ਇੰਗਲੈਂਡ ਦੇ ਸਾਬਕਾ ਕ੍ਰਿਕਟ ਖਿਡਾਰੀ ਵੇਨ ਲੈਰਕਿਨਜ਼ ਦਾ ਦਿਹਾਂਤ
Published : Jun 29, 2025, 8:38 pm IST
Updated : Jun 29, 2025, 8:38 pm IST
SHARE ARTICLE
Former England cricketer Wayne Larkins passes away
Former England cricketer Wayne Larkins passes away

71 ਸਾਲ ਦੀ ਉਮਰ ’ਚ ਆਖ਼ਰੀ ਸਾਹ ਲਿਆ

ਲੰਡਨ : ਇਕ ਪਾਸੇ ਭਾਰਤ ਤੇ ਇੰਗਲੈਂਡ ਵਿਚਾਲੇ ਟੈਸਟ ਮੈਚਾਂ ਦੀ ਲੜੀ ਦੇ ਦੂਜੇ ਮੁਕਾਬਲੇ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਉਥੇ ਹੀ ਕ੍ਰਿਕਟ ਜਗਤ ਲਈ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ‘ਨੈੱਡ’ ਵਜੋਂ ਜਾਣੇ ਜਾਂਦੇ ਇੰਗਲੈਂਡ ਦੇ ਸਾਬਕਾ ਧਾਕੜ ਬੱਲੇਬਾਜ਼ ਵੇਨ ਲੈਰਕਿਨਜ਼ ਨੇ ਦੁਨੀਆਂ ਨੂੰ ਅਲਵਿਦਾ ਆਖ ਦਿਤਾ ਹੈ। ਉਨ੍ਹਾਂ ਕੱੁਝ ਦੇਰ ਬਿਮਾਰ ਹੋਣ ਮਗਰੋਂ 71 ਸਾਲ ਦੀ ਉਮਰ ’ਚ ਆਖ਼ਰੀ ਸਾਹ ਲਿਆ।

ਵੇਨ ਨੇ ਸਾਲ 1979 ਤੋਂ ਲੈ ਕੇ 1991 ਤਕ ਇੰਗਲੈਂਡ ਲਈ 13 ਟੈਸਟ ਤੇ 25 ਇਕ ਰੋਜ਼ਾ ਮੈਚ ਖੇਡੇ। ਸਾਲ 1979 ਦੇ ਵਿਸ਼ਵ ਕੱਪ ਫ਼ਾਈਨਲ ’ਚ ਉਨ੍ਹਾਂ ਨੇ 7ਵੇਂ ਨੰਬਰ ’ਤੇ ਬੱਲੇਬਾਜ਼ੀ ਕੀਤੀ ਸੀ ਤੇ ਇਸ ਤੋਂ ਇਲਾਵਾ 2 ਓਵਰ ਗੇਂਦਬਾਜ਼ੀ ਵੀ ਕੀਤੀ ਸੀ। ਇੰਗਲੈਂਡ ਤੋਂ ਇਲਾਵਾ ਉਨ੍ਹਾਂ ਜ਼ਿਆਦਾਤਰ ਕ੍ਰਿਕਟ ਨਾਰਥੈਂਪਟਨਸ਼ਾਇਰ ਲਈ ਖੇਡੀ ਸੀ। ਉਨ੍ਹਾਂ ਨੇ ਨਾਰਥੈਂਪਟਨਸ਼ਾਇਰ ਲਈ 700 ਤੋਂ ਵੱਧ ਮੈਚ ਖੇਡੇ ਸਨ। ਇਸ ਦੌਰਾਨ 40 ਹਜ਼ਾਰ ਦੌੜਾਂ ਬਣਾਉਣ ਤੇ 85 ਸੈਂਕੜੇ ਜੜਨ ਤੋਂ ਬਾਅਦ ਉਨ੍ਹਾਂ ਨੇ ਕ੍ਰਿਕਟ ਤੋਂ ਸੰਨਿਆਸ ਲੈ ਕੇ ਦੁਰਹਮ ਰਹਿਣ ਦਾ ਫ਼ੈਸਲਾ ਕੀਤਾ।     (ਏਜੰਸੀ)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement