ਬੀ.ਐਸ.ਐਫ਼. ਨੇ ਜੰਮੂ 'ਚ ਭਾਰਤ-ਪਾਕਿ ਸਰਹੱਦ 'ਤੇ ਸੁਰੰਗ ਦਾ ਪਤਾ ਲਗਾਇਆ
Published : Aug 29, 2020, 11:43 pm IST
Updated : Aug 29, 2020, 11:43 pm IST
SHARE ARTICLE
image
image

ਬੀ.ਐਸ.ਐਫ਼. ਨੇ ਜੰਮੂ 'ਚ ਭਾਰਤ-ਪਾਕਿ ਸਰਹੱਦ 'ਤੇ ਸੁਰੰਗ ਦਾ ਪਤਾ ਲਗਾਇਆ

ਸੁਰੰਗ ਤੋਂ 700 ਮੀਟਰ ਦੀ ਦੂਰੀ 'ਤੇ ਬਣੀ ਹੈ ਪਾਕਿਸਤਾਨੀ ਸਰਹੱਦੀ ਚੌਕੀ

ਨਵੀਂ ਦਿੱਲੀ/ਜੰਮੂ, 29 ਅਗੱਸਤ : ਸਰਹੱਦੀ ਸੁਰੱਖਿਆ ਫੋਰਸ (ਬੀ.ਐੱਸ.ਐੱਫ.) ਨੇ ਜੰਮੂ 'ਚ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਬਾੜਬੰਦੀ ਕੋਲ ਇਕ ਸੁਰੰਗ ਦਾ ਪਤਾ ਲਗਾਇਆ ਹੈ। ਅਧਿਕਾਰੀਆਂ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਦਸਤੇ ਨੇ ਪੂਰੇ ਇਲਾਕੇ 'ਚ ਵੱਡੀ ਮੁਹਿੰਮ ਚਲਾਈ ਹੈ ਤਾਕਿ ਪਤਾ ਲਗਾਇਆ ਜਾ ਸਕੇ ਕਿ ਕਿਤੇ ਹੋਰ ਵੀ ਅਜਿਹੀਆਂ ਸੁਰੰਗਾਂ ਤਾਂ ਨਹੀਂ ਹਨ। ਇਸ ਦੇ ਨਾਲ ਹੀ, ਇਸ ਮਿਲੀ ਸੁਰੰਗ ਨੂੰ ਲੈ ਕੇ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ, ਹੋ ਸਕਦਾ ਹੈ ਇਕ ਦਾ ਇਸਤੇਮਾਲ ਅਤਿਵਾਦੀਆਂ ਦੀ ਘੁਸਪੈਠ ਅਤੇ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਲਈ ਕੀਤਾ ਗਿਆ ਹੋਵੇ।
ਅਧਿਕਾਰੀਆਂ ਨੇ ਦਸਿਆ ਕਿ ਬੀ.ਐੱਸ.ਐੱਫ. ਡਾਇਰੈਕਟਰ ਜਨਰਲ ਰਾਕੇਸ਼ ਅਸਥਾਨਾ ਨੇ ਸਰਹੱਦ 'ਤੇ ਤਾਇਨਾਤ ਕਮਾਂਡਰਾਂ ਨੂੰ ਨਿਰਦੇਸ਼ ਦਿਤਾ ਹੈ ਕਿ ਉਹ ਯਕੀਨੀ ਕਰਨ ਕਿ ਸਰਹੱਦ 'ਤੇ ਘੁਸਪੈਠ ਰੋਧੀ ਪ੍ਰਣਾਲੀ ਪ੍ਰਭਾਵੀ ਰਹੇ ਅਤੇ ਇਸ ਸਰਹੱਦ 'ਤੇ ਕੋਈ ਖਾਮੀ ਨਾ ਰਹੇ।

ਜੰਮੂ ਦੇ ਸਾਂਬਾ ਸੈਕਟਰ 'ਚ ਵੀਰਵਾਰ ਨੂੰ ਬੀ.ਐੱਸ.ਐੱਫ. ਜਵਾਨਾਂ ਨੂੰ ਗਸ਼ਤ ਦੌਰਾਨ ਭਾਰਤੀ ਖੇਤਰ 'ਚ ਸਰਹੱਦ 'ਤੇ ਬਾੜਬੰਦੀ ਕੋਲ ਸਥਿਤ ਇਸ ਸੁਰੰਗ ਦਾ ਪਤਾ ਲੱਗਾ।
ਅਧਿਕਾਰੀ ਨੇ ਦਸਿਆ ਕਿ ਸੁਰੰਗ ਦਾ ਪਤਾ ਲਗਾਉਣ ਲਈ ਤੁਰੰਤ ਮਸ਼ੀਨ ਮੰਗਾਈ ਗਈ, ਜੋ ਕੌਮਾਂਤਰੀ ਸਰਹੱਦ ਤੋਂ 170 ਮੀਟਰ ਦੀ ਦੂਰੀ 'ਤੇ ਭਾਰਤੀ ਇਲਾਕੇ 'ਚ ਸਥਿਤ ਹੈ। ਸੂਤਰਾਂ ਮੁਤਾਬਕ ਸੁਰੰਗ ਕਰੀਬ 25 ਫੁੱਟ ਦੀ ਡੂੰਘਾਈ 'ਚ ਬਣਾਈ ਗਈ ਸੀ ਅਤੇ ਇਹ ਬੀ.ਐੱਸ.ਐੱਫ. ਦੀ 'ਵ੍ਹੇਲਬਲੈਕ' ਚੌਕੀ ਨੇੜੇ ਖੁੱਲ੍ਹਦੀ ਹੈ। ਉਨ੍ਹਾਂ ਦਸਿਆ ਕਿ ਬੀ.ਐੱਸ.ਐੱਫ. ਨੇ ਅਜਿਹੇ ਹੋਰ ਕਿਸੇ ਗੁਪਤ ਢਾਂਚੇ ਦਾ ਪਤਾ ਲਗਾਉਣ ਲਈ ਕੌਮਾਂਤਰੀ ਸਰਹੱਦ 'ਤੇ ਵੱਡੀ ਮੁਹਿੰਮ ਚਲਾਈ ਹੈ। ਸੂਤਰਾਂ ਨੇ ਦਸਿਆ ਕਿ ਬੀ.ਐੱਸ.ਐੱਫ. ਡਾਇਰੈਕਟਰ ਜਨਰਲ (ਜੰਮੂ) ਐੱਨ.ਐੱimageimageਸ. ਜਾਮਵਾਲ ਨੇ ਵੀ ਮੌਕੇ ਦਾ ਦੌਰਾ ਕੀਤਾ ਅਤੇ ਮੁਹਿੰਮ ਦਾ ਜਾਇਜ਼ਾ ਲਿਆ। ਉਨ੍ਹਾਂ ਦਸਿਆ ਕਿ ਸੁਰੰਗ ਤੋਂ ਪਾਕਿਸਤਾਨੀ ਸਰਹੱਦੀ ਚੌਕੀ ਗੁਲਜ਼ਾਰ ਦੀ ਦੂਰੀ ਕਰੀਬ 700 ਮੀਟਰ ਹੈ।

SHARE ARTICLE

ਏਜੰਸੀ

Advertisement

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM
Advertisement