ਜੇ ASI ਹਰਜੀਤ ਸਿੰਘ ਦਾ ਹੱਥ PGI ਜੋੜ ਸਕਦੀ ਤਾਂ ਇਸ ਬੱਚੀ ਦਾ ਕਿਉਂ ਨਹੀਂ ਇਹ ਗਰੀਬ ਸੀ ਤਾਂ?
Published : Jul 29, 2020, 4:31 pm IST
Updated : Jul 29, 2020, 4:49 pm IST
SHARE ARTICLE
Social Media Navtej Guggu PGI ASI Harjeet Singh Poor Girl
Social Media Navtej Guggu PGI ASI Harjeet Singh Poor Girl

ਜੇ ਇਹ ਧੀ ਕਿਸੇ ਲੀਡਰ ਦੀ ਹੁੰਦੀ ਤਾਂ ਜ਼ਰੂਰ ਇਸ...

ਬਟਾਲਾ: ਇਕ 18 ਮਹੀਨਿਆਂ ਦੀ ਬੱਚੀ ਜਿਸ ਦਾ ਕਿ ਟੋਕੇ ਵਿਚ ਹੱਥ ਕੱਟਿਆ ਜਾਂਦਾ ਹੈ। ਤੇ ਉਸ ਨੂੰ ਪਰਿਵਾਰ ਨਵਤੇਜ ਗੁੱਗੂ ਦੇ ਹਸਪਤਾਲ ਲੈ ਕੇ ਆਉਂਦਾ ਹੈ। ਉਸ ਤੋਂ ਬਾਅਦ ਨਵਤੇਜ ਗੁੱਗੂ ਨੇ 25 ਹਜ਼ਾਰ ਰੁਪਏ ਦੇ ਕੇ ਪਰਿਵਾਰ ਨੂੰ ਚੰਡੀਗੜ੍ਹ ਪੀਜੀਆਈ ਹਸਪਤਾਲ ਭੇਜ ਦਿੱਤਾ। ਨਾਲ ਹੀ ਉਹਨਾਂ ਨੇ ਡਾਕਟਰ ਨੂੰ ਕਿਹਾ ਕਿ ਇਸ ਬੱਚੀ ਦਾ ਹੱਥ ਜਿਸ ਤਰ੍ਹਾਂ ਵੀ ਹੋ ਸਕੇ ਜੋੜਿਆ ਜਾਵੇ ਉਹ ਹੋਰ ਪੈਸੇ ਵੀ ਭੇਜ ਦੇਣਗੇ।

Navtej Singh Guggu Navtej Singh Guggu

ਪਰ ਪੀਜੀਆਈ ਚੋਂ ਬੱਚੀ ਦਾ ਹੱਥ ਕੱਟ ਦਿੱਤਾ ਜਾਂਦਾ ਹੈ। ਜਦੋਂ ਨਵਤੇਜ ਗੁੱਗੂ ਨੂੰ ਇਸ ਘਟਨਾ ਬਾਰੇ ਪਤਾ ਚੱਲਿਆ ਤਾਂ ਉਹਨਾਂ ਨੇ ਇਸ ਤੇ ਬਹੁਤ ਹੀ ਦੁਖ ਪ੍ਰਗਟ ਕੀਤਾ ਜਿਸ ਤੋਂ ਬਾਅਦ ਉਹਨਾਂ ਨੇ ਲਾਈਵ ਹੋ ਕੇ ਚੰਡੀਗੜ੍ਹ ਪੀਜੀਆਈ ਤੇ ਸਵਾਲ ਖੜ੍ਹੇ ਕੀਤੇ ਹਨ। ਉਹਨਾਂ ਆਖਿਆ ਕਿ ਪੀਜੀਆਈ ਵਿਚ ਏਐਸਆਈ ਹਰਜੀਤ ਸਿੰਘ ਦਾ ਹੱਥ ਜੋੜਿਆ ਜਾ ਸਕਦਾ ਹੈ ਤਾਂ ਇਸ ਬੱਚੀ ਦਾ ਕਿਉਂ ਨਹੀਂ?

Navtej Singh Guggu Navtej Singh Guggu

ਜੇ ਇਹ ਧੀ ਕਿਸੇ ਲੀਡਰ ਦੀ ਹੁੰਦੀ ਤਾਂ ਜ਼ਰੂਰ ਇਸ ਵੱਲ ਗੌਰ ਕੀਤਾ ਜਾਂਦਾ ਪਰ ਹੁਣ ਇਸ ਦਾ ਇਲਾਜ ਇਸ ਲਈ ਨਹੀਂ ਕੀਤਾ ਗਿਆ ਕਿਉਂ ਕਿ ਇਹ ਇਕ ਗਰੀਬ ਦੀ ਧੀ ਹੈ। ਜਦੋਂ ਪਰਿਵਾਰ ਹਸਤਪਾਲ ਪਹੁੰਚਿਆ ਸੀ ਤਾਂ ਉਸ ਸਮੇਂ ਬੱਚੀ ਦੀ ਮਾਂ ਨੇ ਬੱਚੀ ਨੂੰ 3 ਘੰਟੇ ਅਪਣੀ ਗੋਦ ਵਿਚ ਹੀ ਰੱਖਿਆ, ਸਟਾਫ ਜਾਂ ਡਾਕਟਰਾਂ ਨੇ ਉਹਨਾਂ ਦੀ ਕੋਈ ਸਾਰ ਨਹੀਂ ਲਈ। ਪਿਛਲੇ ਦਿਨੀਂ ਜੋ ਉਹਨਾਂ ਨਾਲ ਘਟਨਾ ਹੋਈ ਸੀ ਜੇ ਉਹ ਨਾ ਹੁੰਦੀ ਤਾਂ ਇਸ ਬੱਚੀ ਦਾ ਹੱਥ ਇਸੇ ਹਸਪਤਾਲ ਵਿਚ ਜੋੜਿਆ ਜਾਣਾ ਸੀ।

Navtej Singh Guggu Navtej Singh Guggu

ਉਸ ਘਟਨਾ ਤੋਂ ਬਾਅਦ ਇਸ ਹਸਪਤਾਲ ਦਾ ਸਟਾਫ ਅਜੇ ਤਕ ਇਸ ਹਸਪਤਾਲ ਵਿਚ ਨਹੀਂ ਆਇਆ ਇਸ ਲਈ ਉਹਨਾਂ ਨੂੰ ਮਜ਼ਬੂਰਨ ਬੱਚੀ ਨੂੰ ਪੀਜੀਆਈ ਭੇਜਣਾ ਪਿਆ। ਇਸ ਦੇ ਨਾਲ ਹੀ ਉਹਨਾਂ ਨੇ ਉਸ ਬੱਚੀ ਦੀ ਸਹੁੰ ਚੁਕਦਿਆਂ ਅਤੇ ਚੈਲੰਜ ਕਰਦਿਆਂ ਆਖਿਆ ਕਿ ਉਹ 5 ਸਾਲਾਂ ਦੇ ਅੰਦਰ ਪੀਜੀਆਈ ਤੋਂ ਵੀ ਵੱਡਾ ਹਸਪਤਾਲ ਤਿਆਰ ਕਰਨਗੇ। ਇਸ ਮਾਸੂਮ ਬੱਚੀ ਨੂੰ ਨਵਤੇਜ ਗੁੱਗੂ ਨੇ 51 ਹਜ਼ਾਰ ਦਾ ਚੈੱਕ ਵੀ ਦਿੱਤਾ ਤੇ ਅਗਲੇ ਮਹੀਨਿਆਂ ਵਿਚ ਇਕ ਲੱਖ ਦਾ ਚੈੱਕ ਦੇਣ ਬਾਰੇ ਵੀ ਆਖਿਆ ਹੈ।

LadyLady

ਦਸ ਦਈਏ ਕਿ ਬੀਤੇ ਦਿਨੀਂ ਪਟਿਆਲਾ ਸਬਜੀ ਮੰਡੀ ਵਿਚ ਕਰਫਿਊ ਦੌਰਾਨ ਨਿਹੰਗਾਂ ਨੇ ਏਐਸਆਈ ਹਰਜੀਤ ਸਿੰਘ ਉਤੇ ਹਮਲਾ ਕਰਕੇ ਉਨ੍ਹਾਂ ਦਾ ਹੱਥ ਵੱਢ ਦਿੱਤਾ ਸੀ। ਉਨ੍ਹਾਂ ਦੇ ਪੁੱਤਰ ਅਰਸ਼ਪ੍ਰੀਤ ਸਿੰਘ ਨੂੰ ਪੰਜਾਬ ਪੁਲਿਸ ਵਿਚ ਕਾਂਸਟੇਬਲ ਬਣਾਇਆ ਗਿਆ ਹੈ।

Navtej  Humanity HospitalNavtej Humanity Hospital

ਡੀਜੀਪੀ ਦਿਨਕਰ ਗੁਪਤਾ ਨੇ ਖ਼ੁਦ ਪੁੱਤਰ ਦਾ ਨਿਯੁਕਤੀ ਪੱਤਰ ਹਰਜੀਤ ਸਿੰਘ ਨੂੰ ਸੌਂਪਿਆ। ਦੱਸਣਯੋਗ ਹੈ ਕਿ ਪੀਜੀਆਈ ਡਾਕਟਰਾਂ ਨੇ ਤਕਰੀਬਨ ਅੱਠ ਘੰਟਿਆਂ ਦੇ ਆਪ੍ਰੇਸ਼ਨ ਵਿਚ ਏਐਸਆਈ ਦੇ ਹੱਥ ਜੋੜ ਦਿੱਤਾ ਸੀ।  ਹਰਜੀਤ ਸਿੰਘ ਨੂੰ ਆਪਣੀ ਬਹਾਦਰੀ ਲਈ ਸਬ ਇੰਸਪੈਕਟਰ ਦੇ ਅਹੁਦੇ ਲਈ ਤਰੱਕੀ ਮਿਲੀ ਹੈ।

Navtej Singh Guggu Navtej Singh Guggu

ਪੁਲਿਸ ਦੇ ਅਨੁਸਾਰ 'ਨਿਹੰਗਾਂ' ਦਾ ਇੱਕ ਸਮੂਹ (ਸਿੱਖ ਰਵਾਇਤੀ ਹਥਿਆਰਾਂ ਰੱਖਣ ਅਤੇ ਨੀਲੀਆਂ ਲੰਮੀਆਂ ਕਮੀਜ਼ਾਂ ਪਾਉਣ ਵਾਲੇ ਸਿੱਖ) ਚਿੱਟੇ ਰੰਗ ਦੀ ਕਾਰ ਵਿਚ ਮੰਡੀ ਆਏ ਸਨ। ਮੰਡੀ ਬੋਰਡ ਦੇ ਅਧਿਕਾਰੀਆਂ ਨੇ ਉਸਨੂੰ ਗੇਟ ਉਤੇ ਰੋਕ ਲਿਆ ਅਤੇ ਉਸਨੂੰ ਕਰਫਿਊ ਪਾਸ ਦਿਖਾਉਣ ਲਈ ਕਿਹਾ। ਨਿਹੰਗਾਂ ਨੇ ਬੈਰੀਕੇਡਾਂ ਨੂੰ ਤੋੜਿਆ ਅਤੇ ਤਾਲਾਬੰਦੀ ਦੀ ਉਲੰਘਣਾ ਕਰਦਿਆਂ ਅੱਗੇ ਵੱਧੇ।  ਇਸ ਦੌਰਾਨ ਪੁਲਿਸ ‘ਤੇ ਵੀ ਹਮਲਾ ਕੀਤਾ ਗਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

LIVE BULLETIN | ਚੰਨੀ ਦੇ ਮਖ਼ੌਲ ਨੂੰ ਲੈ ਕੇ ਕੀ ਬੋਲ ਪਈ 'ਬੀਬੀ' ? STF ਨੇ ਫੜ੍ਹ ਲਏ ਲਾਰੈਂਸ ਗੈਂਗ ਦੇ 5 ਸ਼ੂਟਰ

14 May 2024 4:37 PM

ਯਾਰ Karamjit Anmol ਲਈ ਪ੍ਰਚਾਰ ਕਰਨ ਪਹੁੰਚੇ Gippy Grewal ਤੇ Binnu Dhillon Road Show 'ਚ ਲਾਏ ਨਾਅਰੇ...

14 May 2024 4:25 PM

Sukhjinder Randhawa Exclusive Interview- ਮਜੀਠੀਆ ਤਾਂ ਕੰਸ ਮਾਮਾ ਬਣ ਗਿਆ, ਇਸੇ ਬੰਦੇ ਕਰਕੇ ਖ਼ਤਮ ਹੋਇਆ ਅਕਾਲੀ..

14 May 2024 3:41 PM

ਲੋਕ ਸਭਾ ਚੋਣਾਂ ਦੌਰਾਨ ਰੋਪੜ ਦੇ ਲੋਕਾਂ ਦਾ ਮੂਡ.. ਕਹਿੰਦੇ ਹਰ ਸਾਲ ਬਾਹਰੋਂ ਆਇਆ MP ਦੇ ਜਾਂਦਾ ਮਿੱਠੀਆਂ ਗੋਲੀਆਂ

14 May 2024 3:28 PM

Anandpur Sahib ਤੋਂ BJP ਦੇ ਉਮੀਦਵਾਰ Subash Sharma ਦਾ Exclusive Interview

14 May 2024 3:18 PM
Advertisement