Hyderabad News: ਹੈਦਰਾਬਾਦ 'ਚ 175 ਕਰੋੜ ਦਾ ਘਪਲਾ, SBI ਬ੍ਰਾਂਚ ਮੈਨੇਜਰ ਗ੍ਰਿਫਤਾਰ
Published : Aug 29, 2024, 4:55 pm IST
Updated : Aug 29, 2024, 5:02 pm IST
SHARE ARTICLE
175 crore scam in Hyderabad News
175 crore scam in Hyderabad News

Hyderabad News: ਫਰਜ਼ੀ ਖਾਤੇ ਖੋਲ੍ਹੇ, ਸਾਈਬਰ ਫਰਾਡ ਰਾਹੀਂ ਪੈਸੇ ਜਮ੍ਹਾ ਕੀਤੇ

175 crore scam in Hyderabad News: ਹੈਦਰਾਬਾਦ ਵਿਚ ਭਾਰਤੀ ਸਟੇਟ ਬੈਂਕ (ਐਸਬੀਆਈ) ਦੇ ਇੱਕ ਸ਼ਾਖਾ ਮੈਨੇਜਰ ਅਤੇ ਉਸ ਦੇ ਸਾਥੀਆਂ ਨੂੰ 175 ਕਰੋੜ ਰੁਪਏ ਦੀ ਧੋਖਾਧੜੀ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸਾਈਬਰ ਸੁਰੱਖਿਆ ਬਿਊਰੋ ਦੇ ਅਧਿਕਾਰੀ ਮੁਤਾਬਕ ਗ੍ਰਿਫਤਾਰ ਬੈਂਕ ਮੈਨੇਜਰ ਸ਼ਮਸ਼ੀਰ ਗੰਜ ਇਲਾਕੇ 'ਚ ਸਥਿਤ ਐੱਸਬੀਆਈ ਬੈਂਕ 'ਚ ਕੰਮ ਕਰਦਾ ਹੈ। ਮੈਨੇਜਰ ਨੇ ਠੱਗਾਂ ਨਾਲ ਮਿਲ ਕੇ ਆਪਣੀ ਬਰਾਂਚ ਵਿੱਚ ਜਾਅਲੀ ਖਾਤੇ ਖੋਲੇ। ਸਾਈਬਰ ਧੋਖਾਧੜੀ ਰਾਹੀਂ ਉਨ੍ਹਾਂ 'ਚ ਪੈਸੇ ਜਮ੍ਹਾ ਕਰਵਾਏ ਗਏ।

 ਇਹ ਵੀ ਪੜ੍ਹੋ: Punjab News: ਪੰਜਾਬ ਸਰਕਾਰ ਵੱਲੋਂ 10 ਸੀ.ਡੀ.ਪੀ.ਓ ਨੂੰ ਬਤੌਰ ਡੀ.ਪੀ.ਓਜ਼ ਦਿੱਤੀ ਤਰੱਕੀ: ਡਾ. ਬਲਜੀਤ ਕੌਰ  

ਬਦਲੇ ਵਿੱਚ ਮੈਨੇਜਰ ਨੂੰ ਕਮਿਸ਼ਨ ਮਿਲਦਾ ਸੀ। ਫੜੇ ਗਏ ਬੈਂਕ ਮੈਨੇਜਰ ਦੀ ਪਛਾਣ 49 ਸਾਲਾ ਮਧੂ ਬਾਬੂ ਵਜੋਂ ਹੋਈ ਹੈ। ਉਸ ਦਾ ਸਾਥੀ 34 ਸਾਲਾ ਜਿਮ ਟ੍ਰੇਨਰ ਸੰਦੀਪ ਸ਼ਰਮਾ ਹੈ। ਸਾਈਬਰ ਸੁਰੱਖਿਆ ਬਿਊਰੋ ਨੂੰ ਸ਼ਮਸ਼ੀਰ ਗੰਜ ਐਸਬੀਆਈ ਸ਼ਾਖਾ ਵਿੱਚ ਛੇ ਖਾਤਿਆਂ ਖ਼ਿਲਾਫ਼ ਸ਼ਿਕਾਇਤ ਮਿਲੀ ਸੀ। ਟੀਮ ਨੇ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਨ੍ਹਾਂ ਖਾਤਿਆਂ ਰਾਹੀਂ ਦੋ ਮਹੀਨਿਆਂ (ਮਾਰਚ ਅਤੇ ਅਪ੍ਰੈਲ) ਦੌਰਾਨ ਵੱਡੀ ਰਕਮ ਦਾ ਲੈਣ-ਦੇਣ ਹੋਇਆ।

 ਇਹ ਵੀ ਪੜ੍ਹੋ: Patiala News: ਭਾਖੜਾ ਨਹਿਰ ਵਿਚ ਭੈਣ ਨੇ ਮਾਰੀ ਛਾਲ, ਬਚਾਉਣ ਗਿਆ ਭਰਾ ਵੀ ਰੁੜਿਆ  

ਜਾਂਚ ਏਜੰਸੀ ਨੂੰ ਸ਼ੱਕ ਹੈ ਕਿ ਇਹ ਖਾਤਾਧਾਰਕ ਸਾਈਬਰ ਧੋਖਾਧੜੀ ਵਿੱਚ ਸ਼ਾਮਲ ਹੋ ਸਕਦੇ ਹਨ। ਬਾਅਦ 'ਚ ਪਤਾ ਲੱਗਾ ਕਿ ਇਨ੍ਹਾਂ 6 ਖਾਤਿਆਂ ਖਿਲਾਫ ਧੋਖਾਧੜੀ ਨਾਲ ਜੁੜੀਆਂ ਕਰੀਬ 600 ਸ਼ਿਕਾਇਤਾਂ ਆਈਆਂ ਸਨ।

ਜਾਣੋ ਕਿਵੇਂ ਖਾਤੇ ਖੋਲ੍ਹੇ ਗਏ ਅਤੇ ਗਰੀਬਾਂ ਦੇ ਆਈ.ਡੀ ਇਸਤੇਮਾਲ ਕੀਤੀ ਗਈ 
ਜਾਂਚ 'ਚ ਸਾਹਮਣੇ ਆਇਆ ਕਿ ਦੁਬਈ ਤੋਂ ਕੰਮ ਕਰਨ ਵਾਲਾ ਮੁੱਖ ਧੋਖੇਬਾਜ਼ ਅਤੇ ਉਸ ਦੇ ਪੰਜ ਸਾਥੀ ਗਰੀਬ ਲੋਕਾਂ ਨੂੰ ਬੈਂਕ ਖਾਤੇ ਖੋਲ੍ਹਣ ਲਈ ਕਹਿੰਦੇ ਸਨ। 24 ਅਗਸਤ ਨੂੰ ਸਾਈਬਰ ਸੁਰੱਖਿਆ ਬਿਊਰੋ ਨੇ 175 ਕਰੋੜ ਰੁਪਏ ਦੇ ਘੁਟਾਲੇ ਵਿਚ ਸ਼ਾਮਲ ਦੋ ਵਿਅਕਤੀਆਂ ਮੁਹੰਮਦ ਸ਼ੋਏਬ ਤੌਕੀਰ ਅਤੇ ਮਹਿਮੂਦ ਬਿਨ ਅਹਿਮਦ ਬਾਵਜ਼ੀਰ ਨੂੰ ਗ੍ਰਿਫ਼ਤਾਰ ਕੀਤਾ ਸੀ। ਸ਼ੋਏਬ ਨੇ ਬੈਂਕ ਖਾਤੇ ਖੋਲ੍ਹਣ ਅਤੇ ਦਸਤਾਵੇਜ਼ ਤਿਆਰ ਕਰਨ 'ਚ ਅਹਿਮ ਭੂਮਿਕਾ ਨਿਭਾਈ ਸੀ। ਖਾਤਾ ਖੋਲ੍ਹਣ ਤੋਂ ਬਾਅਦ, ਖਾਤਾ ਧਾਰਕ ਦੇ ਹਸਤਾਖਰ ਚੈੱਕਾਂ 'ਤੇ ਲਏ ਜਾਂਦੇ ਸਨ, ਜੋ ਫਿਰ ਕਿਸੇ ਸਹਿਯੋਗੀ ਕੋਲ ਜਮ੍ਹਾ ਹੁੰਦੇ ਸਨ। ਕੁਝ ਪੈਸੇ ਕ੍ਰਿਪਟੋਕਰੰਸੀ ਰਾਹੀਂ ਦੁਬਈ ਭੇਜੇ ਗਏ ਸਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from 175 crore scam in Hyderabad News, stay tuned to Rozana Spokesman)

Location: India, Telangana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement