ਪੰਥਕ   ਪੰਥਕ/ਗੁਰਬਾਣੀ  27 Aug 2018  ਬਾਦਲ ਪਰਵਾਰ, ਸੌਦਾ ਸਾਧ ਅਤੇ ਸ਼੍ਰੋਮਣੀ ਕਮੇਟੀ ਦੀ ਤਿਕੜੀ ਨੇ ਕੀਤਾ ਪੰਥ ਦਾ ਘਾਣ : ਦਾਦੂਵਾਲ

ਬਾਦਲ ਪਰਵਾਰ, ਸੌਦਾ ਸਾਧ ਅਤੇ ਸ਼੍ਰੋਮਣੀ ਕਮੇਟੀ ਦੀ ਤਿਕੜੀ ਨੇ ਕੀਤਾ ਪੰਥ ਦਾ ਘਾਣ : ਦਾਦੂਵਾਲ

ਸਪੋਕਸਮੈਨ ਸਮਾਚਾਰ ਸੇਵਾ
Published Aug 27, 2018, 11:46 am IST
Updated Aug 27, 2018, 11:46 am IST
ਇਨਸਾਫ਼ ਮੋਰਚੇ ਦੇ 87ਵੇਂ ਦਿਨ ਬਰਗਾੜੀ ਵਿਖੇ ਹੋਏ ਅੰਮ੍ਰਿਤ ਸੰਚਾਰ ਦੌਰਾਨ ਅਮਰੀਕ ਸਿੰਘ ਅਜਨਾਲਾ ਤੇ ਉਸ ਦੇ ਜਥੇ ਵਾਲੇ ਪੰਜ ਪਿਆਰਿਆਂ ਵਲੋਂ 80 ਪ੍ਰਾਣੀਆਂ............
Balwinder Singh Missionary and others sitting with leaders of the morcha
 Balwinder Singh Missionary and others sitting with leaders of the morcha

ਕੋਟਕਪੂਰਾ : ਇਨਸਾਫ਼ ਮੋਰਚੇ ਦੇ 87ਵੇਂ ਦਿਨ ਬਰਗਾੜੀ ਵਿਖੇ ਹੋਏ ਅੰਮ੍ਰਿਤ ਸੰਚਾਰ ਦੌਰਾਨ ਅਮਰੀਕ ਸਿੰਘ ਅਜਨਾਲਾ ਤੇ ਉਸ ਦੇ ਜਥੇ ਵਾਲੇ ਪੰਜ ਪਿਆਰਿਆਂ ਵਲੋਂ 80 ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਇਆ। ਭਾਈ ਬਲਜੀਤ ਸਿੰਘ ਦਾਦੂਵਾਲ, ਧਿਆਨ ਸਿੰਘ ਮੰਡ ਅਤੇ ਗਿਆਨੀ ਕੇਵਲ ਸਿੰਘ ਨੇ ਦਾਅਵਾ ਕੀਤਾ ਕਿ ਪ੍ਰਕਾਸ਼ ਸਿੰਘ ਬਾਦਲ, ਸੌਦਾ ਸਾਧ ਅਤੇ ਸ਼੍ਰੋਮਣੀ ਕਮੇਟੀ ਦੀ ਤਿੱਕੜੀ ਨੇ ਪੰਥ ਦਾ ਘਾਣ ਕਰਨ ਲਈ ਜੋ ਪ੍ਰੋਗਰਾਮ ਉਲੀਕੇ ਸਨ ਜਾਂ ਰਣਨੀਤੀ ਬਣਾਈ ਸੀ, ਉਸ ਦੇ ਜਨਤਕ ਹੋਣ ਕਾਰਨ ਜਿਥੇ ਸਿੱਖ ਕੌਮ ਦਾ ਬਚਾਅ ਹੋ ਗਿਆ ਹੈ, ਉਥੇ ਇਨ੍ਹਾਂ ਦਾ ਪੰਥ ਵਿਰੋਧੀ ਮੁਖੋਟਾ ਵੀ ਸੰਗਤਾਂ ਦੇ ਸਾਹਮਣੇ ਆ ਗਿਆ ਹੈ। 

ਉਨ੍ਹਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਅਜੇ ਜਾਰੀ ਨਹੀਂ ਹੋਈ ਪਰ ਪਹਿਲਾਂ ਹੀ ਬਾਦਲ ਪਰਵਾਰ ਅਤੇ ਸ਼੍ਰੋਮਣੀ ਕਮੇਟੀ ਨੂੰ ਡਰ ਖਾ ਰਿਹਾ ਹੈ ਕਿ ਉਨ੍ਹਾਂ ਦੇ ਪਾਪਾਂ, ਚਲਾਕੀਆਂ, ਕਰਤੂਤਾਂ ਅਤੇ ਬੇਇਨਸਾਫ਼ੀਆਂ ਦਾ ਕੱਚਾ ਚਿੱਠਾ ਪੰਜਾਬ ਵਿਧਾਨ ਸਭਾ 'ਚ ਖੁਲ੍ਹੇਗਾ। ਉਨ੍ਹਾਂ ਵਿਦੇਸ਼ 'ਚ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਦੀ ਦਸਤਾਰ ਦੀ ਬੇਅਦਬੀ ਕਰਨ ਦੀ ਘਟਨਾ 'ਤੇ ਅਫ਼ਸੋਸ ਜ਼ਾਹਰ ਕਰਦਿਆਂ ਆਖਿਆ ਕਿ ਭਾਵੇਂ ਅਜਿਹੀਆਂ ਘਟਨਾਵਾਂ ਨਾਲ ਕੌਮ ਦਾ ਸਿਰ ਨੀਵਾਂ ਹੁੰਦਾ ਹੈ ਪਰ ਬਾਦਲ ਪਰਵਾਰ ਅਤੇ ਉਸ ਦੀ ਅਧੀਨਗੀ ਕਬੂਲ ਚੁਕੇ ਅਜਿਹੇ ਆਗੂਆਂ ਬਿਆਨਬਾਜ਼ੀ ਕਰਨ ਮੌਕੇ

ਸਭਿਅਕ ਭਾਸ਼ਾ ਦੀ ਵਰਤੋਂ ਕਰਨ ਕਿਉਂਕਿ ਇਨ੍ਹਾਂ ਦੀਆਂ ਕਰਤੂਤਾਂ ਕਰ ਕੇ ਸੰਗਤ 'ਚ ਰੋਸ ਪੈਦਾ ਹੋਣਾ ਸੁਭਾਵਕ ਹੈ ਤੇ ਜਦੋਂ ਇਹ ਵਿਦੇਸ਼ 'ਚ ਜਾਂਦੇ ਹਨ ਤਾਂ ਵਿਰੋਧ ਕਰਨ ਵਾਲਿਆਂ ਨਾਲ ਹੋਣ ਵਾਲੀ ਲੜਾਈ ਮੌਕੇ ਦਸਤਾਰ ਦੀ ਬੇਅਦਬੀ ਹੋਣ ਨਾਲ ਕੌਮ ਦੀ ਬਦਨਾਮੀ ਹੋਣੀ ਸੁਭਾਵਕ ਹੈ। ਇਨਸਾਫ਼ ਮੋਰਚੇ ਦੇ 87ਵੇਂ ਦਿਨ 'ਉੱਚਾ ਦਰ ਬਾਬੇ ਨਾਨਕ ਦਾ' ਦੇ ਗਵਰਨਿੰਗ ਕੌਂਸਲ ਦੇ ਮੈਂਬਰ ਤੇ ਏਕਸ ਬਾਰਕ ਦੇ ਕਨਵੀਨਰ ਬਲਵਿੰਦਰ ਸਿੰਘ ਮਿਸ਼ਨਰੀ ਅਤੇ ਸਰਪ੍ਰਸਤ ਮੈਂਬਰ ਸੁਖਵਿੰਦਰ ਸਿੰਘ ਬੱਬੂ ਸਮੇਤ ਹੋਰ ਵੀ ਅਨੇਕਾਂ ਪੰਥਕ ਆਗੂਆਂ ਨੇ ਹਾਜ਼ਰੀ ਲਵਾਈ।  

Location: India, Punjab
Advertisement