ਬਾਦਲਾਂ ਦੀ ਸ਼ਹਿ 'ਤੇ ਪ੍ਰੇਮੀਆਂ ਵਲੋਂ ਸਿੱਖਾਂ ਵਿਰੁਧ ਕਰਾਏ 295-ਏ ਦੇ ਮਾਮਲੇ ਰੱਦ ਹੋਣ: ਦਾਦੂਵਾਲ
Published : Aug 29, 2018, 10:46 am IST
Updated : Aug 29, 2018, 10:46 am IST
SHARE ARTICLE
Baljit Singh Daduwal
Baljit Singh Daduwal

ਇਨਸਾਫ਼ ਮੋਰਚੇ ਦੇ ਆਗੂਆਂ ਭਾਈ ਧਿਆਨ ਸਿੰਘ ਮੰਡ ਅਤੇ ਬਲਜੀਤ ਸਿੰਘ ਦਾਦੂਵਾਲ ਦੀ ਹਦਾਇਤ 'ਤੇ ਜਸਕਰਨ ਸਿੰਘ ਨੇ ਥਾਣਾ ਬਾਜਾਖ਼ਾਨਾ ਵਿਖੇ ਲਿਖਤੀ ਸ਼ਿਕਾਇਤ..............

ਕੋਟਕਪੂਰਾ : ਇਨਸਾਫ਼ ਮੋਰਚੇ ਦੇ ਆਗੂਆਂ ਭਾਈ ਧਿਆਨ ਸਿੰਘ ਮੰਡ ਅਤੇ ਬਲਜੀਤ ਸਿੰਘ ਦਾਦੂਵਾਲ ਦੀ ਹਦਾਇਤ 'ਤੇ ਜਸਕਰਨ ਸਿੰਘ ਨੇ ਥਾਣਾ ਬਾਜਾਖ਼ਾਨਾ ਵਿਖੇ ਲਿਖਤੀ ਸ਼ਿਕਾਇਤ ਕਰ ਕੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰੀਪੋਰਟ ਵਿਚ ਲਿਖੇ ਗਏ ਗੁਰੂ ਗ੍ਰੰਥ ਸਾਹਿਬ, ਪਵਿੱਤਰ ਕੁਰਾਨ ਅਤੇ ਪਾਵਨ ਬਾਈਬਲ ਦੇ ਸ਼ਬਦ ਨੂੰ ਮਜ਼ਾਕ ਬਣਾ ਕੇ ਪੈਰਾਂ ਹੇਠ ਰੋਲਣ ਦੇ ਦੋਸ਼ ਹੇਠ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਸਮੇਤ ਹੋਰ ਅਕਾਲੀਆਂ ਵਿਰੁਧ ਕਾਰਵਾਈ ਦੀ ਮੰਗ ਕੀਤੀ ਹੈ।

ਥਾਣਾ ਮੁਖੀ ਇੰਸ. ਨਰਿੰਦਰ ਸਿੰਘ ਨੇ ਪੱਤਰਕਾਰਾਂ ਦੀ ਹਾਜ਼ਰੀ 'ਚ ਵਿਸ਼ਵਾਸ ਦਿਵਾਇਆ ਕਿ ਇਸ ਪੱਤਰ ਦੇ ਆਧਾਰ 'ਤੇ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਅਪਣੇ ਸੰਬੋਧਨ ਦੌਰਾਨ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਧਿਆਨ ਸਿੰਘ ਮੰਡ ਨੇ ਮੰਗ ਕੀਤੀ ਕਿ ਬਾਦਲਾਂ ਦੀ ਸ਼ਹਿ 'ਤੇ ਸੌਦਾ ਸਾਧ ਦੇ ਪ੍ਰੇਮੀਆਂ ਨੇ ਨਿਰਦੋਸ਼ ਸਿੱਖਾਂ ਉਪਰ ਧਾਰਾ 295ਏ ਤਹਿਤ ਜਿੰਨੇ ਵੀ ਪਰਚੇ ਦਰਜ ਕਰਵਾਏ, ਉਹ ਰੱਦ ਹੋਣ, ਪੀੜਤ ਸਿੱਖਾਂ ਨੂੰ ਮੁਆਵਜ਼ਾ ਮਿਲੇ ਅਤੇ ਝੂਠੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਪਰਚੇ ਦਰਜ ਕਰਵਾਉਣ ਵਾਲਿਆਂ ਵਿਰੁਧ ਬਣਦੀ ਕਾਰਵਾਈ ਕੀਤੀ ਜਾਵੇ।

ਇਨਸਾਫ਼ ਮੋਰਚੇ ਤੇ ਬਰਗਾੜੀ ਵਿਖੇ ਬੈਠੇ ਭਾਈ ਦਾਦੂਵਾਲ ਨੇ ਦਸਿਆ ਕਿ ਉਨ੍ਹਾਂ ਜਦੋਂ ਉਕਤ ਮੰਗ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਸਾਹਮਣੇ ਰੱਖੀ ਤਾਂ ਕੈਪਟਨ ਨੇ ਵਿਸ਼ਵਾਸ ਦਿਵਾਇਆ ਕਿ ਉਹ ਪੀੜਤਾਂ ਨੂੰ ਇਨਸਾਫ਼ ਜ਼ਰੂਰ ਦਿਵਾਉਣਗੇ। ਇਨਸਾਫ਼ ਮੋਰਚੇ ਦੇ 89ਵੇਂ ਦਿਨ ਉਨ੍ਹਾਂ ਸਖ਼ਤ ਅੰਦਾਜ਼ 'ਚ ਆਖਿਆ ਕਿ ਗਿਆਨੀ ਗੁਰਬਚਨ ਸਿੰਘ ਜਥੇਦਾਰ ਅਕਾਲ ਤਖ਼ਤ ਸਾਹਿਬ ਦੀ ਜਾਇਦਾਦ ਦੀ ਜਾਂਚ ਹੋਵੇ, ਸੁਖਬੀਰ ਅਤੇ ਮਜੀਠੀਏ ਵਲੋਂ ਜਮ੍ਹਾਂ ਕੀਤਾ ਗਿਆ ਕਾਲਾ ਧੰਨ ਨਸ਼ਰ ਕਰ ਕੇ ਸਰਕਾਰੀ ਖ਼ਜ਼ਾਨੇ 'ਚ ਜਮ੍ਹਾਂ ਕਰਵਾਇਆ ਜਾਵੇ

ਕਿਉਂਕਿ ਲਗਾਤਾਰ ਦਸ ਸਾਲ ਅਕਾਲੀਆਂ ਨੇ ਸਰਕਾਰੀ ਖ਼ਜ਼ਾਨਾ ਲੁੱਟਿਆ, ਸੌਦਾ ਸਾਧ ਦੀ ਫ਼ਿਲਮ ਪੰਜਾਬ 'ਚ ਚਲਾਉਣ ਬਦਲੇ ਕਰੋੜਾਂ ਰੁਪਏ ਵਸੂਲੇ, ਨਸ਼ਾ ਤਸਕਰੀ, ਰੇਤ ਬਜਰੀ ਦੀ ਬਲੈਕਮੇਲਿੰਗ, ਨਾਜਾਇਜ਼ ਕਬਜ਼ੇ ਅਤੇ ਕੇਬਲ ਮਾਫ਼ੀਆ ਰਾਹੀਂ ਅਰਬਾਂ-ਖਰਬਾਂ ਰੁਪਏ ਦੀ ਜਾਇਦਾਦ ਬਣਾਉਣ ਵਾਲੇ ਸੁਖਬੀਰ ਤੇ ਮਜੀਠੀਆ ਦਾਅਵੇ ਕਰਦੇ ਹਨ ਕਿ ਦਾਦੂਵਾਲ ਨੂੰ 21 ਕਰੋੜ ਰੁਪਿਆ ਆਈਐਸਆਈ ਰਾਹੀਂ ਮਿਲਿਆ ਜਾਂ ਤਾਂ ਉਹ ਇਸ ਦਾ ਸਬੂਤ ਦੇਣ ਤੇ ਜਾਂ ਅਕਾਲ ਤਖ਼ਤ 'ਤੇ ਜਾ ਕੇ ਮਾਫ਼ੀ ਮੰਗ ਕੇ ਭੁੱਲ ਬਖ਼ਸ਼ਾਉਣ।

ਭਾਈ ਦਾਦੂਵਾਲ ਅਤੇ ਭਾਈ ਮੰਡ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਬਾਦਲ ਪਿਉੁ-ਪੁੱਤ ਸਮੇਤ ਬੇਅਦਬੀ ਕਾਂਡ 'ਚ ਸ਼ਾਮਲ ਅਕਾਲੀਆਂ ਨੂੰ ਜਾਂ ਤਾਂ ਜੇਲ ਭੇਜਣ ਤੇ ਜਾਂ ਉਨ੍ਹਾਂ ਦੀ ਸੁਰੱਖਿਆ ਪੂਰੀ ਤਰ੍ਹਾਂ ਮਜ਼ਬੂਤ ਕਰ ਦੇਣ, ਕਿਉਂਕਿ ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਦੇ ਲੋਕ ਹੁਣ ਅਕਾਲੀਆਂ ਦਾ ਮੂੰਹ ਤਕ ਨਹੀਂ ਦੇਖਣਾ ਚਾਹੁੰਦੇ। ਉਨ੍ਹਾਂ ਦਸਿਆ ਕਿ 10 ਨਵੰਬਰ 2015 ਨੂੰ ਹੋਏ ਸਰਬੱਤ ਖ਼ਾਲਸਾ ਤੋਂ ਚਾਰ ਦਿਨ ਪਹਿਲਾਂ ਅਰਥਾਤ 6 ਨਵੰਬਰ ਨੂੰ ਸੁਖਬੀਰ ਤੇ ਮਜੀਠੀਆ ਉਸ ਕੋਲ ਆਏ ਅਤੇ ਮਿੰਨਤਾਂ ਤਰਲੇ ਕਰਦਿਆਂ ਸਰਬੱਤ ਖ਼ਾਲਸਾ 'ਚ ਸ਼ਾਮਲ ਨਾ ਹੋਣ ਦੇ ਵਾਸਤੇ ਪਾਉਣ ਲੱਗੇ

ਪਰ ਹੁਣ ਪਤਾ ਨਹੀਂ ਕਿਹੜੇ ਮੂੰਹ ਨਾਲ ਉਸ ਦੀ ਕੈਪਟਨ ਨਾਲ ਮੁਲਾਕਾਤ ਦੀਆਂ ਝੂਠੀਆਂ ਅਫ਼ਵਾਹਾਂ ਫੈਲਾ ਰਹੇ ਹਨ। ਭਾਈ ਮੰਡ ਅਤੇ ਭਾਈ ਦਾਦੂਵਾਲ ਨੇ ਦਾਅਵਾ ਕੀਤਾ ਕਿ ਹੁਣ ਤਕ ਇਨਸਾਫ਼ ਮੋਰਚੇ 'ਚ 20 ਲੱਖ ਤੋਂ ਜ਼ਿਆਦਾ ਸੰਗਤਾਂ ਪਹੁੰਚ ਚੁਕੀਆਂ ਹਨ ਤੇ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਵੀ ਭਰਪੂਰ ਸਮਰਥਨ ਦਿਤਾ ਜਾ ਰਿਹਾ ਹੈ।

ਇਸ ਲਈ ਲੱਖਾਂ ਸੰਗਤਾਂ ਤੇ ਪੰਥਕ ਆਗੂਆਂ ਵਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਹੈ ਕਿ 1 ਜੂਨ 2015 ਨੂੰ ਪਾਵਨ ਸਰੂਪ ਚੋਰੀ ਕਰਨ ਵਾਲਿਆਂ ਵਿਰੁਧ ਸਖਤ ਕਾਰਵਾਈ ਹੋਵੇ, ਕਿਉਂਕਿ ਉਸ ਤੋਂ ਬਾਅਦ ਹੀ ਨੌਜਵਾਨਾਂ ਦੀ ਮੌਤ, 100 ਤੋਂ ਜ਼ਿਆਦਾ ਜ਼ਖ਼ਮੀ, ਕਰੋੜਾਂ ਰੁਪਏ ਦੀ ਸੰਪਤੀ ਦਾ ਨੁਕਸਾਨ ਅਤੇ ਕਰੋੜਾਂ ਰੁਪਏ ਸੁਰੱਖਿਆ ਦੇ ਨਾਂਅ 'ਤੇ ਖ਼ਰਚ ਅਰਥਾਤ ਇਹ ਸਾਰਾ ਕੁੱਝ 1 ਜੂਨ ਤੋਂ ਹੀ ਸ਼ੁਰੂ ਹੋਇਆ ਅਤੇ ਇਸ ਲਈ ਬਾਦਲ ਪਿਉ-ਪੁੱਤ, ਅਕਾਲੀ ਦਲ ਤੇ ਸੌਦਾ ਸਾਧ ਹੀ ਜ਼ਿੰਮੇਵਾਰ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement