ਵੀਰਪਾਲ ਦੇ ਬਿਆਨਾਂ ਨੇ ਵਧਾਈ ਕਈ ਸਿਆਸੀ ਆਗੂਆਂ ਦੀ ਚਿੰਤਾ, ਸੌਦਾ ਸਾਧ ਤਕ ਪਹੁੰਚਿਆ ਸੇਕ!
Published : Jul 29, 2020, 9:59 pm IST
Updated : Jul 29, 2020, 9:59 pm IST
SHARE ARTICLE
Honeypreet
Honeypreet

ਡਰੇ ਆਗੂਆਂ ਨੇ ਖੋਲ੍ਹਿਆ ਵੀਰਪਾਲ ਖਿਲਾਫ਼ ਮੋਰਚਾ

ਚੰਡੀਗੜ੍ਹ : ਸੌਦਾ ਸਾਧ ਦੇ ਜੇਲ੍ਹ ਜਾਣ ਬਾਅਦ ਡੇਰਾ ਸਿਰਸਾ ਅੰਦਰਲੀ ਗੁੱਟਬੰਦੀ ਦੀ ਕਨਸੋਅ ਆਉਣੀ ਸ਼ੁਰੂ ਹੋ ਗਈ ਹੈ। ਇਸ ਗੱਲ ਦੇ ਸੰਕੇਤ ਸੌਦਾ ਸਾਧ ਵਲੋਂ ਜੇਲ੍ਹ ਅੰਦਰੋਂ ਅਪਣੀ ਮਾਤਾ ਵੱਲ ਲਿਖੇ ਪੱਤਰ 'ਚੋਂ ਵੀ ਮਿਲਦੇ ਹਨ। ਸਿਰਸਾ ਡੇਰਾ ਪ੍ਰੇਮੀ ਵੀਰਪਾਲ ਕੌਰ ਬਰਗਾੜੀ ਦੇ ਡੇਰੇ ਸਬੰਧੀ ਦੋਸ਼ਾਂ ਨੂੰ ਸਹੀ ਮੰਨੀਏ ਤਾਂ ਸਿਰਸਾ ਡੇਰੇ ਅੰਦਰਲੀ ਗੁੱਟਬਾਜ਼ੀ ਵਿਚ ਹੋਰ ਵੀ ਡੂੰਘੇ ਰਾਜ਼ ਛੁਪੇ ਹੋਏ ਹਨ। ਰਹਿੰਦੀ ਕਸਰ ਵੀਰਪਾਲ ਨੇ ਮੀਡੀਆ ਅੱਗੇ ਬਿਆਨ ਦਾਗ ਕੇ ਕੱਢ ਦਿਤੀ ਹੈ। ਇਹੀ ਨਹੀਂ ਵੀਰਪਾਲ ਨੇ ਮੀਡੀਆ ਅੱਗੇ ਡੇਰੇ ਦੀ ਗੁਟਬਾਜ਼ੀ ਅਤੇ ਡੇਰੇ ਦੇ ਰਾਜਨੀਤਕ ਸਬੰਧਾਂ ਦਾ ਭਾਡਾਂ ਚੌਰਾਹੇ ਵਿਚ ਭੰਨ ਦਿਤਾ ਹੈ। ਜਿਸ ਕਾਰਨ ਪੰਜਾਬ ਦੇ ਵੱਡੇ ਰਾਜਨੀਤਕ ਆਗੂ ਹੁਣ ਵੀਰਪਾਲ ਵਿਰੁਧ ਮੈਦਾਨ ਵਿਚ ਉਤਰ ਆਏ ਹਨ।

Sauda SadhSauda Sadh

ਦੂਜੇ ਪਾਸੇ ਸਾਧਵੀ ਯੋਨ ਸ਼ੋਸ਼ਣ ਅਤੇ ਸਿਰਸਾ ਦੇ ਸਤਿਕਾਰਤ ਪੱਤਰਕਾਰ ਰਾਮ ਚੰਦਰ ਛਤਰਪਤੀ ਹਤਿਆਕਾਂਡ ਵਿੱਚ ਸੁਨਾਰਿਆ ਜੇਲ ਵਿਚ 20 ਸਾਲ ਦੀ ਦੂਹਰੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਨੇ ਪਹਿਲੀ ਵਾਰ ਅਪਣੀ ਹਮਰਾਜ਼ ਹਨੀਪ੍ਰੀਤ ਸਬੰਧੀ ਪੱਤਰ ਲਿਖ ਕੇ ਅਪਣੀ ਚੁੱਪੀ ਤੋੜੀ ਹੈ।

honeypreet meet ram rahimhoneypreet 

ਸੁਨਾਰੀਆ ਜੇਲ ਵਿਚ ਡੇਰਾ ਪ੍ਰਬੰਧਕਾਂ ਦੇ ਨਾਮ ਲਿਖੇ ਪੱਤਰ ਵਿਚ ਰਾਮ ਰਹੀਮ ਨੇ ਅਪਣੇ ਪਰਵਾਰਕ ਮੈਬਰਾਂ ਅਤੇ ਹਨੀਪ੍ਰੀਤ ਵਿਚ ਚੱਲ ਰਹੇ ਵਿਵਾਦ ਦੀ ਚਰਚਾ ਉਤੇ ਵਿਰਾਮ ਲਾਉਣ ਦਾ ਯਤਨ ਕੀਤਾ ਹੈ। ਡੇਰਾ ਮੁਖੀ ਨੇ ਪੱਤਰ ਵਿਚ ਸਪੱਸ਼ਟ ਕੀਤਾ ਹੈ ਕਿ ਡੇਰੇ ਦੇ ਪ੍ਰਬੰਧਕਾਂ ਅਤੇ ਪਰਵਾਰਕ ਮੈਬਰਾਂ ਅਤੇ ਹਨੀਪ੍ਰੀਤ ਵਿਚ ਕੋਈ ਵਿਵਾਦ ਨਹੀਂ ਹੈ।

Veerpal InsaVeerpal Insa

ਧਿਆਨ ਯੋਗ ਹੈ ਕਿ ਜੇਲ ਮੈਨੁਅਲ ਅਨੁਸਾਰ ਸਜ਼ਾ ਕੱਟ ਰਹੇ ਕੈਦੀ ਨੂੰ ਹਰ ਮਹੀਨੇ ਦੋ ਪੱਤਰ ਲਿਖਣ ਦਾ ਅਧਿਕਾਰ ਹੁੰਦਾ ਹੈ। ਡੇਰਾ ਮੁਖੀ ਨੇ ਕਰੀਬ 80 ਦਿਨਾਂ ਬਾਅਦ ਇਹ ਦੂਜਾ ਪੱਤਰ ਲਿਖਿਆ ਹੈ। ਰਾਮ ਰਹੀਮ ਨੇ ਅਪਣੀ ਮਾਂ ਸਮੇਤ ਡੇਰੇ ਦੇ ਹੋਰ ਸੇਵਾਦਾਰਾਂ ਨੂੰ ਭੇਜੇ ਪੱਤਰ ਵਿਚ ਲਿਖਿਆ ਹੈ ਕਿ ਮੈਨੂੰ ਖੁਸ਼ੀ ਹੈ ਕਿ ਮੇਰੇ ਪਰਵਾਰ ਸਮੇਤ ਡੇਰੇ ਵਿਚ ਰਹਿਣ ਵਾਲੇ ਸੇਵਾਦਾਰ, ਐਡਮ ਬਲਾਕ ਦੇ ਸੇਵਾਦਾਰਾਂ ਵਿਚ ਕਿਸੇ ਤਰ੍ਹਾਂ ਦੀ ਕੋਈ ਗੁਟਬਾਜ਼ੀ ਨਹੀਂ ਹੈ ਅਤੇ ਆਸ਼ਰਮ ਵਿਚ ਰਹਿਣ ਵਾਲੇ ਸਾਰੇ ਸੇਵਾਦਾਰ ਇਹ ਖਿਆਲ ਰੱਖਣ ਕਿ ਸਾਧ ਸੰਗਤ ਵਿਚ ਕੋਈ ਗੁਟਬਾਜ਼ੀ ਨਾ ਹੋਵੇ ਅਤੇ ਏਕਤਾ ਬਣੀ ਰਹੇ।

Dera Sacha SaudaDera Sacha Sauda

ਡੇਰਾ ਪ੍ਰੇਮੀ ਵੀਰਪਾਲ ਕੌਰ ਬਰਗਾੜੀ ਦੇ ਦੋਸ਼ਾਂ ਦੇ ਚਲਦੇ ਡੇਰਾ ਪ੍ਰਬੰਧਕ ਕਮੇਟੀ ਦੇ ਰਾਜਨੀਤਕ ਵਿੰਗ ਦੇ ਚੇਅਰਮੈਨ ਰਾਮ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਇਸ ਸਮੇਂ ਰਾਜਨੀਤਕ ਦਲ ਡੇਰੇ ਪ੍ਰਤੀ ਹੋਛੀ ਸਿਆਸਤ ਕਰ ਰਹੇ ਹਨ। ਧਿਆਨ ਰਹੇ ਕਿ ਪੰਜਾਬ ਵਿਚ ਕਰੀਬ 4 ਸਾਲ ਪਹਿਲਾਂ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਕਾਂਡ ਵਿੱਚ ਡੇਰਾ ਪ੍ਰਮੁੱਖ ਨੂੰ ਨਾਮਜ਼ਦ ਕੀਤੇ ਜਾਣ ਤੇ ਪੰਜਾਬ ਹਰਿਆਣਾ ਦੀ ਸਿਆਸਤ ਵਿਚ ਭੂਚਾਲ ਆਇਆ ਹੋਇਆ ਹੈ। ਜਿਸ ਕਾਰਨ ਦੋਸ਼ ਪ੍ਰਤੀ ਦੋਸ਼ ਦਾ ਸਿਲਸਿਲਾ ਤੇਜ਼ ਹੋ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement