ਸੁੰਦਰ ਸ਼ਹਿਰ 'ਚ ਅਪਰਾਧ ਹੋਰ ਵਧਿਆ
Published : Jul 29, 2018, 9:44 am IST
Updated : Jul 29, 2018, 9:44 am IST
SHARE ARTICLE
Chandigarh
Chandigarh

ਚੰਡੀਗੜ੍ਹ 'ਚ ਪਿਛਲੇ ਕਈ ਮਹੀਨਿਆਂ ਤੋਂ ਨਾਬਾਲਗ਼ ਬੱਚੀਆਂ ਅਤੇ ਔਰਤਾਂ ਨਾਲ ਛੇੜਛਾੜ, ਬਲਾਤਕਾਰ, ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ 'ਚ ਕਈ ਗੁਣਾ ਵਾਧਾ ਹੋਇਆ...

ਚੰਡੀਗੜ੍ਹ,  ਚੰਡੀਗੜ੍ਹ 'ਚ ਪਿਛਲੇ ਕਈ ਮਹੀਨਿਆਂ ਤੋਂ ਨਾਬਾਲਗ਼ ਬੱਚੀਆਂ ਅਤੇ ਔਰਤਾਂ ਨਾਲ ਛੇੜਛਾੜ, ਬਲਾਤਕਾਰ, ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ 'ਚ ਕਈ ਗੁਣਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਸਿਟੀ ਪੁਲਿਸ ਕੋਲ ਔਰਤਾਂ ਵਿਰੁਧ ਘਰੂ ਹਿੰਸਾ ਦੇ ਕੇਸਾਂ ਵਿਚ ਵੀ ਪਿਛਲੇ ਸਾਲ ਨਾਲੋਂ ਕਈ ਗੁਣਾਂ ਵਾਧਾ ਹੋਇਆ ਹੈ। ਸੂਤਰਾਂ ਅਨੁਸਾਰ ਚੰਡੀਗੜ੍ਹ ਪੁਲਿਸ ਸਾਰੀ ਰਾਤ ਭਾਵੇਂ ਜਾਗਦੀ ਹੈ ਫਿਰ ਵੀ ਸ਼ਹਿਰ ਵਿਚ ਸ਼ਰਾਰਤੀ ਅਨਸਰਾਂ ਵਲੋਂ ਸ਼ਰ੍ਹੇਆਮ ਘਿਨਾਉਣੀਆਂ ਹਰਕਤਾਂ ਕਰਨ ਦੀ ਲੰਮੀ ਸੂਚੀ ਤਿਆਰ ਪਈ ਹੈ।

ਸੂਤਰਾਂ ਅਨੁਸਾਰ ਪਿਛਲੇ ਸਾਲ 2017 ਵਿਚ ਅਜਿਹੇ ਕੇਸ 130 ਦੇ ਕਰੀਬ ਸਨ ਪਰ 2018 ਵਿਚ 70 ਦੇ ਕਰੀਬ ਮਾਮਲੇ ਸਾਹਮਣੇ ਆਏ ਹਨ। 
ਸ਼ਹਿਰ ਦੀਆਂ ਅੱਧੀਆਂ ਸੜਕਾਂ 'ਤੇ ਰਾਤੀ ਰਹਿੰਦਾ ਹਨੇਰਾ : ਚੰਡੀਗੜ੍ਹ ਸ਼ਹਿਰ ਦੀਆਂ ਸੜਕਾਂ 'ਤੇ 700 ਦੇ ਕਰੀਬ ਅਜਿਹੇ ਪੁਆਇੰਟ ਹਨ ਜਿਨ੍ਹਾਂ 'ਤੇ ਰਾਤ ਪੈਂਦਿਆਂ ਹੀ ਘੁੱਪ ਹਨੇਰਾ ਛਾ ਜਾਂਦਾ ਹੈ। ਚੋਰ ਅਤੇ ਸਮਾਜ ਵਿਰੋਧੀ ਅਨਸਰ ਸ਼ਰੇਆਮ ਸੜਕਾਂ 'ਤੇ ਹਨੇਰੇ ਦਾ ਫ਼ਾਇਦਾ ਉਠਾ ਕੇ ਘਿਨਾਉਣੀਆਂ ਵਾਰਦਾਤਾਂ ਕਰਨ 'ਚ ਸਫ਼ਲ ਹੋ ਜਾਂਦੇ ਹਨ। 

ਐਸ.ਐਸ.ਪੀ. ਨੇ ਪ੍ਰਸ਼ਾਸਨ ਨੂੰ ਲਿਖਿਆ ਪੱਤਰ : ਚੰਡੀਗੜ੍ਹ ਪੁਲਿਸ ਵਲੋਂ ਕਰੀਬ 700 ਥਾਵਾਂ 'ਤੇ ਰਾਤ ਵੇਲੇ ਹਨੇਰਾ ਹੋਣ ਕਾਰਨ ਸਟਰੀਟ ਲਾਈਟਾਂ ਲਾਉਣ ਲਈ ਚੰਡੀਗੜ੍ਹ ਪ੍ਰਸ਼ਾਸਨ ਦੇ ਚੀਫ਼ ਇੰਜੀਨੀਅਰ ਅਤੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਖ਼ਰਾਬ ਲਾਈਟਾਂ ਦੀ ਮੁਰੰਮਤ ਕਰਨ ਲਈ ਜ਼ੋਰ ਦਿਤਾ ਹੈ। ਇਹ ਪੱਤਰ ਐਸ.ਐਸ.ਪੀ. ਵਿਜੈ ਨਿਲਾਂਬਰੀ ਨੇ ਲਿਖਿਆ ਹੈ। 

Police Cutting ChallanPolice Cutting Challan

ਐਲ.ਈ.ਡੀ. ਲਾਈਟਾਂ ਲਾਉਣ ਲਈ ਕੰਪਨੀ ਨੂੰ ਦਿਤਾ 55 ਕਰੋੜ ਦਾ ਠੇਕਾ : ਮਿਊਂਸਪਲ ਕਾਰਪੋਰੇਸ਼ਨ ਵਲੋਂ ਦੋ ਸਾਲ ਪਹਿਲਾਂ ਇਕ ਨਾਮੀ ਕੰਪਨੀ ਨੂੰ ਸ਼ਹਿਰ 'ਚ ਐਲ.ਈ.ਡੀ. ਲਾਈਟਾਂ ਲਾਉਣ ਲਈ 2016 'ਚ 55 ਕਰੋੜ ਦਾ ਠੇਕਾ ਦਿਤਾ ਸੀ ਪਰ ਇਹ ਕੰਪਨੀ ਅਜੇ ਤਕ ਨਾ ਤਾਂ ਸ਼ਹਿਰ ਵਿਚ ਜ਼ਿਆਦਾ ਹਨੇਰੇ ਵਾਲੀਆਂ ਥਾਵਾਂ 'ਤੇ ਲਾਈਟਾਂ ਲਾ ਸਕੀ ਅਤੇ ਨਾ ਹੀ ਪੁਰਾਣੇ 1000 ਦੇ ਕਰੀਬ ਖੰਭਿਆਂ ਨੂੰ ਪੁੱਟ ਕੇ ਨਵੇਂ ਲਗਾ ਸਕੀ, ਜਿਸ ਨਾਲ ਸ਼ਹਿਰ ਦੀਆਂ ਸੜਕਾਂ ਅਨੇਰੀਆਂ ਅਤੇ ਖ਼ੌਫ਼ਨਾਕ ਬਣ ਰਹੀਆਂ ਹਨ, ਜਿਸ ਅੱਧੇ ਸ਼ਹਿਰ ਦੀਆਂ ਸੜਕਾਂ ਤੇ ਘੁੱਪ ਹਨੇਰਾ ਪਸਰਿਆ ਰਹਿੰਦਾ ਹੈ। 

ਹਨੇਰੀਆਂ ਥਾਵਾਂ 'ਤੇ ਐਲ.ਈ.ਡੀ. ਲਾਈਟਾਂ ਲਾਉਣ ਲਈ ਮਿਲੇ 26 ਕਰੋੜ ਰੁਪਏ: ਮਿਊਂਸਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਕਿਹਾ ਕਿ ਪ੍ਰਸ਼ਾਸਨ ਵਲੋਂ 26 ਕਰੋੜ ਰੁਪਏ ਮਿਲੇ ਹਨ ਜਿਸ ਨਾਲ ਐਲ.ਈ.ਡੀ. ਲਾਈਟਾਂ ਹਨੇਰੇ ਵਾਲੀਆਂ ਥਾਵਾਂ 'ਤੇ ਛੇਤੀ ਹੀ ਲੱਗਣਗੀਆਂ। ਉਨ੍ਹਾਂ ਕਿਹਾ ਕਿ ਇਸ ਕੰਮ ਨੂੰ ਪੂਰਾ ਕਰਨ ਲਈ ਨਵੇਂ ਟੈਂਡਰ ਜਲਦੀ ਲਾਏ ਜਾਣਗੇ, ਜਿਸ ਨਾਲ ਸ਼ਹਿਰ ਦੀਆਂ ਸੜਕਾਂ, ਪਾਰਕਾਂ ਅਤੇ ਭੀੜੀਆਂ ਥਾਵਾਂ 'ਤੇ ਐਲ.ਈ.ਡੀ. ਲਾਈਟਾਂ ਤੇ ਖ਼ਰਾਬ ਖੰਭਿਆਂ ਨੂੰ ਬਦਲਿਆ ਜਾਵੇਗਾ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement