
Patiala News : ਮਰਿਆਦਾ ਨੂੰ ਭੰਗ ਕਰਨ ਨੂੰ ਲੈ ਕੇ 2 ਅਧਿਕਾਰੀਆਂ ਨੂੰ ਕੀਤਾ ਸਸਪੈਂਡ
Patiala News in Punjabi : ਬੀਤੇ ਦਿਨ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਮਾਹੌਲ ਬਹੁਤ ਤਨਾਵਪੂਰਨ ਚੱਲ ਰਿਹਾ ਸੀ ਮਹਾਨ ਕੋਸ਼ ਦੀ ਬੇਅਦਬੀ ਨੂੰ ਲੈ ਕੇ ਲਗਾਤਾਰ ਵਿਦਿਆਰਥੀਆਂ ਦੇ ਸੰਗਠਨ ਭਖਦੇ ਦਿਖਾਈ ਦੇ ਰਹੇ ਸਨ ਕੱਲ੍ਹ ਦੇਰ ਰਾਤ ਤੱਕ ਧਰਨਾ ਪ੍ਰਦਰਸ਼ਨ ਪੰਜਾਬੀ ਯੂਨੀਵਰਸਿਟੀ ਦੇ ਗੇਟ ਬੰਦ ਕਰਕੇ ਕੀਤਾ ਗਿਆ। ਉਸ ਤੋਂ ਬਾਅਦ ਪੰਜਾਬ ਪੁਲਿਸ ਦੇ ਅਧਿਕਾਰੀ ਤੇ ਹੋਰ ਸੰਸਥਾਵਾਂ ਉੱਥੇ ਪਹੁੰਚੀਆਂ।
ਜਿੱਥੇ ਵਿਦਿਆਰਥੀਆਂ ਤੇ ਸਿੱਖ ਜਥੇਬੰਦੀਆਂ ਦੇ ਮੰਗ ਨੂੰ ਦੇਖਦੇ ਹੋਏ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਜਿਸਟਰਾਰ ਅਤੇ ਹੋਰ ਅਧਿਕਾਰੀ ਜਿਨਾਂ ਦੇ ਖੇਤਰ ਅਧਿਕਾਰ ਦੇ ਅੰਦਰ ਇਹ ਹੁਕਮ ਜਾਰੀ ਹੋਏ ਸਨ ਕਿ ਇਹਨਾਂ ਮਹਾਨ ਕੋਸ਼ ਪੁਸਤਕਾਂ ਨੂੰ ਇਸ ਤਰੀਕੇ ਦੇ ਨਾਲ ਨਸ਼ਟ ਕੀਤੇ ਜਾਦ ’ਤੇ ਮਾਮਲਾ ਦਰਜ ਕਰ ਦਿੱਤਾ ਗਿਆ।
ਇਸ ਸਬੰਧੀ ਮਹਾਨ ਸ਼ਬਦ ਕੋਸ਼ ਨੂੰ ਨਸ਼ਟ ਕਰਨ ਦੀ ਵਿਧੀ ’ਚ ਹੋਈ ਕੁਤਾਹੀ ਸਬੰਧੀ ਡਾਕਟਰ ਹਰਿੰਦਰ ਪਾਲ ਸਿੰਘ ਕਾਲੜਾ ਪ੍ਰੋਫੈਸਰ ਇੰਚਾਰਜ ਪਬਲੀਕੇਸ਼ਨ ਬਿਊਰੋ ਐਂਡ ਪ੍ਰੈਸ ਤੇ ਮਹਿੰਦਰ ਭਾਰਤੀ ਡਾਇਰੈਕਟਰ ਵਣ ਤ੍ਰਿਣ ਜੀਵ ਜੰਤੂ ਸੰਤੁਲਨ ਨੂੰ ਸਸਪੈਂਡ ਕੀਤਾ ਗਿਆ।
ਫ਼ਿਲਹਾਲ ਪੰਜਾਬੀ ਯੂਨੀਵਰਸਿਟੀ ਦੇ ਗੇਟ ਖੋਲ੍ਹ ਦਿੱਤੇ ਗਏ ਹਨ ਤੇ ਧਰਨਾ ਪ੍ਰਦਰਸ਼ਨ ਚੱਕ ਦਿੱਤਾ ਗਿਆ। ਹੁਣ 7 ਮੈਂਬਰੀ ਕਮੇਟੀ ਬਣਾਈ ਜਾਵੇਗੀ ਜਿਨਾਂ ਦੇ ਵੱਲੋਂ ਇਹ ਹੁਕਮ ਜਾਰੀ ਹੋਣਗੇ ਕਿ ਆਖਿਰਕਾਰ ਕਿਵੇਂ ਰਹਿਤ ਮਰਿਆਦਾ ਦੇ ਨਾਲ ਇਹਨਾਂ ਮਹਾਨ ਕੋਸ਼ ਪੁਸਤਕਾਂ ਨੂੰ ਨਸ਼ਟ ਕੀਤਾ ਜਾਵੇ।
(For more news apart from Case of Bhai Kahn Singh Nabha's Mahan Kosh being buried, case registered against Punjabi University Vice Chancellor News in Punjabi, stay tuned to Rozana Spokesman)