
ਜਿਨ੍ਹਾਂ ਵਲੋਂ ਬੇਅਦਬੀ ਕਰਵਾਈ ਗਈ ਹੈ ਉਨ੍ਹਾਂ ਦਾ ਕੱਖ ਨਾ ਰਹੇ।
ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਬਠਿੰਡਾ ਪਹੁੰਚੇ। ਉੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਸੁਖਬੀਰ ਸਿੰਘ ਬਾਦਲ ਵਲੋਂ ਪੰਜਾਬ ਸਰਕਾਰ ’ਤੇ ਨਿਸ਼ਾਨੇ ਸਾਧੇ ਗਏ। ਸੁਖਬੀਰ ਬਾਦਲ ਨੇ ਕਿਹਾ ਕਿ ਸਭ ਤੋਂ ਵੱਡਾ ਝੂਠਾ ਮੁੱਖ ਮੰਤਰੀ ਅੱਜ ਤੱਕ ਪੈਂਦਾ ਹੋਇਆ ਹੈ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਹੈ।
Captain Amarinder Singh
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਨੇ ਆਹਮੋ-ਸਾਹਮਣੇ ਹੋ ਕੇ ਹਥਿਆਰ ਆਪਣੇ ਮੋਢਿਆ ’ਤੇ ਟੰਗ ਲਏ ਹਨ ਅਤੇ ਹੁਣ ਇਹ ਦੇਖ਼ਣਾ ਹੋਵੇਗਾ ਕਿ ਸਭ ਤੋਂ ਪਹਿਲਾਂ ਦੋਵਾਂ ’ਚੋਂ ਮਰਦਾ ਕੌਣ ਹੈ। ਪੰਜਾਬ ਬਿਜਲੀ ਸਮਝੌਤੇ ’ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੀ.ਪੀ.ਏ. ਬਿਜਲੀ ਸਮਝੌਤੇ ਪੰਜਾਬ ਸਰਕਾਰ ਨੇ 4 ਸਾਲਾਂ ’ਚ ਰੱਦ ਕਿਉਂ ਨਹੀਂ ਕੀਤੇ।
Electricity
ਸਮਝੌਤੇ ਰੱਦ ਕਰਨ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਪੈਂਦਾ,ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ 2 ਰੁਪਏ 86 ਪੈਸੇ ’ਤੇ ਬਿਜਲੀ ਸਮਝੌਤੇ ਕੀਤੇ ਸਨ ਪਰ ਕਾਂਗਰਸ ਦੇ ਪੰਜਾਬ ਸਰਕਾਰ ਇਨ੍ਹਾਂ ਸਮਝੌਤਿਆਂ ਨੂੰ ਰੱਦ ਕਰ ਦਿੰਦੀ ਹੈ ਤਾਂ ਪਹਿਲਾਂ ਇਹ ਦੱਸੋ ਕਿ ਪੰਜਾਬ ਦੇ ਲੋਕਾਂ ਨੂੰ ਬਿਜਲੀ ਕਿੱਥੋਂ ਪੈਦਾ ਕਰਕੇ ਦੇਣਗੇ।
Captain Amarinder Singh, Sukhbir Badal
ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਇੰਡਸਟਰੀ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ, ਜੋਂ ਅੱਜ ਬਿਜਲੀ ਸਮਝੌਤੇ ਰੱਦ ਕਰਨ ਦੀ ਗੱਲ ਕਰ ਰਹੇ ਨੇ ਪਿਛਲੇ ਸਾਢੇ ਚਾਰ ਸਾਲਾਂ ਤੋਂ ਕਿਉਂ ਨਹੀਂ ਕੁੱਝ ਕੀਤਾ ,ਨਾਲੇ ਇਹ ਫਾਰਮੈਟ ਮਨਮੋਹਨ ਸਿੰਘ ਜਦੋਂ ਦੇਸ਼ ਪ੍ਰਧਾਨ ਮੰਤਰੀ ਸੀ ਉਸ ਸਮੇਂ ਹੋਇਆ ਸੀ। ਬਿਜਲੀ ਮਹਿਕਮੇ ਨੇ ਦੱਸਿਆ ਪਿਛਲੀ ਵਾਰ ਇਹਨਾਂ ਨੇ 13,14 ਰੁਪਏ ਯੂਨਿਟ ਦੇ ਹਿਸਾਬ ਨਾਲ ਬਿਜਲੀ ਖਰੀਦੀ ਹੈ ਫਿਰ ਇਸ ਦਾ ਮਤਲਬ ਹੁਣ 20 ਰੁਪਏ ਦੇ ਹਿਸਾਬ ਨਾਲ ਬਿਜਲੀ ਖਰੀਦਣਗੇ।
Beadbi Kand
ਸੁਖਬੀਰ ਬਾਦਲ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਜੋ ਸਿਆਸਤ ਕਰ ਰਿਹਾ ਹੈ ਜਾਂ ਜਿਨ੍ਹਾਂ ਵਲੋਂ ਬੇਅਦਬੀ ਕਰਵਾਈ ਗਈ ਹੈ ਉਨ੍ਹਾਂ ਦਾ ਕੱਖ ਨਾ ਰਹੇ। ਅੱਗੇ ਬੋਲਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਐੱਸ.ਸੀ. ਸਕਾਲਰਸ਼ਿਪ ਘਪਲੇ ’ਚ ਕੇਂਦਰ ਸਰਕਾਰ ਵਲੋਂ ਸੀ.ਬੀ.ਆਈ. ਜਾਂਚ ਕਰਵਾਈ ਜਾ ਰਹੀ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਸ ਜਾਂਚ ’ਚ ਰੋੜਾ ਬਣ ਰਹੇ ਹਨ। ਤਾਂਕਿ ਕਾਂਗਰਸ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਬਚ ਸਕੇ। ਤੁਸੀਂ ਦੇਖੋ ਕੈਪਟਨ ਦਾ ਕੀ ਹਾਲ ਹੈ।
ਜਾਖੜ ਨੂੰ ਪ੍ਰਧਾਨ ਤੋਂ ਲਾਹ ਦਿੱਤਾ, ਬੈਂਸ ਭਰਾ ਨੇ ਉਹਨਾਂ ‘ਤੇ ਪਰਚੇ ਹੋ ਗਏ, ਜੋ ਪਰਮਾਤਮਾ ਦੇ ਨਾਮ ‘ਤੇ ਸਿਆਸਤ ਕਰੇਗਾ ਉਹ ਬਖਸ਼ਿਆ ਨਹੀਂ ਜਵੇਗਾ। ਕਰੋੜਾਂ ਰੁਪਏ ਦੇ ਘਪਲੇ ’ਤੇ ਪੰਜਾਬ ਸਰਕਾਰ ਵਲੋਂ ਸਰਕਾਰੀ ਜ਼ਮੀਨਾਂ ਨੂੰ ਵੇਚਿਆ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ’ਚ ਸ਼੍ਰੋਮਣੀ ਅਕਾਲੀ ਦਲ ਵਲੋਂ ਇਹ ਮੁੱਦਾ ਚੁੱਕਿਆ ਜਾਵੇਗਾ।