ਛੋਟੀ ਬੱਚੀ ਨੇ ਘਰ ਦੀ ਛੱਤ 'ਤੇ ਬਣਾਇਆ ਕਸਰਤ ਲਈ ਵਿਸ਼ੇਸ਼ ਟ੍ਰੈਕ
Published : Jun 28, 2020, 3:20 pm IST
Updated : Jun 28, 2020, 3:20 pm IST
SHARE ARTICLE
Special Track Exercises Little GirlOn The Roof House
Special Track Exercises Little GirlOn The Roof House

ਬੱਚੀ ਦੇ ਪਿਤਾ ਨਾਲ ਗੱਲਬਾਤ ਕਰਨ ਤੇ ਉਹਨਾਂ ਦਸਿਆ ਕਿ ਉਹਨਾਂ...

ਅੰਮ੍ਰਿਤਸਰ: ਪਿਛਲੇ ਦਿਨੀਂ ਸੋਸ਼ਲ ਮੀਡੀਆ ਤੇ ਕੁੱਝ ਤਸਵੀਰਾਂ ਵਾਇਰਲ ਹੋ ਰਹੀਆਂ ਸਨ ਜਿਸ ਵਿਚ ਇਕ ਛੋਟੀ ਬੱਚੀ ਜੋ ਕਿ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ ਤੇ ਉਸ ਦੇ ਵੱਲੋਂ ਅਪਣੇ ਹੀ ਘਰ ਦੀ ਛੱਤ ਤੇ ਇਕ ਵੱਖਰਾ ਹੀ ਟਰੈਕ ਤਿਆਰ ਕੀਤਾ ਗਿਆ ਹੈ। ਇਸ ਬਹੁਤ ਹੀ ਆਸਾਨ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਜਿਸ ਤੇ ਇਹ ਬੱਚੀ ਬੜੇ ਆਰਾਮ ਨਾਲ ਕਸਰਤ ਕਰਦੀ ਹੈ।

Little Girl  Little Girl

ਬੱਚੀ ਦੇ ਪਿਤਾ ਨਾਲ ਗੱਲਬਾਤ ਕਰਨ ਤੇ ਉਹਨਾਂ ਦਸਿਆ ਕਿ ਉਹਨਾਂ ਨੂੰ ਇਹ ਟ੍ਰੈਕ ਤਿਆਰ ਕਰਨ ਵਿਚ 3 ਦਿਨ ਲੱਗ ਗਏ ਸਨ। ਉਹਨਾਂ ਨੇ ਕਿਸੇ ਤੋਂ ਇਸ ਦਾ ਆਈਡੀਆ ਜ਼ਰੂਰ ਲਿਆ ਸੀ ਪਰ ਉਸ ਤੋਂ ਬਿਹਤਰ ਬਣਾ ਦਿੱਤਾ ਹੈ। ਅਜਿਹਾ ਉਹਨਾਂ ਨੇ ਲਾਕਡਾਊਨ ਦੇ ਚਲਦੇ ਕੀਤਾ ਹੈ ਕਿਉਂ ਕਿ ਇਸ ਸਮੇਂ ਬੱਚੇ ਗਾਰਡਨ ਜਾਂ ਜਿਮ ਵਿਚ ਨਹੀਂ ਜਾ ਸਕਦੇ ਇਸ ਲਈ ਉਹਨਾਂ ਨੇ ਇਸ ਨੂੰ ਜਾਰੀ ਰੱਖਣ ਲਈ ਘਰ ਵਿਚ ਹੀ ਇਸ ਦਾ ਇੰਤਜ਼ਾਮ ਕਰ ਦਿੱਤਾ।

Little Girl  Little Girl

ਉਹਨਾਂ ਦੀ ਬੱਚੀ ਬੈਡਮਿੰਟਨ ਦੀ ਖਿਡਾਰਨ ਹੈ ਤੇ ਬੱਚੀ ਰਾਜ ਪੱਧਰ ਤੇ ਵੀ ਬੈਡਮਿੰਟਨ ਦੀ ਵਿਨਰ ਰਹੀ ਹੈ ਅਤੇ ਅੱਗੇ ਵੀ ਉਹ ਮਿਹਨਤ ਕਰ ਰਹੀ ਹੈ। ਉਹਨਾਂ ਦੀ ਬੇਟੀ ਸਵੇਰੇ ਅਤੇ ਸ਼ਾਮ ਕਸਰਤ ਕਰਦੀ ਹੈ। ਬੱਚੀ ਦਾ ਕਹਿਣਾ ਹੈ ਕਿ ਉਸ ਨੇ ਯੂਟਿਊਬ ਤੇ ਅਜਿਹੀ ਵੀਡੀਓ ਦੇਖੀ ਸੀ ਜਿਸ ਬਾਰੇ ਉਸ ਨੇ ਅਪਣੇ ਪਿਤਾ ਨੂੰ ਦਸਿਆ। ਇਸ ਬੱਚੀ ਨੇ ਹੋਰਨਾਂ ਬੱਚਿਆਂ ਨੂੰ ਵੀ ਇਹੀ ਸਲਾਹ ਦਿੱਤੀ ਹੈ ਕਿ ਉਹ ਵੀ ਇਸ ਸਮੇਂ ਦਾ ਪੂਰਾ-ਪੂਰਾ ਲਾਭ ਲੈਣ ਤੇ ਕਿਸੇ ਚੰਗੇ ਪਾਸੇ ਲਗ ਕੇ ਅਪਣਾ ਅਤੇ ਅਪਣੇ ਪਰਿਵਾਰ ਦਾ ਨਾਮ ਰੌਸ਼ਨ ਕਰਨ।

Little Girl  Little Girl

ਦਸ ਦਈਏ ਕਿ ਕੋਰੋਨਾ ਮਹਾਂਮਾਰੀ ਕਾਰਨ ਬਹੁਤ ਸਾਰੀਆਂ ਅਜਿਹੀਆਂ ਗਤੀਵਿਧੀਆਂ ਹਨ ਜਿਹਨਾਂ ਨੂੰ ਅਜੇ ਤਕ ਲਾਗੂ ਨਹੀਂ ਕੀਤਾ ਗਿਆ ਉਹਨਾਂ ਨੂੰ ਲਾਕਡਾਊਨ ਕਾਰਨ ਬੰਦ ਰੱਖਿਆ ਗਿਆ ਹੈ। ਇਸ ਵਿਚ ਸਭ ਤੋਂ ਵੱਧ ਚਿੰਤਾ ਦਾ ਵਿਸ਼ਾ ਜਿਮ ਬਣੇ ਹੋਏ ਹਨ। ਜਿਮ ਨੂੰ ਲੈ ਕੇ ਨੌਜਵਾਨਾਂ ਵਿਚ ਰੋਸ ਪਾਇਆ ਜਾ ਰਿਹਾ ਹੈ ਤੇ ਉਹਨਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਜਿਮ ਖੋਲ੍ਹੇ ਜਾਣ।

Little Girl  Little Girl

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਾਈਵ ਹੋ ਕਿ ਇਸ ਬਾਰੇ ਸਪੱਸ਼ਟ ਕੀਤਾ ਹੈ ਕਿ ਉਹ ਜਿਮ ਕਿਉਂ ਨਹੀਂ ਖੋਲ੍ਹ ਰਹੇ। ਉਹਨਾਂ ਦਸਿਆ ਕਿ ਲਾਕਡਾਊਨ ਦਾ ਫ਼ੈਸਲਾ ਕੇਂਦਰ ਸਰਕਾਰ ਵੱਲੋਂ ਲਿਆ ਗਿਆ ਹੈ ਤੇ ਜਿਮ ਵੀ ਨੈਸ਼ਨਲ ਡਿਸਾਸਟਰ ਐਕਟ ਦੇ ਅਧੀਨ ਆਉਂਦੇ ਹਨ।

Man Man

ਜੇ ਡਿਸਾਸਟਰ ਐਕਟ ਪੰਜਾਬ ਦੇ ਹੱਥ ਹੁੰਦਾ ਤਾਂ ਉਹ ਜਿਮ ਜ਼ਰੂਰ ਖੋਲ੍ਹਦੇ। ਕੇਂਦਰ ਨੇ ਪੰਜਾਬ ਸਰਕਾਰ ਨੂੰ ਸਾਫ਼ ਤੌਰ ਤੇ ਨੋਟਿਸ ਭੇਜਿਆ ਸੀ ਕਿ ਜਿਮ ਨਹੀਂ ਖੋਲ੍ਹੇ ਜਾਣਗੇ। ਇਸ ਨੂੰ ਬੰਦ ਕਰਨ ਦਾ ਇਹੀ ਕਾਰਨ ਹੈ ਕਿ ਜਿਮ ਵਿਚ ਮਸ਼ੀਨਾਂ ਦਾ ਇਸਤੇਮਾਲ ਕਈ ਲੋਕਾਂ ਵੱਲੋਂ ਕੀਤਾ ਜਾਂਦਾ ਹੈ।

ਇਕ ਤੋਂ ਬਾਅਦ ਇਕ ਇਸ ਦੀ ਵਰਤੋਂ ਕਰਦਾ ਹੈ। ਜਿਮ ਕਰਦੇ ਸਮੇਂ ਪਸੀਨਾ ਵੀ ਆਉਂਦਾ ਹੈ ਤੇ ਜੇ ਉਸ ਨੂੰ ਕਿਸੇ ਦਾ ਹੱਥ ਲੱਗ ਜਾਵੇ ਤਾਂ ਕਿਟਾਣੂ ਫੈਲ ਸਕਦੇ ਹਨ ਇਸ ਲਈ ਇਸ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

Location: India, Punjab, Amritsar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement