
ਅੱਜ ਦੇ ਸਮੇਂ ਵਿਚ ਵੱਡੀ ਗਿਣਤੀ ਵਿਚ ਲੋਕ ਗੁਰਬਾਣੀ ਤੋਂ ਬੇਮੁੱਖ ਹੋ ਰਹੇ ਹਨ।
ਪੰਜਾਬ: ਅੱਜ ਦੇ ਸਮੇਂ ਵਿਚ ਵੱਡੀ ਗਿਣਤੀ ਵਿਚ ਲੋਕ ਗੁਰਬਾਣੀ ਤੋਂ ਬੇਮੁੱਖ ਹੋ ਰਹੇ ਹਨ। ਬਾਣੀ ਅਤੇ ਬਾਣੇ ਦੇ ਧਾਰਨੀ ਵਿਰਲੇ ਹੀ ਗੁਰਮੁਖ ਬਚੇ ਹਨ। ਅੱਜ ਨਵੀਂ ਪੀੜ੍ਹੀ ਦਾ ਬਾਣੀ ਨਾਲ ਬਿਲਕੁਲ ਵੀ ਲਗਾਓ ਨਹੀਂ ਰਿਹਾ।
Sikh Students
ਪਰ ਫ਼ਿਰ ਵੀ ਕੁੱਝ ਅਜਿਹੇ ਬੱਚੇ ਵੀ ਹਨ ਜੋ ਹਲੇ ਵੀ ਸਿੱਖੀ ਸਰੂਪ ਦੇ ਨਾਲ-ਨਾਲ ਬਾਣੀ ਨਾਲ ਵੀ ਜੁੜੇ ਹੋਏ ਹਨ। ਇਸੇ ਤਰ੍ਹਾਂ ਹੀ ਇੱਕ ਗੁਰਸਿੱਖ ਬੀਬੀ ਬਰਨਾਲਾ ਦੇ ਨੇੜਲੇ ਪਿੰਡ ਗੁੰਮਟੀ ਦੀ ਹੈ। ਇਹ ਗੁਰਸਿੱਖ ਬੀਬੀ ਰਾਜਵੀਰ ਕੌਰ ਪੁੱਤਰੀ ਗੁਰਮੀਤ ਸਿੰਘ ਹੈ।
Sikh
ਜੋ ਨਿੱਤਨੇਮ ਦੀਆਂ ਪੰਜੇ ਬਾਣੀਆਂ ਦੀ ਧਾਰਨੀ ਤਾਂ ਹੈ ਹੀ ਬਲਕਿ ਇਸਦੇ ਨਾਲ 15 ਬਾਣੀਆਂ ਕੰਠ ਵੀ ਹਨ। ਰਾਜਵੀਰ ਕੌਰ ਨੂੰ ਇਹ 15 ਬਾਣੀਆਂ, ਜਿੰਨ੍ਹਾਂ ਵਿਚ ਜਪੁਜੀ ਸਾਹਿਬ, ਜਾਪੁ ਸਾਹਿਬ, ਤ੍ਵ ਪ੍ਰਸਾਦਿ, ਸਵੱਯੇ, ਚੌਪਈ ਸਾਹਿਬ, ਅਨੰਦ ਸਾਹਿਬ, ਰਹਰਾਸਿ ਸਾਹਿਬ, ਕੀਰਤਨ ਸੋਹਿਲਾ, ਬਸੰਤ ਕੀ ਵਾਰ, ਸੁਖਮਨੀ ਸਾਹਿਬ, ਸ਼ਬਦ ਹਜ਼ਾਰੇ।
Sikhs
ਆਰਤੀ, ਰਾਮਕਲੀ ਸਦੁ, ਬਾਰਹਸਾਹ ਮਾਲ, ਲਾਵਾਂ, ਕੁਚਜੀ ਸੁਚਜੀ ਗੁਣਵੰਤੀ ਕੰਠ ਹਨ। ਰਾਜਵੀਰ ਕੌਰ ਵੱਖ-ਵੱਖ ਗੁਰਦੁਆਰਾ ਸਾਹਿਬਨਾਂ ਅਤੇ ਕਾਲਜਾਂ, ਯੂਨੀਵਰਸਿਟੀਆਂ ਵੱਲੋਂ ਸਨਮਾਨਿਤ ਹੈ।
ਗੁਰੂ ਨਾਨਕ ਯੂਨੀਵਰਸਿਟੀ ਐਜੂਕੇਟ ਅਤੇ ਪੰਜਾਬ ਪ੍ਰੋਜੈਕਟ ਦੇ ਬਾਨੀ ਜਸਵਿੰਦਰ ਸਿੰਘ ਵੱਲੋਂ ਇਸ ਗੁਰਸਿੱਖ ਵਿਦਿਆਰਥਣ ਨੂੰ ਉੱਚ ਵਿੱਦਿਆ ਕਰਵਾਉਣ ਦੀ ਜਿੰਮੇਵਾਰੀ ਲਈ ਹੈ।
ਅੱਜ ਦੇ ਸਮੇਂ ਵਿਚ ਜਦੋਂ ਸ਼ੋਸ਼ਲ ਮੀਡੀਆ ਤੇ ਨਵੇਂ ਪੀੜ੍ਹੀ ਦੇ ਬੱਚੇ ਆਪਣੇ ਧਰਮ ਅਤੇ ਸੱਭਿਆਚਾਰ ਤੋਂ ਕੋਹਾਂ ਦੂਰ ਜਾ ਰਹੇ ਹਨ ਤਾਂ ਅਜਿਹੇ ਵਿਦਿਆਰਥੀ ਕੌਮ ਅਤੇ ਸਮਾਜ ਲਈ ਮਾਣ ਵੀ ਵਧਾਉਂਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ