ਪੰਜਾਬ ਦੇ ਸਿਆਸੀ ਚੋਣ ਅਖਾੜੇ ਦੀ ਸੰਭਾਵੀ ਸ਼ਕਲ
Published : Jul 29, 2020, 9:28 am IST
Updated : Jul 29, 2020, 9:28 am IST
SHARE ARTICLE
Sukhbir Badal
Sukhbir Badal

ਕਾਂਗਰਸ ਦਾ ਹੱਥ ਅਜੇ ਤਕ ਕਾਫ਼ੀ ਉਪਰ, ਅਕਾਲੀ-ਭਾਜਪਾ ਸਾਥ ਛੱਡਣ ਦੀ ਬਜਾਏ ਅੱਧੋ-ਅੱਧੀਆਂ ਸੀਟਾਂ ਵੰਡ ਲੈਣਗੇ

ਚੰਡੀਗੜ੍ਹ, 28 ਜੁਲਾਈ (ਜੀ.ਸੀ. ਭਾਰਦਵਾਜ) : ਕੋਰੋਨਾ ਵਾਇਰਸ ਨਾਲ ਝੰਬੀ ਗਈ ਸਾਰੀ ਦੁਨੀਆਂ ਨਾਲ ਭਾਰਤ ਤੇ ਵਿਸ਼ੇਸ਼ ਕਰ ਸਰਹੱਦੀ ਸੂਬਾ ਪੰਜਾਬ ਡੂੰਘੇ ਵਿੱਤੀ ਸੰਕਟ ਨਾਲ ਜੂਝ ਰਿਹਾ ਹੈ ਅਤੇ ਅਪਣੇ ਅਰਥਚਾਰੇ ਨੂੰ ਖੇਤੀ ਫ਼ਸਲਾਂ ਰਾਹੀਂ ਪਟੜੀ 'ਤੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਵੇਂ ਸਾਢੇ ਤਿੰਨ ਸਾਲ ਪੁਰਾਣੀ ਕਾਂਗਰਸ ਸਰਕਾਰ ਨੇ ਕੀਤੇ ਵਾਅਦਿਆਂ 'ਚੋਂ ਕਾਫ਼ੀ ਕੁੱਝ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਪਿਛਲੇ 5 ਮਹੀਨੇ ਤੋਂ ਇੰਡਸਟਰੀ, ਵਪਾਰ, ਆਮਦਨ ਸਰੋਤ ਅਤੇ ਸਾਰਾ ਕੁੱਝ ਬੰਦ ਰਹਿਣ ਕਾਰਨ ਨਾ ਸਿਰਫ਼ ਲੋਕਾਂ 'ਚ ਬਲਕਿ ਸਰਕਾਰੀ ਸਿਸਟਮ 'ਚ ਮਾਯੂਸੀ ਆਈ ਹੋਈ ਹੈ।

ਸਿਆਸੀ ਧਿਰਾਂ, ਇਕ-ਦੂਜੇ ਦੇ ਨੁਕਸ ਕੱਢਣ, ਆਲੋਚਨਾ ਕਰਨ ਅਤੇ ਕੇਂਦਰ ਵਿਰੁਧ ਬਿਆਨ ਦਾਗਣ ਦੇ ਆਦੀ ਹੋ ਗਏ ਹਨ, ਆਉਂਦੇ 6 ਮਹੀਨੇ ਅਜੇ ਕੋਰੋਨਾ ਦਾ ਪ੍ਰਕੋਪ ਹੋਰ ਜਾਰੀ ਰਹੇਗਾ। ਰੋਜ਼ਾਨਾ ਸਪੋਕਸਮੈਨ ਵਲੋਂ ਬੀ.ਜੇ.ਪੀ, ਕਾਂਗਰਸ, 'ਆਪ', ਅਕਾਲੀ ਦਲ ਦੇ ਵੱਖ-ਵੱਖ ਗਰੁਪਾਂ ਦੇ ਸਿਆਸੀ ਨੇਤਾਵਾਂ, ਮਾਹਰਾਂ, ਆਰਥਕ ਤੇ ਖੇਤੀ ਵਿਗਿਆਨੀਆਂ ਸਮੇਤ ਤਜਰਬੇਕਾਰ ਲੋਕ-ਹਿਤੈਸ਼ੀ ਕਾਰਕੁਨਾਂ ਨਾਲ ਗੱਲਬਾਤ ਕਰਨ ਤੋਂ ਪਤਾ ਚਲਿਆ ਕਿ ਸਾਰੀਆਂ ਧਿਰਾਂ ਡੇਢ ਸਾਲ ਬਾਅਦ ਹੋਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ 'ਤੇ ਟੇਕ ਲਾਈ ਬੈਠੀਆਂ ਹਨ।

Sunil JhakharSunil Jhakhar

ਭਾਵੇਂ, ਹਾਲ ਦੀ ਘੜੀ ਸੱਤਾਧਾਰੀ ਕਾਂਗਰਸ ਦਾ ਹੱਥ ਕਾਫ਼ੀ ਉਪਰ ਹੈ ਪਰ ਨਵਜੋਤ ਸਿੱਧੂ, ਪਰਗਟ ਸਿੰਘ ਸਮੇਤ ਰਾਹੁਲ ਯੰਗ ਬ੍ਰਿਗੇਡ ਇਸ ਤਾਕ 'ਚ ਹੈ ਕਿ ਪਾਰਟੀ ਨੂੰ ਨਵੀਂ ਸ਼ਕਲ ਦੇ ਕੇ ਚੋਣ ਅਖਾੜੇ 'ਚ ਉਤਰਿਆ ਜਾਵੇ। ਬੀ.ਜੇ.ਪੀ. ਦੇ 81 ਸਾਲਾ ਧੁਰੰਦਰ ਸਿਆਸੀ ਨੇਤਾ ਮਦਨ ਮੋਹਨ ਮਿੱਤਲ ਨੂੰ ਜਦੋਂ ਅਕਾਲੀ-ਬੀ.ਜੇ.ਪੀ. ਗਠਜੋੜ 'ਚ 50 ਸਾਲ ਪੁਰਾਣੀ ਸਾਂਝ ਦੇ ਭਵਿੱਖ ਬਾਰੇ ਪੁਛਿਆ ਤਾਂ ਉਨ੍ਹਾਂ ਸਾਫ਼-ਸਾਫ਼ ਕਿਹਾ 117 ਸੀਟਾਂ ਵਾਲੀ ਵਿਧਾਨ ਸਭਾ ਲਈ ਐਤਕੀਂ 94-23 ਅਨੁਪਾਤ ਨਹੀਂ ਚੱਲਣਾ ਬਲਕਿ 59-58 ਅਨੁਪਾਤ ਨਾਲ, ਪੰਜਾਬ ਦੇ ਵੋਟਰਾਂ 'ਚ ਮਜ਼ਬੂਤ ਸੁਨੇਹਾ ਜਾਵੇਗਾ ਕਿ ਕੇਂਦਰ 'ਚ ਮੋਦੀ ਸਰਕਾਰ ਦੇ ਆਸਰੇ ਹੁਣ ਅਕਾਲੀ ਨੇਤਾਵਾਂ 'ਤੇ ਕੰਟਰੋਲ ਚੱਲੇਗਾ, ਆਪਹੁਦਰੀਆਂ ਨਹੀਂ ਹੋਣਗੀਆਂ।

ਮੁੱਖ ਮੰਤਰੀ-ਡਿਪਟੀ ਸੀ.ਐਮ. ਦਾ ਕੋਈ ਰੌਲਾ ਨਹੀਂ ਪਵੇਗਾ ਅਤੇ ਉੁਨ੍ਹਾਂ ਇਹ ਨੁਕਤਾ ਵੀ ਸਿਰੇ ਤੋਂ ਨਕਾਰ ਦਿਤਾ ਕਿ ਬੀ.ਜੇ.ਪੀ. ਹਾਈ ਕਮਾਂਡ ਹੁਣ ਸੁਖਦੇਵ ਸਿੰਘ ਢੀਂਡਸਾ ਨਾਲ ਸਾਂਝ ਪਾਵੇਗੀ। ਮਿੱਤਲ ਦਾ ਵਿਚਾਰ ਹੈ ਕਿ ਬਾਦਲ ਨਾਲੋਂ ਅੱਡ ਹੋਇਆ ਢੀਂਡਸਾ ਤੇ ਉਸ ਦਾ ਪੁੱਤਰ, ਅਕਾਲੀ ਦਲ ਨੂੰ ਮਾਲਵਾ 'ਚ ਇਕ-ਦੋ ਸੀਟਾਂ 'ਤੇ ਨੁਕਸਾਨ ਪਹੁੰਚਾ ਸਕਦਾ ਹੈ ਇਸ ਤੋਂ ਵਧ ਕੁੱਝ ਹੋਰ ਕਰਨ ਦੇ ਯੋਗ ਨਹੀਂ। ਪਿਛਲੇ 55 ਸਾਲਾਂ ਤੋਂ ਬੀ.ਜੇ.ਪੀ. ਵਰਕਿੰਗ ਕਮੇਟੀ ਮੈਂਬਰ 1988 ਤੋਂ 1995 ਤਕ ਪ੍ਰਧਾਨ, ਚਾਰ ਵਾਰ ਵਿਧਾਇਕ ਦੋ ਵਾਰ ਮੰਤਰੀ ਰਹੇ ਮੌਜੂਦਾ ਸੱਭ ਤੋਂ ਸੀਨੀਅਰ ਪਾਰਟੀ ਨੇਤਾ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਵਿਰੋਧੀ ਧਿਰ 'ਆਪ' ਵੀ ਚਾਰ ਗੁੱਟਾਂ 'ਚ ਵੰਡੀ ਹੋਈ ਹੈ, ਚਾਰੋਂ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ, ਕਾਂਗਰਸੀ ਮੁੱਖ ਮੰਤਰੀ ਧਾਰਮਕ ਬੇਅਦਬੀ ਦੇ ਮਾਮਲੇ ਨੂੰ ਹੋਰ ਡੇਢ ਸਾਲ ਜਿੰਦਾ ਰੱਖਣਾ ਚਾਹੁੰਦੇ ਹਨ ਜਦਕਿ ਕਾਂਗਰਸ ਹਾਈ ਕਮਾਂਡ ਦਿਨੋ-ਦਿਨ ਢਹਿੰਦੀ ਕਲਾ ਵਲ ਜਾਣ ਕਰ ਕੇ ਪੰਜਾਬ ਦੀ ਸਿਆਸਤ 'ਤੇ ਮਾੜਾ ਅਸਰ ਪਾ ਰਹੀ ਹੈ।

ਰੋਜ਼ਾਨਾ ਸਪੋਕਸਮੈਨ ਵਲੋਂ ਕੁੱਝ ਕਾਂਗਰਸ ਤੇ 'ਆਪ' ਸਿਆਸੀ ਨੇਤਾਵਾਂ ਦੇ ਵਿਚਾਰ ਜਾਨਣ 'ਤੇ ਪਤਾ ਚਲਿਆ ਕਿ ਅਕਤੂਬਰ-ਨਵੰਬਰ 'ਚ ਹੋਣ ਵਾਲੀਆਂ 130-35 ਮਿਊਂਸਪਲ ਕਮੇਟੀਆਂ ਦੀਆਂ ਚੋਣਾਂ ਅਤੇ 5 ਕਾਰਪੋਰੇਸ਼ਨਾਂ 'ਚ ਪੈਣ ਵਾਲੀਆਂ ਸ਼ਹਿਰੀ ਵੋਟਾਂ 2022 ਦੀਆਂ ਅਸੈਂਬਲੀ ਚੋਣਾਂ ਦਾ ਰੁਖ ਤੈਅ ਕਰਨਗੀਆਂ। ਮਗਰੋਂ ਸਾਲ ਭਰ, ਸਰਕਾਰ ਤੇ ਵਿਰੋਧੀ ਧਿਰਾਂ ਵਲੋਂ ਨਿਭਾਈ ਭੂਮਿਕਾ, ਪੰਜਾਬ ਦੀ ਸਿਆਸਤ ਦਾ ਮੁਹਾਂਦਰਾ ਉਲੀਕੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement