
ਸੰਸਦੀ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਦੀ ਮੀਟਿੰਗ ਵਿਚ ਲਿਆ ਜਾਵੇਗਾ ਫ਼ੈਸਲਾ
ਨਵੀਂ ਦਿੱਲੀ: ਸੰਸਦ ਦਾ ਮਾਨਸੂਨ ਇਜਲਾਸ 17 ਜੁਲਾਈ ਤੋਂ ਸ਼ੁਰੂ ਹੋ ਕੇ 10 ਅਗਸਤ ਤਕ ਚੱਲਣ ਦੀ ਸੰਭਾਵਨਾ ਹੈ। ਇਸ ਬਾਰੇ ਫ਼ੈਸਲਾ ਸੰਸਦੀ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਦੀ ਮੀਟਿੰਗ ਵਿਚ ਲਿਆ ਜਾਵੇਗਾ। ਆਉਣ ਵਾਲੇ ਕੁੱਝ ਦਿਨਾਂ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਵਿਚ ਹੋਣ ਵਾਲੀ ਸੀ.ਸੀ.ਪੀ.ਏ. ਦੀ ਮੀਟਿੰਗ ਵਿਚ ਮਾਨਜੂਨ ਇਜਲਾਸ ਦੀ ਸਮਾਂ-ਸਾਰਣੀ ਬਾਰੇ ਚਰਚਾ ਕੀਤੇ ਜਾਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: MP: ਵਿਆਹ ਜਾ ਰਹੇ ਪ੍ਰਵਾਰ ਦਾ ਨਦੀ 'ਚ ਡਿੱਗਿਆ ਟਰੱਕ, 12 ਲੋਕਾਂ ਦੀ ਹੋਈ ਮੌਤ
ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਮਾਨਸੂਨ ਸੈਸ਼ਨ 'ਚ ਦਿੱਲੀ 'ਚ ਅਫ਼ਸਰਾਂ ਦੇ ਤਬਾਦਲਿਆਂ ਦੀ ਨਿਯੁਕਤੀ ਲਈ ਆਰਡੀਨੈਂਸ ਬਣਾਉਣ ਦਾ ਮੁੱਦਾ ਗਰਮਾਇਆ ਰਹੇਗਾ। ਦੱਸ ਦੇਈਏ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੇਸ਼ ਭਰ ਦੇ ਵਿਰੋਧੀ ਨੇਤਾਵਾਂ ਨਾਲ ਮੁਲਾਕਾਤ ਕਰਕੇ ਆਰਡੀਨੈਂਸ 'ਤੇ ਉਨ੍ਹਾਂ ਦਾ ਸਮਰਥਨ ਮੰਗਿਆ ਹੈ। ਕਾਂਗਰਸ ਨੇ ਇਸ ਆਰਡੀਨੈਂਸ ਨੂੰ ਲੈ ਕੇ ਅਜੇ ਤਕ ਅਪਣੇ ਸਟੈਂਡ ਸਪੱਸ਼ਟ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ: ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਸਵਾਰ ਨੂੰ ਦਰੜਿਆ
24 ਜੁਲਾਈ ਨੂੰ ਰਾਜ ਸਭਾ ਦੀਆਂ 10 ਸੀਟਾਂ ਲਈ ਹੋਣਗੀਆਂ ਚੋਣਾਂ
ਇਸ ਦੇ ਨਾਲ ਹੀ ਸੰਸਦ ਦੇ ਉਪਰਲੇ ਸਦਨ ਰਾਜ ਸਭਾ ਦੀਆਂ 10 ਸੀਟਾਂ ਖ਼ਾਲੀ ਹੋ ਰਹੀਆਂ ਹਨ। ਇਨ੍ਹਾਂ ਸੀਟਾਂ ਲਈ 24 ਜੁਲਾਈ ਨੂੰ ਚੋਣਾਂ ਹੋਣੀਆਂ ਹਨ। ਇਨ੍ਹਾਂ ਵਿਚ ਪੱਛਮੀ ਬੰਗਾਲ ਦੀਆਂ 6, ਗੁਜਰਾਤ ਦੀਆਂ 3 ਅਤੇ ਗੋਆ ਦੀ ਇਕ ਸੀਟ ਸ਼ਾਮਲ ਹੈ। ਪੱਛਮੀ ਬੰਗਾਲ 'ਚ ਡੇਰੇਕ ਓ'ਬ੍ਰਾਇਨ, ਡੋਲਾ ਸੇਨ, ਪ੍ਰਦੀਪ ਭੱਟਾਚਾਰੀਆ, ਸੁਸ਼ਮਿਤਾ ਦੇਵ, ਸ਼ਾਂਤਾ ਛੇਤਰੀ ਅਤੇ ਸੁਖੇਂਦੂ ਸ਼ੇਖਰ ਰੇਅ ਦਾ ਕਾਰਜਕਾਲ 18 ਅਗਸਤ ਤਕ ਖ਼ਤਮ ਹੋ ਰਿਹਾ ਹੈ। ਇਸ ਦੇ ਨਾਲ ਹੀ ਪੱਛਮੀ ਬੰਗਾਲ 'ਚ ਲੁਜਿਨਹੋ ਜੋਕਿਮ ਫਲੇਰਿਓ ਦੇ ਅਸਤੀਫੇ ਨਾਲ ਖ਼ਾਲੀ ਹੋਈ ਰਾਜ ਸਭਾ ਸੀਟ ਲਈ 24 ਜੁਲਾਈ ਨੂੰ ਉਪ ਚੋਣ ਹੋਵੇਗੀ। ਇਸ ਸੀਟ ਦਾ ਕਾਰਜਕਾਲ 2 ਅਪ੍ਰੈਲ 2026 ਤਕ ਹੈ।
ਇਹ ਵੀ ਪੜ੍ਹੋ: ਫਿਰੋਜ਼ਪੁਰ: ਮਾਪਿਆਂ ਨਾਲ ਝੋਨਾ ਲਵਾ ਰਹੀ ਲੜਕੀ ਨੂੰ ਮੋਟਰ ਤੋਂ ਲੱਗਿਆ ਕਰੰਟ, ਮੌਤ
ਇਸ ਦੇ ਨਾਲ ਹੀ ਗੁਜਰਾਤ ਤੋਂ ਵਿਦੇਸ਼ ਮੰਤਰੀ ਐਸ. ਜੈਸ਼ੰਕਰ, ਦਿਨੇਸ਼ ਜੇਸਲਭਾਈ ਅਨਾਵਡੀਆ ਅਤੇ ਲੋਖੰਡਵਾਲਾ ਜੁਗਲ ਸਿੰਘ ਮਾਥੁਰਜੀ ਦਾ ਕਾਰਜਕਾਲ 18 ਅਗਸਤ ਨੂੰ ਹੀ ਖ਼ਤਮ ਹੋ ਰਿਹਾ ਹੈ। ਸਿਆਸੀ ਹਲਕਿਆਂ ਵਿਚ ਵਿਦੇਸ਼ ਮੰਤਰੀ ਨੂੰ ਫਿਰ ਤੋਂ ਗੁਜਰਾਤ ਤੋਂ ਭੇਜੇ ਜਾਣ ਦੀ ਪੂਰੀ ਸੰਭਾਵਨਾ ਹੈ। ਜਦਕਿ ਗੋਆ ਤੋਂ ਵਿਨੈ ਤੇਂਦੁਲਕਰ ਦਾ ਕਾਰਜਕਾਲ 28 ਜੁਲਾਈ ਨੂੰ ਖ਼ਤਮ ਹੋਵੇਗਾ। ਇਨ੍ਹਾਂ ਸਾਰੀਆਂ ਸੀਟਾਂ ’ਤੇ ਨਾਮਜ਼ਦਗੀ ਦੀ ਤਰੀਕ 13 ਜੁਲਾਈ ਹੈ। ਗੁਜਰਾਤ ਦੀਆਂ ਜਿਨ੍ਹਾਂ 3 ਰਾਜ ਸਭਾ ਸੀਟਾਂ 'ਤੇ ਚੋਣਾਂ ਹੋਣੀਆਂ ਹਨ, ਉਨ੍ਹਾਂ 'ਤੇ ਪੂਰੀ ਤਰ੍ਹਾਂ ਭਾਜਪਾ ਦਾ ਦਬਦਬਾ ਹੋਵੇਗਾ ਕਿਉਂਕਿ ਵਿਧਾਨ ਸਭਾ 'ਚ ਕਾਂਗਰਸ ਕਮਜ਼ੋਰ ਸਥਿਤੀ 'ਚ ਹੈ।