
ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਪਦ ਤੋਂ ਤਬਦੀਲ ਹੋਏ ਡਾ.ਅਨਾਦਿਤਾ ਮਿੱਤਰਾ ਨੂੰ ਅੱਜ ਇਥੇ ਇਕ
ਚੰਡੀਗੜ੍ਹ, 28 ਜੂਨ (ਗੁਰਉਪਦੇਸ਼ ਭੁੱਲਰ): ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਪਦ ਤੋਂ ਤਬਦੀਲ ਹੋਏ ਡਾ.ਅਨਾਦਿਤਾ ਮਿੱਤਰਾ ਨੂੰ ਅੱਜ ਇਥੇ ਇਕ ਪ੍ਰੋਗਰਾਮ ਦੌਰਾਨ ਵਿਭਾਗ ਦੇ ਉਚ ਅਧਿਕਾਰੀਆਂ ਵਲੋਂ ਨਿੱਘੀ ਵਿਦਾਇਗੀ ਦਿਤੀ ਗਈ। ਇਸ ਮੌਕੇ ਵਿਭਾਗ ਦੇ ਸਕੱਤਰ ਗੁਰਕਿਰਤ ਕਿਰਪਾਲ ਸਿੰਘ ਤੇ ਐਡੀਸ਼ਨਲ ਡਾਇਰੈਕਟਰ ਡਾ. ਸੇਨੂੰ ਦੁਗਲ ਤੇ ਉਪਿੰਦਰ ਸਿੰਘ ਲਾਂਬਾ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ। ਉਨ੍ਹਾਂ ਵਲੋਂ ਮਿੱਤਰਾ ਨੂੰ ਗੁਲਦਸਤਾ ਦਿਤਾ ਗਿਆ।
File Photo
ਮਿੱਤਰਾ ਨੇ ਵਿਭਾਗ ਤੋਂ ਮਿਲੇ ਸਹਿਯੋਗ ਲਈ ਸੱਭ ਦਾ ਧਨਵਾਦ ਕੀਤਾ। ਜ਼ਿਕਰਯੋਗ ਹੈ ਕਿ ਮਿੱਤਰਾ ਹੁਣ ਫ਼ੂਡ ਤੇ ਸਿਵਲ ਸਪਲਾਈ ਵਿਭਾਗ ਦੇ ਡਾਇਰੈਕਟਰ ਵਜੋਂ ਕੰਮ ਦੇਖਣਗੇ ਜਦਕਿ ਪਹਿਲਾਂ ਉਨ੍ਹਾਂ ਕੋਲ ਲੋਕ ਸੰਪਰਕ ਮਹਿਕਮੇ ਦਾ ਵੀ ਚਾਰਜ ਸੀ। ਉਨ੍ਹਾਂ ਲੰਬਾ ਸਮਾਂ ਇਥੇ ਕੰਮ ਕੀਤਾ। ਹੁਣ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਵਜੋਂ ਰਵੀ ਭਗਤ ਦੀ ਤੈਨਾਤੀ ਹੋਈ ਹੈ।