ਪਿਛਲੇ 20 ਸਾਲਾਂ 'ਚ ਆਬਕਾਰੀ ਨੀਤੀ ਤੋਂ ਪੈਸਾ ਕਮਾਉਣ 'ਚ ਪੰਜਾਬ ਦੀਆਂ ਸਰਕਾਰਾਂ ਹੋਈਆਂ ਫ਼ੇਲ੍ਹ
Published : Jun 29, 2022, 5:12 pm IST
Updated : Jun 29, 2022, 5:12 pm IST
SHARE ARTICLE
Punjab govts failed to make money from excise policy In last 20 years
Punjab govts failed to make money from excise policy In last 20 years

20 ਸਾਲਾਂ 'ਚ ਮਹਿਜ਼ 5 ਵਾਰ ਮਿਥੇ ਗਏ ਟੀਚੇ ਤੋਂ ਵੱਧ ਕਮਾਏ

 

ਚੰਡੀਗੜ੍ਹ (ਚਰਨਜੀਤ ਸਿੰਘ ਸੁਰਖ਼ਾਬ): ਪਿਛਲੇ 20 ਸਾਲਾਂ ਅੰਦਰ ਪੰਜਾਬ 'ਚ ਬਣੀਆਂ ਅਕਾਲੀ-ਭਾਜਪਾ ਤੇ ਕਾਂਗਰਸ ਦੀਆਂ ਸਰਕਾਰਾਂ ਸੂਬੇ ਦੇ ਖਜ਼ਾਨੇ ਨੂੰ ਆਬਕਾਰੀ ਨੀਤੀ ਰਾਹੀਂ ਭਰਨ ਪਾਸੋਂ ਨਾਕਾਮ ਰਹੀਆਂ ਹਨ| ਆਬਕਾਰੀ ਨੀਤੀ ਸੂਬੇ ਦੇ ਖਜ਼ਾਨੇ ਨੂੰ ਭਰਨ ਦਾ ਅਹਿਮ ਸ੍ਰੋਤ ਹੈ ਪਰ ਪਿਛਲੇ 20 ਸਾਲਾਂ 'ਚ ਰਹੀਆਂ ਸਰਕਾਰਾਂ ਸਿਰਫ਼ 5 ਵਾਰ ਮਿਥੇ ਗਏ ਟੀਚੇ ਨੂੰ ਸਰ ਕਰਨ 'ਚ ਕਾਮਯਾਬ ਹੋਈਆਂ ਹਨ | ਪਿਛਲੇ 20 ਸਾਲਾਂ ਦੌਰਾਨ ਸੂਬੇ ਦੇ ਖਜ਼ਾਨੇ ਨੂੰ 6274.76 ਕਰੋੜ ਰੁਪਏ ਦਾ ਘਾਟਾ ਪਿਆ ਹੈ, ਜਦਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਆਬਕਾਰੀ ਨੀਤੀ ਤੋਂ 9647.85 ਕਰੋੜ ਕਮਾਉਣ ਦੀ ਉਮੀਦ ਲਾ ਕੇ ਬੈਠੀ ਹੈ ਜੋ ਕਿ ਪਿਛਲੇ ਸਾਲ ਦੀ ਕਮਾਈ ਦਾ 56 ਫੀਸਦ ਵੱਧ ਹੈ |

Punjab GovtPunjab Govt

ਦੱਸਣਯੋਗ ਹੈ ਕਿ ਪਿਛਲੀਆਂ ਸਰਕਾਰਾਂ ਵੱਲੋਂ 73,046.26 ਕਰੋੜ ਰੁਪਏ ਦਾ ਟੀਚਾ ਮਿਥਿਆ ਗਿਆ ਸੀ, ਜਿਸ ਵਿਚੋਂ ਪੰਜਾਬ ਦੇ ਖਜ਼ਾਨੇ 'ਚ 66,771.5 ਕਰੋੜ ਰੁਪਏ ਆਏ| 2002 ਤੋਂ 2007 ਤੱਕ ਰਹੀ ਕਾਂਗਰਸ ਦੀ ਸਰਕਾਰ ਵੱਲੋਂ 7554.43 ਕਰੋੜ ਰੁਪਏ ਦਾ ਟੀਚਾ ਨਿਸ਼ਚਿਤ ਕੀਤਾ ਗਿਆ ਸੀ ਜਿਸ ਵਿਚ ਸਰਕਾਰ ਦੇ ਖਜ਼ਾਨੇ ਅੰਦਰ 7326.25 ਕਰੋੜ ਰੁਪਏ ਆਏ | ਉਸ ਉਪਰੰਤ 2007 ਤੋਂ 2017 ਤੱਕ ਅਕਾਲੀ-ਭਾਜਪਾ ਦੀ ਸਰਕਾਰ ਨੇ 10 ਸਾਲਾਂ 'ਚ 31,435.69 ਕਰੋੜ ਰੁਪਏ ਕਮਾਏ ਜਦਕਿ ਇਨ੍ਹਾਂ ਸਾਲਾਂ 'ਚ ਤਤਕਾਲੀ ਸਰਕਾਰ ਨੇ ਆਬਕਾਰੀ ਨੀਤੀ ਤੋਂ 34,616.83 ਕਰੋੜ ਰੁਪਏ ਨਾਲ ਖਜ਼ਾਨਾ ਭਰਨ ਦਾ ਟੀਚਾ ਰਖਿਆ ਸੀ | ਪਰ ਇਹ ਸਰਕਾਰ ਆਪਣੀ ਦੋ ਵਾਰ ਦੀ ਕਾਰਜਕਾਲਤਾ ਦੌਰਾਨ ਵੀ ਮਿਥੇ ਗਏ ਟੀਚੇ ਨੂੰ ਪੂਰਾ ਨਾ ਕਰ ਪਾਈ ਤੇ ਸਰਕਾਰੀ ਖਜ਼ਾਨੇ ਨੂੰ 3181.14 ਕਰੋੜ ਰੁਪਏ ਦਾ ਘਾਟਾ ਪਿਆ | ਬੇਸ਼ਕ ਇਨ੍ਹਾਂ 10 ਸਾਲਾਂ 'ਚ ਤਤਕਾਲੀ ਸਰਕਾਰ ਮਹਿਜ਼ ਦੋ ਵਾਰ ਤੈਅ ਕੀਤੇ ਗਏ ਅੰਕੜੇ ਨੂੰ ਪਾਰ ਕਰ ਪਾਈ |

excise policy on Alcohal Excise Policy

ਉੱਧਰ ਇਸ ਤੋਂ ਬਾਅਦ ਕਾਂਗਰਸ ਦੇ ਅਗਲੇ ਕਾਰਜਕਾਲ (2017 ਤੋਂ 2022) ਜਿਸ ਵਿੱਚ ਦੋ ਮੁੱਖ ਮੰਤਰੀਆਂ ਨੇ ਸਰਕਾਰ ਚਲਾਈ ਆਪਣੇ ਪੰਜ ਸਾਲਾਂ 'ਚ ਸਿਰਫ਼ ਇੱਕ ਵਾਰ ਨਿਸ਼ਚਿਤ ਕੀਤਾ ਗਿਆ ਅੰਕੜਾ ਪਾਰ ਕਰ ਸਕੀ | ਇਨ੍ਹਾਂ ਪੰਜ ਸਾਲਾਂ ਵਿੱਚ ਕਾਂਗਰਸ ਦੀ ਪੰਜਾਬ ਸਰਕਾਰ ਨੂੰ 2865.5 ਕਰੋੜ ਰੁਪਏ ਦਾ ਘਾਟਾ ਪਿਆ | ਸਾਬਕਾ ਸਰਕਾਰ ਵੱਲੋਂ 30,875.06 ਕਰੋੜ ਰੁਪਏ ਦਾ ਟੀਚਾ ਰਖਿਆ ਗਿਆ ਜਦਕਿ ਕਮਾਈ ਸਿਰਫ਼ 28,009.56 ਕਰੋੜ ਰੁਪਏ ਦੀ ਹੋਈ |

Bhagwant Mann Bhagwant Mann

ਇਨ੍ਹਾਂ ਅੰਕੜਿਆਂ ਨੂੰ ਵਾਚਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਿੱਤੀ ਸਾਲ 2022-23 ਵਿੱਚ ਸ਼ਰਾਬ ਦੀ ਵਿਕਰੀ ਤੋਂ 9647.85 ਕਰੋੜ ਰੁਪਏ ਕਮਾਉਣ ਦਾ ਟੀਚਾ ਤੈਅ ਕੀਤਾ ਹੈ | ਹਾਲਾਂਕਿ ਪਿਛਲੇ ਅੰਕੜਿਆਂ ਦੇ ਮੁਤਾਬਿਕ ਮੌਜੂਦਾ ਸਰਕਾਰ ਦਾ ਨਿਸ਼ਚਿਤ ਕੀਤਾ ਗਿਆ ਟੀਚਾ ਅਸੰਭਵ ਲੱਗਦਾ ਹੈ | ਪਰ ਇੱਕ ਗੱਲ ਜ਼ਰੂਰ ਹੈ ਕਿ ਸੂਬੇ ਦੀ ਕਮਾਈ ਦੇ ਦੋ ਅਹਿਮ ਸ੍ਰੋਤ ਆਬਕਾਰੀ ਤੇ ਮਾਇਨਿੰਗ ਨੀਤੀ ਤੋਂ ਸਮੇਂ-ਸਮੇਂ ਦੀਆਂ ਸਰਕਾਰਾਂ ਖਜ਼ਾਨੇ ਨੂੰ ਭਰਨ 'ਚ ਕਾਮਯਾਬ ਨਹੀਂ ਹੋਈਆਂ |ਜਿਸਦੀ ਬਦੌਲਤ ਪੰਜਾਬ 'ਤੇ ਕਰਜ਼ੇ ਦੀ ਮਾਰ ਲਗਾਤਾਰ ਵਧਦੀ ਗਈ |

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement