ਸੂਬੇ ਵਿਚੋਂ ਜਾਅਲੀ ਬਿਲਿੰਗ ਦੀ ਸਮੱਸਿਆ ਖ਼ਤਮ ਕੀਤੀ ਜਾਵੇਗੀ- ਆਸ਼ੂ
Published : Sep 29, 2018, 7:17 pm IST
Updated : Sep 29, 2018, 7:17 pm IST
SHARE ARTICLE
Bogus Milling Menace
Bogus Milling Menace

ਵਿਭਾਗ ਵੱਲੋਂ ਚਲਾਈਆਂ ਜਾ ਰਹੀ ਜਾਂਚ ਕਾਰਵਾਈਆਂ ਦੇ ਦੂਜੇ ਪੜ੍ਹਾਅ ਤੋਂ ਬਾਅਦ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ, ਪੰਜਾਬ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਸੂਬੇ ਵਿੱਚ..

ਚੰਡੀਗੜ੍ਹ : ਵਿਭਾਗ ਵੱਲੋਂ ਚਲਾਈਆਂ ਜਾ ਰਹੀ ਜਾਂਚ ਕਾਰਵਾਈਆਂ ਦੇ ਦੂਜੇ ਪੜ੍ਹਾਅ ਤੋਂ ਬਾਅਦ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ, ਪੰਜਾਬ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਸੂਬੇ ਵਿੱਚ ਜਾਅਲੀ ਬਿਲਿੰਗ ਦਾ ਕੰਮ ਜ਼ੋਰਾਂ 'ਤੇ ਹੈ ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਲਗਾਤਾਰ ਘਾਟਾ ਪੈ ਰਿਹਾ ਹੈ ਅਤੇ ਨਿੱਜੀ ਖਜ਼ਾਨੇ ਭਰੇ ਜਾ ਰਹੇ ਹਨ। ਅਜਿਹੀਆਂ ਚਾਲਾਂ ਅਤੇ ਜਾਅਲੀ ਖਰੀਦ ਵੇਚ ਦੀਆਂ ਕਾਰਵਾਈਆਂ ਨਾ ਸਹਿਣਯੋਗ ਹਨ ਅਤੇ ਜਲਦ ਤੋਂ ਜਲਦ ਇਨ੍ਹਾਂ 'ਤੇ ਰੋਕ ਲਗਾਉਣ ਦੀ ਲੋੜ ਹੈ। ਸੂਬਾ ਸਰਕਾਰ ਇਸ ਬੁਰਾਈ ਨੂੰ ਜੜ੍ਹੋਂ ਉਖਾੜਨ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।

ਉਨ੍ਹਾਂ ਦੱਸਿਆ ਕਿ ਜਲਾਲਾਬਾਦ, ਜ਼ਿਲ੍ਹਾ ਫਾਜ਼ਿਲਕਾ ਅਤੇ ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ ਵਿੱਚ ਪੈਂਦੀਆਂ ਚੌਲ ਮਿੱਲਾਂ ਵਿਖੇ ਸ਼ਨੀਵਾਰ ਨੂੰ ਕੀਤੀ ਗਈ ਛਾਪੇਮਾਰੀ ਦੌਰਾਨ ਏਰੀਏ ਦੀਆਂ ਦੋ ਮਿੱਲਾਂ ਵਿੱਚੋਂ ਚੌਲਾਂ ਦੇ 23500 ਥੈਲਿਆਂ ਦਾ ਢੇਰ ਮਿਲਿਆ ਜਦਕਿ ਇਸ ਤੋਂ ਪਹਿਲਾਂ ਵਿਭਾਗ ਦੀਆਂ ਟੀਮਾਂ ਨੂੰ ਵੀਰਵਾਰ ਦੇ ਦਿਨ ਛਾਪੇਮਾਰੀ ਦੌਰਾਨ ਗੈਰ ਕਾਨੂੰਨੀ ਢੰਗ ਨਾਲ ਭੰਡਾਰ ਕੀਤੇ ਚੌਲਾਂ 'ਤੇ 91000 ਬੈਗ ਮਿਲੇ।

Bogus Milling MenaceBogus Milling Menace

ਇਸ ਸਬੰਧੀ ਜਾਣਕਾਰੀ ਦਿੰਦਿਆਂ ਇਹ ਦੱਸਿਆ ਗਿਆ ਕਿ ਵਿਭਾਗ ਦੀ ਮੁੱਖ ਵਿਜੀਲੈਂਸ ਅਧਿਕਾਰੀ ਵੱਲੋਂ ਆਪਣੀ ਟੀਮ ਨਾਲ ਜ਼ੀਰਾ ਵਿਖੇ ਸਥਿਤ ਟਾਟਾ ਰਾਈਸ ਮਿੱਲ 'ਤੇ ਛਾਪੇਮਾਰੀ ਕੀਤੀ ਗਈ ਜਿੱਥੇ ਏ ਗਰੇਡ ਝੋਨੇ ਦੇ 15000 ਥੈਲੇ (ਹਰੇਕ 35 ਕਿਲੋ) ਜੋ 7000 ਚੌਲਾਂ ਦੇ ਥੈਲਿਆਂ ਦੇ ਬਰਾਬਰ ਹਨ ਅਤੇ ਪਿਛਲੇ ਸਾਲ ਦੇ ਗਰੇਡ ਏ ਦੇ 8500 ਥੈਲੇ (ਹਰੇਕ 50 ਕਿਲੋ) ਮਿੱਲ ਵਿੱਚ ਗੈਰ ਕਾਨੂੰਨੀ ਢੰਗ ਨਾਲ ਭੰਡਾਰ ਕੀਤੇ ਮਿਲੇ। ਮਾਲਕ ਕੋਲ ਖਰੀਦੇ ਗਏ ਝੋਨੇ ਅਤੇ ਚੌਲਾਂ ਦੀ ਪੁਸ਼ਟੀ ਸਬੰਧੀ ਲੋੜੀਂਦੇ ਦਸਤਾਵੇਜ਼ ਵੀ ਨਹੀਂ ਸਨ।

ਇਸੇ ਤਰ੍ਹਾਂ, ਗੁਪਤ ਸੂਚਨਾ ਦੇ ਅਧਾਰ 'ਤੇ ਕੀਤੀ ਗਈ ਛਾਪੇਮਾਰੀ ਦੌਰਾਨ ਟੀਮ ਨੂੰ ਐਸ.ਵੀ. ਪਲਾਈਵੁੱਡ ਫੈਕਟਰੀ ਵਿੱਚ ਭੰਡਾਰ ਕੀਤੇ ਚੌਲਾਂ ਦੇ 8000 ਥੈਲੇ ਮਿਲੇ। ਮਾਲਕ ਦੀ ਭਾਲ ਲਈ ਕੋਸ਼ਿਸ਼ਾਂ ਜਾਰੀ ਹਨ। ਜ਼ੀਰਾ ਵਿਖੇ ਗੋਲਡਨ ਰਾਈਸ ਮਿੱਲ 'ਤੇ ਵੀ ਛਾਪੇਮਾਰੀ ਕੀਤੀ ਗਈ ਜਿੱਥੇ ਮਿੱਲਰ ਵੱਲੋਂ ਮਿੱਲ ਨੂੰ ਤਾਲਾ ਲਗਾ ਕੇ ਭੱਜਣ ਦੀ ਸੂਚਨਾ ਮਿਲੀ ਹੈ।

ਇੱਕ ਹੋਰ ਛਾਪੇਮਾਰੀ ਜ਼ੀਰਾ ਵਿਖੇ ਅਨਿਲ ਨਰੂਲਾ ਰਾਈਸ ਮਿੱਲਜ਼ ਵਿਖੇ ਕੀਤੀ ਗਈ ਜਿੱਥੇ ਮਾਲਕ ਅਤੇ ਸਟਾਫ ਵੱਲੋਂ ਟੀਮ ਨੂੰ ਕੋਈ ਸਹਿਯੋਗ ਨਹੀਂ ਦਿੱਤਾ ਗਿਆ ਸਗੋਂ ਟੀਮ ਨਾਲ ਦੁਰਵਿਹਾਰ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਇਸ ਸਮੱਸਿਆ ਕਾਰਨ ਸਟਾਫ ਇਨ੍ਹਾਂ ਮਿੱਲਾਂ ਦੀ ਮੁਕੰਮਲ ਜਾਂਚ ਨਹੀਂ ਕਰ ਸਕਿਆ। ਹਾਲਾਂਕਿ, ਸਟਾਫ ਵੱਲੋਂ ਮਿੱਲ 'ਤੇ ਡੂੰਘੀ ਨਜ਼ਰ ਰੱਖੀ ਜਾ ਰਹੀ ਹੈ ਕਿਉਂ ਕਿ ਮਿੱਲ ਵਿੱਚ ਝੋਨੇ/ਚੌਲਾਂ ਦੇ ਵੱਡੀ ਮਾਤਰਾ ਵਿੱਚ ਢੇਰ ਹੋਣ ਦੀ ਸੂਚਨਾ ਹੈ।

ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਨੇ ਕਿਹਾ ਕਿ ਬਲੈਕ ਮਾਰਕੀਟ ਵਿੱਚੋਂ ਘੱਟ ਕੀਮਤ 'ਤੇ ਖਰੀਦੇ ਹੋਏ ਪਿਛਲੇ ਸਾਲ ਦੇ ਚੌਲਾਂ ਦੇ ਗੈਰ ਕਾਨੂੰਨੀ ਭੰਡਾਰਨ ਨੂੰ ਮੌਜੂਦਾ ਸਾਉਣੀ ਦੇ ਸੀਜ਼ਨ ਵਿੱਚ ਵੇਚਣ ਦੇ ਇਰਾਦੇ ਤੋਂ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਸਿਸਟਮ ਵਿੱਚ ਮਾੜੇ ਅਨਸਰ ਨੇ ਆਪਣੀਆਂ ਡੂੰਘੀਆਂ ਜੜ੍ਹਾਂ ਜਮਾ ਰੱਖੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਇਸ ਸਮੱਸਿਆ ਨਾਲ ਨਜਿੱਠਣ ਲਈ ਪੂਰਾ ਤਾਣ ਲਾ ਰਹੇ ਹਾਂ ਅਤੇ ਲੋੜ ਪਈ ਤਾਂ ਸਿਸਟਮ ਨੂੰ ਸੋਧਣ ਲਈ ਹੋਰ ਵੀ ਵੱਡੇ ਪੱਧਰ 'ਤੇ ਕਾਰਵਾਈਆਂ ਕਰਕੇ ਇਸ ਸਮਾਜਿਕ ਬੁਰਾਈ ਨਾਲ ਨਜਿੱਠਿਆ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement