
ਪਾਕਿਸਤਾਨ ਵਿਚ ਕੋਰੋਨਾ ਵਾਇਰਸ ਕਾਰਨ 2.74 ਲੱਖ ਲੋਕ ਪ੍ਰਭਾਵਿਤ ਹਨ। ਹੁਣ ਤੱਕ 5,842 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਸਲਾਮਾਬਾਦ: ਪਾਕਿਸਤਾਨ ਵਿਚ ਕੋਰੋਨਾ ਵਾਇਰਸ ਕਾਰਨ 2.74 ਲੱਖ ਲੋਕ ਪ੍ਰਭਾਵਿਤ ਹਨ। ਹੁਣ ਤੱਕ 5,842 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਪਾਕਿਸਤਾਨ ਦੇ ਇਕ 103 ਸਾਲਾ ਬਜ਼ੁਰਗ ਨੇ ਕੋਰੋਨਾ ਵਾਇਰਸ ਨੂੰ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਹ ਬਜ਼ੁਰਗ ਦੁਨੀਆਂ ਵਿਚ ਕੋਰੋਨਾ ਨੂੰ ਮਾਤ ਦੇ ਕੇ ਠੀਕ ਹੋਣ ਵਾਲੇ ਸਭ ਤੋਂ ਜ਼ਿਆਦਾ ਉਮਰ ਦੇ ਲੋਕਾਂ ਵਿਚੋਂ ਇਕ ਹੈ।
Aziz Abdul Alim
ਹੈਰਾਨੀ ਦੀ ਗੱਲ ਇਹ ਹੈ ਕਿ ਇਸ ਬਜ਼ੁਰਗ ਨੇ ਹਾਲ ਹੀ ਵਿਚ ਪੰਜਵਾਂ ਵਿਆਹ ਕੀਤਾ ਹੈ। 103 ਸਾਲਾ ਇਸ ਬਜ਼ੁਰਗ ਦਾ ਨਾਮ ਹੈ ਅਜ਼ੀਜ਼ ਅਬਦੁਲ ਅਲੀਮ। ਕੋਰੋਨਾ ਨੂੰ ਮਾਤ ਦੇ ਕੇ ਘਰ ਪਰਤੇ ਇਸ ਬਜ਼ੁਰਗ ਦਾ ਪਰਿਵਾਰ ਹੈਰਾਨ ਹੈ ਕਿਉਂਕਿ ਇਸ ਉਮਰ ਵਿਚ ਸਰੀਰ ਦੀ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ। ਇਸ ਦੇ ਬਾਵਜੂਦ ਅਜ਼ੀਜ਼ ਪੂਰੀ ਤਰ੍ਹਾਂ ਠੀਕ ਹੋ ਗਏ ਹਨ।
Corona virus
ਅਜ਼ੀਜ਼ ਨੂੰ ਜੁਲਾਈ ਮਹੀਨੇ ਦੀ ਸ਼ੁਰੂਆਤ ਵਿਚ ਕੋਰੋਨਾ ਵਾਇਰਸ ਹੋਇਆ ਸੀ। ਉਹਨਾਂ ਨੂੰ ਤੁਰੰਤ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਕਰੀਬ ਤਿੰਨ ਹਫ਼ਤੇ ਬਾਅਦ ਉਹ ਪੂਰੀ ਤਰ੍ਹਾਂ ਠੀਕ ਹੋ ਕੇ ਘਰ ਪਰਤੇ ਹਨ। ਅਜ਼ੀਜ਼ ਪਾਕਿਸਤਾਨ ਦੇ ਪਹਾੜੀ ਇਲਾਕੇ ਵਿਚ ਸਥਿਤ ਚਿਤ੍ਰਾਲ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਉਹਨਾਂ ਦਾ ਪਿੰਡ ਚੀਨ ਅਤੇ ਅਫ਼ਗਾਨਿਸਤਾਨ ਦੀ ਸਰਹੱਦ ਦੇ ਨਾਲ ਲੱਗਦਾ ਹੈ।
Aziz Abdul Alim
ਅਜ਼ੀਜ਼ ਦੇ 50 ਸਾਲਾ ਬੇਟੇ ਨੇ ਦੱਸਿਆ ਕਿ ਜਦੋਂ ਉਹਨਾਂ ਦੇ ਪਿਤਾ ਨੂੰ ਕੋਰੋਨਾ ਵਾਇਰਸ ਪਾਜ਼ੇਟਿਵ ਪਾਇਆ ਗਿਆ ਤਾਂ ਸਾਰਾ ਪਰਿਵਾਰ ਘਬਰਾ ਗਿਆ ਸੀ। ਕਿਸੇ ਨੂੰ ਉਮੀਦ ਨਹੀਂ ਸੀ ਕਿ ਉਹ ਬਚ ਜਾਣਗੇ, ਪਰ ਹੁਣ ਉਹਨਾਂ ਨੇ ਠੀਕ ਹੋ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।
Corona Virus
ਬਜ਼ੁਰਗ ਦਾ ਕਹਿਣਾ ਹੈ ਕਿ ਉਹਨਾਂ ਨੇ ਅਪਣੀ 103 ਸਾਲ ਦੀ ਉਮਰ ਵਿਚ ਕਈ ਮੁਸੀਬਤਾਂ ਦੇਖੀਆਂ ਹਨ, ਸਿਰਫ ਇਕ ਵਾਇਰਸ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦਾ। ਉਹ ਅਪਣੀਆਂ ਤਿੰਨ ਪਤਨੀਆਂ, 9 ਲੜਕਿਆਂ ਅਤੇ ਇਕ ਲੜਕੀ ਨਾਲ ਰਹਿੰਦੇ ਹਨ। ਹਾਲ ਹੀ ਵਿਚ ਉਹਨਾਂ ਨੇ ਅਪਣੀ ਚੌਥੀ ਪਤਨੀ ਨੂੰ ਤਲਾਕ ਦੇ ਕੇ ਪੰਜਵਾਂ ਵਿਆਹ ਕੀਤਾ ਸੀ।