
20-22 ਸਾਲ ਦੱਸੀ ਜਾ ਰਹੀ ਮ੍ਰਿਤਕ ਨੌਜੁਆਨ ਦੀ ਉਮਰ
ਸੁਲਤਾਨਪੁਰ ਲੋਧੀ: ਬੀਤੇ ਦਿਨ ਵੇਈਂ ਨਦੀ ਵਿਚ ਡੁੱਬੇ ਨੌਜੁਆਨ ਦੀ ਲਾਸ਼ ਅੱਜ ਦੂਜੇ ਦਿਨ ਬਰਾਮਦ ਹੋਈ ਹੈ। ਸਥਾਨਕ ਲੋਕਾਂ ਨੇ ਨਦੀ ਦੇ ਪਾਣੀ ਵਿਚ ਇਕ ਨੌਜੁਆਨ ਦੀ ਲਾਸ਼ ਤੈਰਦੀ ਦੇਖ ਕੇ ਤੁਰੰਤ ਪੁਲਿਸ ਨੂੰ ਸੂਚਨਾ ਦਿਤੀ। ਇਸ ਤੋਂ ਬਾਅਦ ਸਥਾਨਕ ਪੁਲਿਸ ਵਲੋਂ ਮੌਕੇ ’ਤੇ ਪਹੁੰਚ ਕੇ ਲੜਕੇ ਦੀ ਲਾਸ਼ ਨੂੰ ਪਾਣੀ ਵਿਚੋਂ ਬਾਹਰ ਕੱਢਿਆ ਗਿਆ ਅਤੇ ਮਾਮਲੇ ਦੇ ਸਬੰਧ ਵਿਚ ਜਾਂਚ ਸ਼ੁਰੂ ਕਰ ਦਿਤੀ ਗਈ।
ਇਹ ਵੀ ਪੜ੍ਹੋ: ਵਿਸ਼ਵ ਯੁੱਧ 'ਚ ਹਿੱਸਾ ਲੈਣ ਵਾਲੇ ਆਖ਼ਰੀ ਸਿੱਖ ਸਿਪਾਹੀ ਨੂੰ ਪੀ.ਐੱਮ ਸੁਨਕ ਨੇ ਕੀਤਾ ਸਨਮਾਨਿਤ
ਫਿਲਹਾਲ ਮ੍ਰਿਤਕ ਦੀ ਪਛਾਣ ਨਹੀਂ ਹੋ ਸਕਦੀ ਹੈ ਅਤੇ ਨਾ ਹੀ ਉਸ ਦੇ ਡੁੱਬਣ ਦੇ ਕਾਰਣਾਂ ਬਾਰੇ ਕੁੱਝ ਸਪੱਸ਼ਟ ਹੋਇਆ ਹੈ, ਡੁੱਬਣ ਵਾਲੇ ਲੜਕੇ ਦੀ ਉਮਰ 20-22 ਸਾਲ ਦੱਸੀ ਜਾ ਰਹੀ ਹੈ। ਮ੍ਰਿਤਕ ਨੌਜੁਆਨ ਦੀ ਬਾਂਹ ਵਿਚ ਚਾਂਦੀ ਦਾ ਕੜਾ ਪਾਇਆ ਹੋਇਆ ਹੈ, ਜਿਸ ਉਤੇ ਗੁਰਪ੍ਰੀਤ ਲਿਖਿਆ ਹੋਇਆ ਹੈ।
ਇਹ ਵੀ ਪੜ੍ਹੋ: ਸ਼ਿਮਲਾ ਵਿਚ ਨਹੀਂ ਹੁਣ ਬੰਗਲੌਰ ਵਿਚ ਹੋਵੇਗੀ ਵਿਰੋਧੀ ਧਿਰਾਂ ਦੀ ਅਗਲੀ ਮੀਟਿੰਗ
ਸੁਲਤਾਨਪੁਰ ਲੋਧੀ ਦੇ ਡੀ.ਐਸ.ਪੀ. ਬਬਨਦੀਪ ਸਿੰਘ ਨੇ ਦਸਿਆ ਕਿ ਪੁਲਿਸ ਇਤਲਾਹ ਮਿਲੀ ਸੀ ਕਿ ਬੀਤੇ ਦਿਨ ਇਥੇ ਇਕ ਨੌਜੁਆਨ ਨੂੰ ਛਾਲ ਮਾਰਦੇ ਦੇਖਿਆ ਗਿਆ ਸੀ। ਅੱਜ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਨਦੀ ਵਿਚ ਲਾਸ਼ ਤੈਰਦੀ ਦੇਖੀ ਗਈ, ਜਿਸ ਦੀ ਅਜੇ ਤਕ ਪਛਾਣ ਨਹੀਂ ਹੋ ਸਕੀ। ਪੁਲਿਸ ਨੇ ਲਾਸ਼ ਨੂੰ ਹਸਪਤਾਲ ਭੇਜ ਦਿਤਾ ਹੈ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਡੀ.ਐਸ.ਪੀ. ਨੇ ਦਸਿਆ ਕਿ ਪੁਲਿਸ ਕੋਲ ਕੋਈ ਗੁੰਮਸ਼ੁਦਗੀ ਦੀ ਰੀਪੋਰਟ ਦਰਜ ਨਹੀਂ ਹੋਈ ਹੈ।