿੱਧੂ ਨੇ ਕਿਹਾ ਕਿ ਇਕ ਤਾਂ ਕਰੇਲਾ ਅਤੇ ਉਤੋਂ ਨੀਮ ਚੜ੍ਹਿਆ। ਪੰਜਾਬ ਦੇ ਹਾਲਾਤ ਪਹਿਲਾਂ ਹੀ ਬਹੁਤ ਖਰਾਬ ਸਨ ਉਤੋਂ ਕੋਰੋਨਾ ਨੇ ਸਾਡਾ ਰੈਵੇਨਿਊ ਖਤਮ ਕਰ ਦਿੱਤਾ ਹੈ।

ਅੱਜ ਪੰਜਾਬ 'ਤੇ 62,000 ਕਰੋੜ ਦਾ ਕਰਜ਼ਾ ਹੈ, ਜਦੋਂ ਕਿ ਦੇਣਦਾਰੀ 67000 ਕਰੋੜ ਦੀ ਹੈ। ਕਰਜ਼ ਉਤਾਰਣ ਲਈ ਕਰਜ਼ ਲੈਣਾ ਪੈ ਰਿਹਾ ਹੈ। ਪੰਜਾਬ ਦੇ ਤਤਕਾਲੀ ਹਾਲਾਤ 'ਤੇ ਸਿੱਧੂ ਬੋਲੇ, ਕਿ ਇਹ ਤਾਂ ਉਹ ਗੱਲ ਹੋਈ ਕਿ 'ਪੱਲੇ ਨਹੀਂ ਧੇਲਾ, ਤੇ ਕਰਦੀ ਮੇਲਾ-ਮੇਲਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement