ਹੜ੍ਹ ਪੀੜਤ ਕਿਸਾਨਾਂ ਲਈ ਦੂਜੇ ਪੜਾਅ ਦੀ ਮਦਦ ਲੈ ਕੇ ਪੁੱਜੀ 'ਖ਼ਾਲਸਾ ਏਡ'
Published : Jun 29, 2020, 3:53 pm IST
Updated : Jun 29, 2020, 3:53 pm IST
SHARE ARTICLE
Jalandhar Khalsa Aid Arrives Second Phase Flood Hit Farmers
Jalandhar Khalsa Aid Arrives Second Phase Flood Hit Farmers

ਕਣਕ ਦੀ ਫ਼ਸਲ ਤੋਂ ਬਾਅਦ ਹੁਣ ਝੋਨੇ ਦੀ ਤਿਆਰੀ ਦਾ ਸਮਾਨ ਵੰਡਿਆ

ਜਲੰਧਰ: ਜਿਥੇ ਪਿਛਲੇ ਕੁੱਝ ਮਹੀਨਿਆਂ ਵਿਚ ਹੜ੍ਹਾਂ ਕਾਰਨ ਲੋਕਾਂ ਦਾ ਨੁਕਸਾਨ ਹੋਇਆ ਸੀ ਉੱਥੇ ਖਾਲਸਾ ਏਡ ਟੀਮ ਵੱਲੋਂ ਪੁੱਜ ਕੇ ਉੱਥੇ ਦੇ ਕਿਸਾਨਾਂ ਦੀ ਮਦਦ ਕੀਤੀ ਗਈ। ਉਹਨਾਂ ਵੱਲੋਂ ਜਿਹੜੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਸਨ ਉਹਨਾਂ ਨੂੰ ਪੂਰਾ ਕਰਨ ਲਈ ਖਾਲਸਾ ਏਡ ਟੀਮ ਮਾਣਕ ਸ਼ਾਹਕੋਟ ਜਲੰਧਰ ਇਲਾਕੇ ਵਿਚ ਸੋਸਾਇਟੀ ਪੈਂਦੀ ਹੈ ਉੱਥੇ ਇਹ ਟੀਮ ਪੁੱਜੀ ਹੈ।

Khalsa AidKhalsa Aid

ਉਹਨਾਂ ਵੱਲੋਂ ਕੀਟਨਾਸ਼ਕ ਦਵਾਈਆਂ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਕਿਸਾਨਾਂ ਦੀਆਂ ਲਿਸਟਾਂ ਬਣਾਈਆਂ ਗਈਆਂ ਸਨ ਤੇ ਇਹਨਾਂ ਲਿਸਟਾਂ ਤਹਿਤ ਕਿਸਾਨਾਂ ਦੇ ਮੈਂਬਰਸ਼ਿਪ ਕਾਰਡ ਦੇਖ ਕੇ ਕੀਟਨਾਸ਼ਕ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਖਾਲਸਾ ਏਡ ਟੀਮ ਇਸ ਦੀ ਨਾਲ ਦੀ ਨਾਲ ਪੈਕਿੰਗ ਕਰ ਰਹੀ ਹੈ ਤੇ ਕਿਸਾਨਾਂ ਨੂੰ ਵਾਰੀ ਮੁਤਾਬਕ ਕੀਟਨਾਸ਼ਕ ਦਵਾਈਆਂ ਵੰਡ ਰਹੀ ਹੈ।

Farmer Farmer

ਇਹਨਾਂ ਸੁਸਾਇਟੀਆਂ ਵਿਚ ਹੀ ਇਹਨਾਂ ਕਿਸਾਨਾਂ ਨੂੰ ਟਰੈਕਟਰ, ਸੰਦ ਆਦਿ ਮੁਹੱਈਆ ਕਰਵਾਏ ਗਏ ਸਨ ਉਹਨਾਂ ਦੀ ਵਰਤੋਂ ਵੀ ਇਹ ਕਿਸਾਨ ਕਰ ਰਹੇ ਹਨ। ਉਹਨਾਂ ਵੱਲੋਂ ਇਹਨਾਂ ਕਿਸਾਨਾਂ ਦੀ ਸੇਵਾ ਲਗਾਤਾਰ ਜਾਰੀ ਹੈ। ਉਹਨਾਂ ਨੇ ਸੰਗਤ ਦਾ ਧੰਨਵਾਦ ਕੀਤਾ ਜਿਹਨਾਂ ਨੇ ਇਸ ਸੇਵਾ ਵਿਚ ਅਪਣਾ ਯੋਗਦਾਨ ਪਾਇਆ। ਖਾਲਸਾ ਏਡ ਦੀਆਂ 3 ਟੀਮਾਂ ਵੱਖ ਵੱਖ ਸ਼ਹਿਰਾਂ ਵਿਚ ਇਹ ਸ਼ੁੱਭ ਕਾਰਜ ਕਰ ਰਹੀ ਹੈ।

Khalsa AidKhalsa Aid

ਉੱਥੇ ਹੀ ਕਿਸਾਨਾਂ ਨੇ ਵੀ ਖਾਲਸਾ ਟੀਮ ਦਾ ਦਿਲੋਂ ਧੰਨਵਾਦ ਕੀਤਾ ਕਿ ਇਸ ਮਾੜੀ ਘੜੀ ਵਿਚ ਉਹਨਾਂ ਨੇ ਉਹਨਾਂ ਦਾ ਸਾਥ ਦਿੱਤਾ। ਹੜ੍ਹਾਂ ਕਾਰਨ ਉਹਨਾਂ ਦੀਆਂ ਫ਼ਸਲਾਂ ਬਿਲਕੁੱਲ ਹੀ ਤਬਾਹ ਹੋ ਗਈਆਂ ਸਨ ਜਿਹਨਾਂ ਵਿਚੋਂ ਉਹਨਾਂ ਨੂੰ ਬਿਲਕੁੱਲ ਵੀ ਮੁਨਾਫ਼ਾ ਨਹੀਂ ਹੋਇਆ ਸੀ ਪਰ ਖਾਲਸਾ ਏਡ ਨੇ ਉਸ ਸਮੇਂ ਤੋਂ ਲੈ ਕੇ ਹੁਣ ਤਕ ਕਿਸਾਨਾਂ ਦੀ ਜਮ ਕੇ ਮਦਦ ਕੀਤੀ ਹੈ।

Khalsa AidKhalsa Aid

ਦਸ ਦਈਏ ਕਿ ਖਾਲਸਾ ਏਡ ਵੱਲੋਂ ਰੋਪੜ ਜ਼ਿਲ੍ਹੇ ਦੇ ਜੋ ਕਿਸਾਨ ਭਰਾਵਾਂ ਦਾ ਹੜ੍ਹ ਆਉਣ ਕਰਕੇ ਨੁਕਸਾਨ ਹੋਇਆ ਸੀ ਉਹਨਾਂ ਵਿੱਚੋਂ ਕੁੱਝ ਪਰਿਵਾਰ ਇਹੋ ਜਿਹੇ ਸਨ ਜਿਹੜੇ ਮਧੂ ਮੱਖੀਆਂ ਤੋਂ ਸ਼ਹਿਦ ਇੱਕਠਾ ਕਰਨ ਦਾ ਕੰਮ ਕਰਦੇ ਸਨ। ਹੜ੍ਹ ਦੀ ਮਾਰ ਕਾਰਨ ਇਹਨਾਂ ਪਰਿਵਾਰਾਂ ਦੇ ਮਧੂ ਮੱਖੀਆਂ ਦੇ ਸਾਰੇ ਹੀ ਡੱਬੇ ਪਾਣੀ ਨਾਲ ਰੁੜ ਗਏ ਤੇ ਇਹਨਾਂ ਦਾ ਰੋਜ਼ਗਾਰ ਹੀ ਮਰ ਗਿਆ।

Khalsa AidKhalsa Aid

ਖਾਲਸਾ ਏਡ ਵੱਲੋਂ ਇਹਨਾਂ ਪਰਿਵਾਰਾਂ ਨੂੰ ਮੱਖੀਆਂ ਸਮੇਤ ਡੱਬੇ ਦਿੱਤੇ ਗਏ ਸਨ ਤਾਂ ਜੋ ਇਹ ਪਰਿਵਾਰ ਆਪਣਾ ਰੋਜ਼ਗਾਰ ਮੁੜ ਤੋਂ ਸ਼ੁਰੂ ਕਰ ਸਕਣ। ਸੰਸਥਾ ਵੱਲੋਂ ਉਹਨਾਂ ਕਿਸਾਨਾਂ ਨੂੰ ਮੱਝਾਂ ਦਿੱਤੀਆਂ ਗਈਆਂ ਸਨ ਜਿਹਨਾਂ ਦੇ ਪਸ਼ੂ ਹੜ੍ਹ ਵਿਚ ਰੁੜ ਗਏ ਸਨ। ਖਾਲਸਾ ਏਡ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦੀਆਂ ਸੁਸਾਇਟੀਆਂ ਨੂੰ ਟਰੈਕਟਰ ਅਤੇ ਵਾਹੀ ਲਈ ਸੰਦ ਮੁਹੱਈਆ ਕਰਵਾਏ ਗਏ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement