ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਲੋਕਾਂ ਨੂੰ ਧਾਗਿਆਂ ਤੇ ਪਾਖੰਡਾਂ 'ਚ ਪਾ ਕੇ ਕਰ ਰਿਹਾ ਸੀ ਗੁਮਰਾਹ
Published : Jul 29, 2020, 8:12 am IST
Updated : Jul 29, 2020, 8:12 am IST
SHARE ARTICLE
File Photo
File Photo

ਪਾਖੰਡੀ ਬਾਬੇ ਦਾ ਹੋਇਆ ਪਰਦਾ ਫ਼ਾਸ਼

ਹੁਸ਼ਿਆਰਪੁਰ: ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮੁਗੋਵਾਲ ਵਿਖੇ ਪਿਛਲੇ ਕਰੀਬ 40-45 ਸਾਲ ਤੋਂ ਉਂਕਾਰ ਸਿੰਘ ਉਰਫ਼ ਕਾਰੀ ਬਾਬਾ ਅਪਣੇ ਘਰ ਵਿਚ ਹੀ ਲੋਕਾਂ ਨੂੰ ਧਾਗ਼ੇ, ਰੁੱਖਾਂ ਤੇ ਹੋਰ ਇਸ ਤਰ੍ਹਾਂ ਦੀਆਂ ਗੱਲਾਂ ਕਰ ਕੇ ਪਾਖੰਡਾਂ, ਵਹਿਮਾਂ- ਭਰਮਾਂ ਵਿਚ ਪਾ ਕਿ ਗੁਮਰਾਹ ਕਰ ਰਿਹਾ ਸੀ।  ਅੱਜ ਇਸ ਸਾਰੇ ਮਾਮਲੇ ਦਾ ਪਰਦਾ ਉਸ ਸਮੇਂ ਉਠਿਆ ਜਦੋਂ ਕਪੂਰਥਲਾ ਨਿਵਾਸੀ ਇਕ ਪਤੀ-ਪਤਨੀ ਨੇ ਇਨ੍ਹਾਂ ਪਾਸੋਂ ਸਹਿਜ ਪਾਠ ਕਰਵਾਉਣ ਬਾਰੇ ਪੁੱਛਿਆ

Guru Granth Sahib's 'parkash' inside Australian parliament File Photo

ਤੇ ਜਿਥੇ ਇਨ੍ਹਾਂ ਨੇ ਸਹਿਜ ਪਾਠ ਸਾਹਿਬ ਕਰਨ ਦੀ ਭੇਟਾ 15 ਹਜ਼ਾਰ ਰੁਪਏ ਦਸੀ। ਉਥੇ ਉਨ੍ਹਾਂ ਨੂੰ ਕਿਹਾ ਕਿ ਤੁਹਾਡੇ ਘਰ ਵਿਚ ਕੋਈ ਕਸਰ (ਜੂੜ) ਹੈ ਅਤੇ ਹੋਰ ਵੀ ਕਈ ਤਰ੍ਹਾਂ ਦੀ ਗੱਲਬਾਤ ਕੀਤੀ ਜਿਹੜੀ ਕਿ ਉਨ੍ਹਾਂ ਮੋਬਾਇਲ ਵਿਚ ਰੀਕਾਰਡ ਕਰ ਕੇ ਇਸ ਸਬੰਧੀ ਸਤਿਕਾਰ ਕਮੇਟੀ ਪੰਜਾਬ ਦੇ ਮੁਖੀ ਜਥੇਦਾਰ ਬਲਬੀਰ ਸਿੰਘ ਮੁੱਛਲ ਨਾਲ ਸਾਂਝੀ ਕੀਤੀ ਤੇ ਫਿਰ ਇਸ ਹਲਕੇ ਦੇ ਇੰਚਾਰਜ ਨੂੰ ਇਸ ਸਬੰਧੀ ਪੂਰੀ ਜਾਣਕਾਰੀ ਲੈਣ ਲਈ ਕਿਹਾ।

Guru Granth Sahib swroop burnt due to short circuit File Photo

ਉਸ ਨੇ ਸਾਰੀ ਜਾਣਕਾਰੀ ਇਕੱਠੀ ਕਰ ਕੇ ਸਤਿਕਾਰ ਕਮੇਟੀ ਨੂੰ ਭੇਜੀ ਜਿਸ ਤੇ ਜਥੇਦਾਰ ਬਲਬੀਰ ਸਿੰਘ ਮੁੱਛਲ ਤੇ ਉਨ੍ਹਾਂ ਦੇ ਸਾਥੀ ਸਿੰਘ ਪੁਲਿਸ ਥਾਣਾ ਮਹਿਲਪੁਰ ਪਹੁੰਚੇ ਤੇ ਇਸ ਸਬੰਧੀ ਦਰਖ਼ਾਸਤ ਦਿਤੀ ਜਿਸ 'ਤੇ ਥਾਣਾ ਮਹਿਲਪੁਰ ਦੇ ਸਬ ਇੰਸਪੈਕਟਰ ਅਪਣੀ ਪੁਲਿਸ ਪਾਰਟੀ ਨਾਲ ਸਤਿਕਾਰ ਕਮੇਟੀ ਨਾਲ ਉਪਰੋਕਤ ਪਾਖੰਡੀ ਬਾਬੇ ਦੇ ਘਰ ਗਏ ਜਿਥੇ ਉਸ ਨੇ ਅਪਣੇ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤਾ ਹੋਇਆ ਸੀ।

Guru Granth Sahib JiGuru Granth Sahib Ji

ਸਤਿਕਾਰ ਕਮੇਟੀ ਦੇ ਮੈਂਬਰਾਂ ਵਲੋਂ ਪੰਚਾਇਤ, ਪਿੰਡ ਨਿਵਾਸੀ ਤੇ ਹੋਰ ਲੋਕਾਂ ਦੀ ਹਾਜ਼ਰੀ ਵਿਚ ਉਪਰੋਕਤ ਪਾਖੰਡੀ ਬਾਬੇ ਨਾਲ ਧਾਗੇ ਤੇ ਹੋਰ ਗੁਮਰਾਹਕੁੰਨ ਪ੍ਰਚਾਰ ਸਬੰਧੀ ਗੱਲਬਾਤ ਕੀਤੀ। ਇਸੀ ਦੌਰਾਨ ਪਾਖੰਡੀ ਬਾਬੇ ਉਂਕਾਰ ਸਿੰਘ ਸਤਿਕਾਰ ਕਮੇਟੀ ਦੇ ਮੈਂਬਰਾਂ ਨੂੰ ਮਾਫ਼ੀ ਮੰਗੀ ਤੇ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕੀਤੀ ਕਿ ਅੱਗੇ ਤੋਂ ਉਹ ਇਸ ਤਰ੍ਹਾਂ ਦੇ ਕੰਮ ਨਹੀਂ ਕਰੇਗਾ। ਇਸ ਤੋਂ ਬਾਅਦ ਸਤਿਕਾਰ ਕਮੇਟੀ ਦੇ ਮੈਂਬਰ ਗੁਰੂ ਗੰ੍ਰਥ ਸਾਹਿਬ ਦੇ ਸਰੂਪ ਬੜੇ ਸਤਿਕਾਰ ਨਾਲ ਅਪਣੇ ਨਾਲ ਲੈ ਗਏ।

Location: India, Punjab, Hoshiarpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement