
ਕੈਨੇਡਾ 'ਚ ਹੋਈ ਸੀ ਪੁੱਤ ਦੀ ਮੌਤ, ਸਦਮੇ 'ਚ ਮਾਂ ਨੇ ਵੀ ਤੋੜਿਆ ਦਮ
ਨਵਾਂਸ਼ਹਿਰ: ਨਵਾਂਸ਼ਹਿਰ ਦੇ ਪਿੰਡ ਈਮਾਨ ਚਹਿਲ ਵਿਚ ਮਾਂ-ਪੁੱਤ ਦਾ ਇਕੱਠਿਆਂ ਦਾ ਸਸਕਾਰ ਕੀਤਾ ਗਿਆ। ਪੂਰਾ ਪਿੰਡ ਮਾਂ-ਪੁੱਤ ਦੇ ਸਸਕਾਰ ਵਿਚ ਸ਼ਾਮਲ ਹੋਇਆ। ਸਸਕਾਰ ਮੌਕੇ ਹਰ ਵਿਅਕਤੀ ਦੀਆਂ ਅੱਖਾਂ ਨਮ ਹੋ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ 9 ਜੁਲਾਈ ਨੂੰ ਕੈਨੇਡਾ 'ਚ ਗੁਰਵਿੰਦਰ ਨਾਥ 'ਤੇ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿਤਾ ਸੀ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। 14 ਜੁਲਾਈ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਰਾਹੁਲ ਗਾਂਧੀ ਨੇ ਸੋਨੀਪਤ ਦੀਆਂ ਕਿਸਾਨ ਮਹਿਲਾਵਾਂ ਨਾਲ ਖਾਧਾ ਖਾਣਾ, ਸੋਨੀਆ ਗਾਂਧੀ ਤੇ ਪ੍ਰਿਯੰਕਾ ਗਾਂਧੀ ਵੀ ਸਨ ਮੌਜੂਦ
ਬੀਤੀ ਸ਼ਾਮ ਜਦੋਂ ਮਾਪਿਆਂ ਨੂੰ ਇਸ ਦਰਦਨਾਕ ਖ਼ਬਰ ਦਾ ਪਤਾ ਲੱਗਾ ਤਾਂ ਮਾਂ ਨਰਿੰਦਰ ਕੌਰ ਉਮਰ (52) ਸਦਮਾ ਬਰਦਾਸ਼ਤ ਨਾ ਕਰ ਸਕੀ, ਉਸ ਨੇ ਵੀ ਦਮ ਤੋੜ ਦਿਤਾ। ਗੁਰਵਿੰਦਰ ਸਿੰਘ 2 ਸਾਲ ਪਹਿਲਾਂ ਕੈਨੇਡਾ ਪੜ੍ਹਨ ਲਈ ਗਿਆ ਸੀ। ਉਹ ਤਿੰਨ ਭਰਾ ਸਨ। ਜੱਦੀ ਪਿੰਡ ਕਰੀਮਪੁਰ ਚਾਹਵਾਲਾ ਹੈ ਪਰ ਕਾਫੀ ਸਮਾਂ ਪਹਿਲਾਂ ਉਨ੍ਹਾਂ ਦੇ ਪਿਤਾ ਨੇ ਨਵਾਂਸ਼ਹਿਰ ਦੇ ਕਾਠਗੜ੍ਹ ਥਾਣੇ ਦੇ ਏਮਨ ਚਹਿਲ ਵਿਚ ਖੇਤੀ ਅਤੇ ਦੁੱਧ ਦਾ ਕੰਮ ਕਰਨਾ ਸ਼ੁਰੂ ਕਰ ਦਿਤਾ।
ਇਹ ਵੀ ਪੜ੍ਹੋ: ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵਲੋਂ ਬਣਾਈ ਗਈ ਯੂਨੀਅਨ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਲਿਖਿਆ ਪੱਤਰ
ਇਹ ਖਬਰ ਸੁਣਦਿਆਂ ਹੀ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ। ਅੱਜ ਨਮ ਅੱਖਾਂ ਨਾਲ ਮਾਂ-ਪੁੱਤ ਦਾ ਅੰਤਿਮ ਸਸਕਾਰ ਕੀਤਾ ਗਿਆ। ਵੱਡੇ ਲੜਕੇ ਨੇ ਮਾਂ ਅਤੇ ਭਰਾ ਦੀਆਂ ਚਿਖਾਵਾਂ ਨੂੰ ਅਗਨੀ ਦਿਤੀ। ਜਦੋਂ ਮਾਂ-ਪੁੱਤ ਦੀਆਂ ਲਾਸ਼ਾਂ ਪਿੰਡ ਪੁੱਜੀਆਂ ਤਾਂ ਪੂਰੇ ਇਲਾਕਾ ਤੇ ਰਿਸ਼ਤੇਦਾਰਾਂ ਵਿਚ ਮਾਤਮ ਛਾ ਗਿਆ। ਉਨ੍ਹਾਂ ਦਾ ਅੰਤਿਮ ਸਸਕਾਰ ਪਿੰਡ ਈਮਾਨ ਚਹਿਲ ਦੇ ਸ਼ਮਸ਼ਾਨਘਾਟ ਵਿਖੇ ਨਮ ਅੱਖਾਂ ਨਾਲ ਕੀਤਾ ਗਿਆ। ਮਾਂ-ਪੁੱਤ ਦੀ ਅੰਤਿਮ ਵਿਦਾਈ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਸਿਆਸੀ, ਸਮਾਜ ਸੇਵੀ ਤੇ ਧਾਰਮਿਕ ਜਥੇਬੰਦੀਆਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।